ਸੈਨੇਟ ਚੋਣ ’ਚ ਐਡਵੋਕੇਟ ਵਿਰਕ ਦੀ ਜਿੱਤ ’ਤੇ ਸਮਰਥਕਾਂ ’ਚ ਖੁਸ਼ੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ’ਚ ਐਡਵੋਕੇਟ ਲਾਜਵੰਤ ਸਿੰਘ ਵਿਰਕ ਦੀ ਜਿੱਤ ’ਤੇ ਜੈਤੋ ਦੇ ਸਮਰਥਕਾਂ ’ਚ ਖੁਸ਼ੀ
Publish Date: Tue, 06 Oct 2026 05:03 PM (IST)
Updated Date: Wed, 07 Oct 2026 04:05 AM (IST)
ਲਗਾਤਾਰ ਦੂਜੀ ਵਾਰ ਜਿੱਤ ਦਰਜ ਕਰ ਕੇ 2517 ਵੋਟਾਂ ਨਾਲ ਹਾਸਲ ਕੀਤਾ 11ਵਾਂ ਸਥਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਗ੍ਰੈਜੂਏਟ ਕਮੇਟੀ ਦੀਆਂ ਚੋਣਾਂ ਵਿੱਚ ਐਡਵੋਕੇਟ ਲਾਜਵੰਤ ਸਿੰਘ ਵਿਰਕ ਵੱਲੋਂ ਸੈਨੇਟ ਮੈਂਬਰ ਵਜੋਂ ਜਿੱਤ ਦਰਜ ਕਰਨ ’ਤੇ ਜੈਤੋ ਇਲਾਕੇ ਵਿੱਚ ਉਨ੍ਹਾਂ ਦੇ ਸਮਰਥਕਾਂ ਅਤੇ ਸਾਥੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈਆਂ ਦਿੱਤੀਆਂ ਗਈਆਂ। ਐਡਵੋਕੇਟ ਵਿਰਕ ਨੇ 2517 ਵੋਟਾਂ ਪ੍ਰਾਪਤ ਕਰਕੇ 11ਵਾਂ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਲਗਾਤਾਰ ਦੂਜੀ ਵਾਰ ਸੈਨੇਟ ਚੋਣ ਜਿੱਤ ਕੇ ਆਪਣੀ ਕਾਮਯਾਬੀ ਨੂੰ ਦੁਹਰਾਇਆ ਹੈ। ਅਬੋਹਰ ਇਲਾਕੇ ਨਾਲ ਸਬੰਧਤ ਐਡਵੋਕੇਟ ਲਾਜਵੰਤ ਸਿੰਘ ਵਿਰਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੀ ਇਸ ਜਿੱਤ ਵਿੱਚ ਜੈਤੋ ਤੋਂ ਉਨ੍ਹਾਂ ਦੀ ਅਗਵਾਈ ਕਰ ਰਹੀ ਟੀਮ ਦੇ ਮੈਂਬਰਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਐਡਵੋਕੇਟ ਵਿਰਕ ਦੀ ਜਿੱਤ ’ਤੇ ਜੈਤੋ ਦੀ ਟੀਮ ਨਾਲ ਜੁੜੇ ਗੁਰਵਿੰਦਰ ਸਿੰਘ ਟੀ.ਏ. (ਰਿਟਾਇਰਡ), ਜੀਵਨ ਭਗਤੂਆਣਾ, ਪੱਤਰਕਾਰ ਗੁਰਦੀਪ ਸਿੰਘ ਢਿੱਲੋਂ, ਬਲਜਿੰਦਰ ਸਿੰਘ ਸ਼ੰਟੀ ਜੈਤੋ ਅਤੇ ਰਾਜਿੰਦਰ ਸਿੰਘ ਰਾਜਾ ਜੈਤੋ ਸਮੇਤ ਹੋਰਨਾਂ ਸਾਥੀਆਂ ਨੇ ਵਧਾਈ ਦਿੱਤੀ। ਇਸ ਤੋਂ ਇਲਾਵਾ ਬਲਜਿੰਦਰ ਸਿੰਘ ਡੀ.ਪੀ.ਈ. ਹੁਸ਼ਿਆਰਪੁਰ, ਮਨਜੀਤ ਸਿੰਘ ਮਾਸਟਰ (ਰਿਟਾਇਰਡ), ਇਕਬਾਲ ਸਿੰਘ ਬਰਾੜ ਪ੍ਰਧਾਨ ਦਬੜੀਖਾਨਾ, ਸਰਬਜੀਤ ਸਿੰਘ ਮਾਸਟਰ, ਰਾਜਾ ਵੜਿੰਗ, ਰਮਨਦੀਪ ਕੌਰ ਬਠਿੰਡਾ, ਮਨਪ੍ਰੀਤ ਸ਼ਰਮਾ ਬਰਗਾੜੀ, ਭਲਵਾਨ ਸਿੰਘ ਸਰਾਂ ਡੀ.ਪੀ.ਈ., ਲਵਪ੍ਰੀਤ ਕੌਰ ਡੀ.ਪੀ.ਈ. ਅਤੇ ਦਿਲਬਾਗ ਸਿੰਘ ਬੁੱਟਰ ਲੈਕਚਰਾਰ (ਰਿਟਾਇਰਡ) ਮੋਗਾ ਨੇ ਵੀ ਮੁਬਾਰਕਬਾਦ ਦਿੱਤੀ। ਵਧਾਈ ਦੇਣ ਵਾਲਿਆਂ ਨੇ ਕਿਹਾ ਕਿ ਐਡਵੋਕੇਟ ਲਾਜਵੰਤ ਸਿੰਘ ਵਿਰਕ ਦੀ ਲਗਾਤਾਰ ਦੂਜੀ ਜਿੱਤ ਉਨ੍ਹਾਂ ਪ੍ਰਤੀ ਵੋਟਰਾਂ ਦੇ ਭਰੋਸੇ ਅਤੇ ਸਮਰਥਕਾਂ ਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਐਡਵੋਕੇਟ ਵਿਰਕ ਯੂਨੀਵਰਸਿਟੀ ਦੇ ਵਿਦਿਆਰਥੀਆਂ, ਗ੍ਰੈਜੂਏਟਾਂ ਅਤੇ ਸਿੱਖਿਆ ਜਗਤ ਨਾਲ ਜੁੜੇ ਲੋਕਾਂ ਦੇ ਮਸਲਿਆਂ ਨੂੰ ਸੈਨੇਟ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ। ਇਸ ਮੌਕੇ ਐਡਵੋਕੇਟ ਲਾਜਵੰਤ ਸਿੰਘ ਵਿਰਕ ਦੇ ਰਿਸ਼ਤੇਦਾਰ ਅਤੇ ਲੈਕਚਰਾਰ ਗੁਰਮੀਤ ਸਿੰਘ ਬਾਠ (ਰਿਟਾਇਰਡ) ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਵੀ ਗੱਲ ਸਾਹਮਣੇ ਆਈ। ਸਮਰਥਕਾਂ ਨੇ ਇਸ ਜਿੱਤ ਨੂੰ ਸਾਂਝੇ ਯਤਨਾਂ ਅਤੇ ਆਪਸੀ ਸਹਿਯੋਗ ਦਾ ਨਤੀਜਾ ਦੱਸਦਿਆਂ ਖੁਸ਼ੀ ਸਾਂਝੀ ਕੀਤੀ।