- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰਕਾਰ ਹੁਕਮ ਚੰਦ ਨੂੰ ਸਦਮਾ, ਵੱਡੇ ਭਰਾ ਰਾਮ ਸਿੰਘ ਦਾ ਦੇਹਾਂਤ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਡਿਜੀਟਲ ਮੀਡੀਆ ਪ੍ਰੈੱਸ ਕਲੱਬ ਜੈਤੋ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਮੀਤ ਪ੍ਰਧਾਨ ਅਤੇ ਅਦਾਰਾ ‘ਜੁਝਾਰ ਟਾਈਮ’ ਅਖ਼ਬਾਰ ਜੈਤੋ ਦੇ ਪੱਤਰਕਾਰ ਹੁਕਮ ਚੰਦ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਵੱਡੇ ਭਰਾ ਰਾਮ ਸਿੰਘ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਪੱਤਰਕਾਰ ਭਾਈਚਾਰੇ ਨੇ ਪੱਤਰਕਾਰ ਹੁਕਮ ਚੰਦ ਅਤੇ ਸਮੁੱਚੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਦੁੱਖ ਸਾਂਝਾ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ ਕਰੀਰਵਾਲੀ, ਹਲਕਾ ਜੈਤੋ ਦੇ ਇੰਚਾਰਜ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ, ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਬਾਬਾ, ਕੌਂਸਲਰ ਦਿਲਬਾਗ ਸ਼ਰਮਾ ‘ਬਾਗੀ’, ਉੱਦਮ ਕਲੱਬ ਜੈਤੋ ਦੇ ਮੀਤ ਪ੍ਰਧਾਨ ਜਗਦੇਵ ਸਿੰਘ ‘ਗੋਰਾ ਢੱਲਾ’, ਕਾਂਗਰਸੀ ਆਗੂ ਸੱਤਾ ਸਿੰਘ ਭਾਊ ਕਾਸਮ ਭੱਟੀ, ਕਾਂਗਰਸੀ ਆਗੂ ਨਰਿੰਦਰ ਕੁਮਾਰ ‘ਨਿੰਦੀ ਸ਼ਰਮਾ’, ਕਾਂਗਰਸੀ ਆਗੂ ਹਰਵਿੰਦਰਪਾਲ ‘ਕਾਲਾ ਸ਼ਰਮਾ’, ਗੁਰਪ੍ਰੀਤ ਸਿੰਘ ਔਲਖ, ਸ਼ੇਖ ਫ਼ਰੀਦ ਪ੍ਰੈੱਸ ਕਲੱਬ ਜੈਤੋ ਦੇ ਪ੍ਰਧਾਨ ਭੋਲਾ ਸ਼ਰਮਾ, ਸਰਪ੍ਰਸਤ ਗੁਰਚਰਨ ਸਿੰਘ ਗਾਬੜੀਆ, ਚੇਅਰਮੈਨ ਹਰਮੇਸ਼ ਚਾਵਲਾ, ਵਾਈਸ ਚੇਅਰਮੈਨ ਤੇ ਕਾਨੂੰਨੀ ਸਲਾਹਕਾਰ ਐਡਵੋਕੇਟ ਸਤੀਸ਼ ਕੁਮਾਰ ‘ਭੀਰੀ’, ਕਾਰਜਕਾਰੀ ਪ੍ਰਧਾਨ ਰਘੂਨੰਦਨ ਪਰਾਸ਼ਰ, ਸੀਨੀਅਰ ਮੀਤ ਪ੍ਰਧਾਨ ਸ਼ਗਨ ਕਟਾਰੀਆ, ਮੀਤ ਪ੍ਰਧਾਨ ਕੁਲਦੀਪ ਸਿੰਘ ਖ਼ਾਲਸਾ, ਮੀਤ ਪ੍ਰਧਾਨ ਅਵਤਾਰ ਸਿੰਘ ਮੱਲਾ, ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈਕਾ, ਸਲਾਹਕਾਰ ਜਗਦੀਪ ਸਿੰਘ ਗਿੱਲ ਬਾਜਾਖਾਨਾ, ਜਨਰਲ ਸਕੱਤਰ ਧਰਮਪਾਲ ਪੁੰਨੀ, ਸੰਗਠਨ ਸਕੱਤਰ ਮਨਜੀਤ ਸਿੰਘ ਢੱਲਾ, ਕੋਆਰਡੀਨੇਟਰ ਰਾਜੀਵ ‘ਬੌਬੀ ਜਿੰਦਲ’, ਸਹਾਇਕ ਸਕੱਤਰ ਜੋਗਿੰਦਰ ਸਿੰਘ ਪੁੰਨੀ, ਖ਼ਜ਼ਾਨਚੀ ਜਤਿੰਦਰ ਮਿੱਤਲ ਬਾਜਾਖਾਨਾ, ਪ੍ਰੈੱਸ ਸਕੱਤਰ ਸੰਦੀਪ ਲੂੰਬਾ, ਕਾਰਜਕਾਰੀ ਮੈਂਬਰ ਜਗਮੀਤ ਸਿੰਘ ਨੀਟਾ ਅਤੇ ਡਿਜੀਟਲ ਮੀਡੀਆ ਪ੍ਰੈੱਸ ਕਲੱਬ ਜੈਤੋ ਦੇ ਪ੍ਰਧਾਨ ਸਤੀਸ਼ ਕੁਮਾਰ ‘ਹੈਪੀ ਰਾਵਣ’, ਚੇਅਰਮੈਨ ਵਿਪਨ ਗੋਇਲ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ‘ਤਾਰਾ’, ਕਾਰਜਕਾਰੀ ਪ੍ਰਧਾਨ ਸੰਜੀਵ ਗੋਇਲ ‘ਸੰਜੂ’, ਜਨਰਲ ਸਕੱਤਰ ਕਿਰਨਜੀਤ ਬਰਗਾੜੀ, ਕੈਸ਼ੀਅਰ ਲਵਿਸ਼ ਜਿੰਦਲ, ਪੀ.ਆਰ.ਓ. ਪਰਮਜੀਤ ਸਿੰਘ, ਮੁੱਖ ਸਲਾਹਕਾਰ ਮਨਿੰਦਰਜੀਤ ਸਿੰਘ ਸਿੱਧੂ, ਮੈਂਬਰ ਹਿਮਤਾਜ ਸਿੰਘ ਢੱਲਾ, ਮੈਂਬਰ ਹਰੀਪਾਲ ਵਿੱਕੀ, ਮੈਂਬਰ ਜਸਵਿੰਦਰ ਸਿੰਘ ਸਿੱਧੂ ਅਤੇ ਮੈਂਬਰ ਸਰਬਜੋਤ ਸਿੰਘ ਨੇ ਪੱਤਰਕਾਰ ਹੁਕਮ ਚੰਦ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸਮੂਹ ਸ਼ਖ਼ਸੀਅਤਾਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਦੁਖੀ ਪਰਿਵਾਰ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਭਾਣਾ ਅਤੇ ਬਲ ਬਖ਼ਸ਼ਣ।