ਗੋਇਲ ਪਰਿਵਾਰ ਵੱਲੋਂ ਮਾਪਿਆਂ ਦੀ ਯਾਦ ’ਚ ਆਰਓ ਦਾਨ
ਗੋਇਲ ਪਰਿਵਾਰ ਵੱਲੋਂ ਮਾਤਾ ਪਿਤਾ ਦੀ ਯਾਦ ਵਿੱਚ ਸਰਕਾਰੀ ਸਕੂਲ ਨੂੰ ਆਰ.ਓ ਦਾਨ
Publish Date: Fri, 16 Jan 2026 05:03 PM (IST)
Updated Date: Sat, 17 Jan 2026 04:07 AM (IST)

ਅਰਸ਼ਦੀਪ ਸੋਨੀ, ਪੰਜਾਬੀ ਜਾਗਰਣ, ਸਾਦਿਕ : ਸਰਕਾਰੀ ਮਿਡਲ ਸਕੂਲ ਮਾਨੀ ਸਿੰਘ ਵਾਲਾ ਵਿਖੇ ਫਰੀਦਕੋਟ ਨਿਵਾਸੀ ਰਮੇਸ਼ ਕੁਮਾਰ ਗੋਇਲ, ਉਹਨਾਂ ਦੇ ਧਰਮ ਪਤਨੀ ਸਰੋਜ ਰਾਣੀ ਗੋਇਲ ਅਤੇ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਸਕੂਲ ਨੂੰ 50 ਲੀਟਰ ਸਮਰੱਥਾ ਵਾਲਾ ਆਰ.ਓ ਸਿਸਟਮ ਦਾਨ ਕੀਤਾ ਗਿਆ ਅਤੇ ਸਕੂਲ ਦੇ ਸਾਰੇ ਮਿਡ ਡੇ ਮੀਲ ਸਟਾਫ ਅਤੇ ਸਫਾਈ ਸੇਵਕਾਂ ਨੂੰ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨਾਲ ਰਾਜ ਸੰਧੂ ਬੀਹਾਲੇਵਾਲਾ,ਮਾਸਟਰ ਜੋਗਿੰਦਰ ਪਾਲ ਗਾਂਧੀ ਅਤੇ ਮਨਮੋਹਿਤ ਮਹਾਂ ਲਕਸ਼ਮੀ ਜਵੈਲਰਜ਼ ਫਰੀਦਕੋਟ ਵੀ ਹਾਜ਼ਰ ਸਨ। ਰਮੇਸ਼ ਕੁਮਾਰ ਗੋਇਲ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਪਿਆਂ ਤੋਂ ਬਾਅਦ ਅਧਿਆਪਕ ਗੁਰੂ ਹੁੰਦੇ ਹਨ ਇਸ ਲਈ ਸਾਰੇ ਬੱਚਿਆਂ ਨੂੰ ਆਪਣੇ ਅਧਿਆਪਕਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ ਅਤੇ ਮਿਹਨਤ ਨਾਲ ਪੜਨਾ ਚਾਹੀਦਾ ਹੈ। ਸਰਕਾਰੀ ਸਕੂਲਾਂ ਵਿੱਚੋਂ ਪੜ੍ਹ ਕੇ ਅਨੇਕਾਂ ਵਿਦਿਆਰਥੀ ਉੱਚ ਅਹੁਦਿਆਂ ਤੇ ਪਹੁੰਚੇ ਹਨ ਤੇ ਬਹੁਤ ਸਾਰੇ ਵਿਦੇਸ਼ਾਂ ਵਿੱਚ ਵੀ ਸੈੱਟ ਹੋ ਚੁੱਕੇ ਹਨ। ਸਕੂਲ ਦੇ ਸਮੁੱਚੇ ਸਟਾਫ ਅਤੇ ਸਕੂਲ ਮੁਖੀ ਗੁਰਸੇਵਕ ਸਿੰਘ ਨੇ ਗੋਇਲ ਪਰਿਵਾਰ ਨੂੰ ਜੀ ਆਇਆ ਆਖਦੇ ਹੋਏ ਉਹਨਾਂ ਦੀ ਇਸ ਨੇਕ ਦਿਲੀ ਲਈ ਉਹਨਾਂ ਦਾ ਧੰਨਵਾਦ ਕੀਤਾ। ਸਾਦਿਕ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਆਰ.ਓ ਸਿਸਟਮ ਦੇ ਨਾਲ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਸਮੱਸਿਆ ਕਾਫੀ ਪੱਧਰ ਤੱਕ ਹੱਲ ਹੋਣ ਦੀ ਆਸ ਹੈ। ਸਟੇਜ ਸੈਕਟਰੀ ਦੀ ਭੂਮਿਕਾ ਡੀਟੀਐਫ ਦੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਨਿਭਾਈ। ਇਸ ਮੌਕੇ ਦੋਹਾਂ ਸਕੂਲਾਂ ਦੇ ਬੱਚੇ ਅਤੇ ਸਾਰਾ ਸਟਾਫ ਮਨਜਿੰਦਰ ਸਿੰਘ, ਮਹਿੰਦਰ ਪਾਲ, ਪਰਮਿੰਦਰ ਸਿੰਘ, ਵੀਰਪਾਲ ਕੌਰ, ਪਿੰਕੀ ਰਾਣੀ, ਸੋਨੀਆ ਗਰੋਵਰ, ਪਿੰਦਰ ਕੌਰ, ਸੁਰਜੀਤ ਕੌਰ ਅਤੇ ਕਿਰਨ ਬਾਲਾ ਹਾਜ਼ਰ ਸਨ।