- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਵਲੋਂ ਵਿਸ਼ਵ ਅਧਿਆਪਕ ਦਿਵਸ ਮੌਕੇ ਸਨਮਾਨ ਸਮਾਰੋਹ ਅਤੇ ਜਾਗਰੂਕਤਾ ਸੈਮੀਨਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ‘ਲਾਇਨਜ਼ ਕਲੱਬ ਕੋਟਕਪੂਰਾ ਰਾਇਲ’ ਵੱਲੋਂ ਨੇੜਲੇ ਪਿੰਡ ਪੰਜਗਰਾਈਂ ਕਲਾਂ ਦੇ ਪ੍ਰਾਇਮਰੀ ਸਕੂਲ ਗਿੱਲ ਪੱਤੀ ਵਿਖੇ ਵਿਸ਼ਵ ਅਧਿਆਪਕ ਦਿਵਸ ਮੌਕੇ ਜ਼ਿਲ੍ਹਾ ਗਵਰਨਰ 321-ਐੱਫ, ਲਾਇਨ ਅਜੇ ਗੋਇਲ ਦੀਆਂ ਹਦਾਇਤਾਂ ਮੁਤਾਬਿਕ ਸਫਾਈ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਕੂਲ ਇੰਚਾਰਜ ਮੈਡਮ ਵੀਰਪਾਲ ਕੌਰ ਨੇ ਆਏ ਮਹਿਮਾਨਾ ਨੂੰ ਜੀ ਆਇਆਂ ਆਖਿਆ ਤੇ ਬਲਜੀਤ ਸਿੰਘ ਐਮ ਡੀ ਦਸਮੇਸ਼ ਵਿਦਿਅਕ ਸੰਸਥਾਵਾਂ ਹਰੀਨੌ ਨੇ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਅਧਿਆਪਕਾਂ ਦੇ ਸਤਿਕਾਰ ਬਾਰੇ ਵੱਖ-ਵੱਖ ਨੁਕਤਿਆਂ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਪਰੰਤ ਸੁਰਜੀਤ ਸਿੰਘ ਘੁਲਿਆਣੀ ਨੇ ਕਲੱਬ ਦੀਆਂ ਪ੍ਰਾਪਤੀਆਂ, ਸੇਵਾਵਾਂ, ਕਾਰਜਾਂ ਅਤੇ ਲਾਇਨਜ ਇੰਟਰਨੈਸ਼ਨਲ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਇੰਜੀ ਭੁਪਿੰਦਰ ਸਿੰਘ ਪ੍ਰਧਾਨ ਨੇ ਆਖਿਆ ਕਿ ਸਾਨੂੰ ਪਹਿਲਾਂ ਆਪ ਸਾਫ ਸੁਥਰਾ ਅਤੇ ਫਿਰ ਗਲੀ-ਮੁਹੱਲਿਆਂ ਸਮੇਤ ਘਰ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਪਲੀਤ ਹੋ ਰਹੇ ਵਾਤਾਵਰਣ ਦੇ ਨੁਕਸਾਨ ਤੋਂ ਜਾਣੂ ਕਰਵਾਇਆ। ਕਲੱਬ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਗਿੱਲ ਪੱਤੀ ਦੇ ਈਟੀਟੀ ਅਧਿਆਪਕ ਛਿੰਦਰ ਪਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੁਰਜੀਤ ਸਿੰਘ ਬੀਪੀਈਓ ਨੇ ਗੁਰੂ ਨਾਨਕ ਸਪੋਰਟਸ ਵੈਲਫੇਅਰ ਕਲੱਬ ਦੇ ਪ੍ਰਧਾਨ ਅਤੇ ਸਟੇਟ ਐਵਾਰਡੀ ਖਰੈਤੀ ਲਾਲ ਵੱਲੋਂ ਛਿੰਦਰਪਾਲ ਨੂੰ ਸਨਮਾਨਿਤ ਕਰਨ ਲਈ ਕਲੱਬ ਦਾ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਨੇ ਰੰਗਾਰੰਗ ਪੋ੍ਰਗਰਾਮ ਪੇਸ਼ ਕੀਤਾ ਅਤੇ ਕਲੱਬ ਵਲੋਂ ਉਕਤ ਬੱਚਿਆਂ ਦਾ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਸਮਾਗਮ ਦੋਰਾਨ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਗੁਰੂ ਨਾਨਕ ਸਪੋਰਟਸ ਵੈਲਫੇਅਰ ਕਲੱਬ ਦੇ ਪ੍ਰਧਾਨ ਸਮੇਤ ਮਨਜੀਤ ਸਿੰਘ ਲਵਲੀ, ਬੀਰਇੰਦਰਪਾਲ ਸ਼ਰਮਾ ਆਦਿ ਵੀ ਹਾਜਰ ਸਨ।