- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਜੰਟ ਸਿੰਘ ਸਿੱਧੂ ਬਣੇ ਗਿਆਨੀ ਜ਼ੈਲ ਸਿੰਘ ਐਵਨਿਊ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ

ਜਗਮੀਤ ਸਿੰਘ, ਪੰਜਾਬੀ ਜਾਗਰਣ ਫ਼ਰੀਦਕੋਟ : ਗਿਆਨੀ ਜ਼ੈਲ ਸਿੰਘ ਐਵਨਿਊ ਵੈਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਪਾਲ ਸਿੰਘ ਸੰਧੂ, ਸਕੱਤਰ ਸਤਵੰਤ ਸਿੰਘ ਸੰਧੂ ਅਤੇ ਖ਼ਜ਼ਾਨਚੀ ਮਨਦੀਪ ਸਿੰਘ ਕਪੂਰ ਦਾ ਕਾਰਜਕਾਲ ਪੂਰਾ ਹੋਣ ’ਤੇ ਐਵਨਿਊ ਦੇ ਪਾਰਕ ਵਿੱਚ ਨਿਵਾਸੀਆਂ ਦੀ ਮੀਟਿੰਗ ਹੋਈ। ਇਸ ਦੌਰਾਨ ਸਾਲ 2026-28 ਲਈ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਗੁਰਜੰਟ ਸਿੰਘ ਸਿੱਧੂ ਨੂੰ ਪ੍ਰਧਾਨ, ਮਨਦੀਪ ਸਿੰਘ ਕਪੂਰ ਨੂੰ ਸਕੱਤਰ, ਜੰਗ ਬਹਾਦਰ ਸਿੰਘ ਨੂੰ ਕੈਸ਼ੀਅਰ, ਸਤੀਸ਼ ਬਾਗ਼ੀ ਨੂੰ ਪ੍ਰੈੱਸ ਸਕੱਤਰ, ਗੁਰਮੀਤ ਸਿੰਘ ਨੂੰ ਸਹਾਇਕ ਕੈਸ਼ੀਅਰ ਅਤੇ ਡਾ. ਹਰਿੰਦਰ ਸਿੰਘ ਸੰਧੂ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਸੁਸਾਇਟੀ ਦੇ ਸਾਬਕਾ ਪ੍ਰਧਾਨ ਕਰਨਲ ਮਾਨ ਸਿੰਘ ਵਿਰਕ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਜਗਪ੍ਰੀਤ ਸਿੰਘ ਸੰਧੂ, ਭੁਪਿੰਦਰ ਸਿੰਘ ਗਿੱਲ ਅਤੇ ਐਡਵੋਕੇਟ ਗੁਰਪਾਲ ਸਿੰਘ ਸੰਧੂ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਸਾਬਕਾ ਪ੍ਰਧਾਨ ਐਡਵੋਕੇਟ ਗੁਰਪਾਲ ਸਿੰਘ ਸੰਧੂ ਨੇ ਐਵਨਿਊ ਨਿਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਨਵ-ਨਿਯੁਕਤ ਪ੍ਰਧਾਨ ਗੁਰਜੰਟ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਐਵਨਿਊ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਐਵਨਿਊ ਦੇ ਸਮੂਹ ਨਿਵਾਸੀ ਹਾਜ਼ਰ ਸਨ।