ਮਾਤਾ ਬਲਜਿੰਦਰ ਕੌਰ ਨਮਿਤ ਅੰਤਿਮ ਅਰਦਾਸ ਭਲਕੇ
ਮਾਤਾ ਬਲਜਿੰਦਰ ਕੌਰ ਨਮਿਤ ਅੰਤਿਮ ਅਰਦਾਸ ਭਲਕੇ
Publish Date: Wed, 25 Feb 2026 03:35 PM (IST)
Updated Date: Thu, 26 Feb 2026 04:01 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੋਹਕ ਦੇ ਪ੍ਰਿੰਸੀਪਲ ਅਮਨਦੀਪ ਸਿੰਘ, ਨੋਡਲ ਅਫ਼ਸਰ ਬਲਾਕ ਫ਼ਰੀਦਕੋਟ-1 ਦੇ ਮਾਤਾ ਸਵ.ਬਲਜਿੰਦਰ ਕੌਰ ਸੁਪਤਨੀ ਗੁਰਨੈੱਬ ਸਿੰਘ ਕਿੰਗਰਾ ਨਮਿਤ ਅੰਤਿਮ ਅਰਦਾਸ 27 ਫ਼ਰਵਰੀ, ਦਿਨ ਸ਼ੁੱਕਰਵਾਰ ਨੂੰ, ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਗੁਰਦੁਆਰਾ ਸਾਹਿਬ ਗਰੀਨ ਐਵੀਨਿਊ ਫ਼ਰੀਦਕੋਟ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ’ਚ ਪ੍ਰਿੰਸੀਪਲ ਅਮਨਦੀਪ ਸਿੰਘ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਅੰਜਨਾ ਕੌਸ਼ਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ, ਬਲਾਕ ਫ਼ਰੀਦਕੋਟ-2 ਦੇ ਨੋਡਲ ਅਫ਼ਸਰ ਪ੍ਰਿੰਸੀਪਲ ਦੀਪਕ ਸਿੰਘ, ਬਲਾਕ ਫ਼ਰੀਦਕੋਟ-3 ਦੇ ਨੋਡਲ ਅਫ਼ਸਰ ਪ੍ਰਿੰਸੀਪਲ ਰਾਜਵਿੰਦਰ ਕੌਰ, ਬਲਾਕ ਕੋਟਕਪੂਰਾ ਦੇ ਨੋਡਲ ਅਫ਼ਸਰ ਪ੍ਰਿੰਸੀਪਲ ਪੰਨਾ ਲਾਲ, ਬਲਾਕ ਜੈਤੋ ਦੇ ਨੋਡਲ ਅਫ਼ਸਰ ਪ੍ਰਿੰਸੀਪਲ ਕੁਲਵਿੰਦਰ ਕੌਰ, ਜ਼ਿਲਾ ਰਿਸੋਰਸ ਪਰਸਨ ਕਰਮਜੀਤ ਸਿੰਘ ਸਰਾਂ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।