- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੈਤੋ ’ਚ ਰੇਗਰ ਦਿਵਸ ਮੌਕੇ ਹੋਣਹਾਰ ਵਿਦਿਆਰਥੀਆਂ ਤੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਲਿਆਂ ਦਾ ਸਨਮਾਨ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਸਥਾਨਕ ਰੇਗਰ ਧਰਮਸ਼ਾਲਾ ਵਿਖੇ ਰੇਗਰ ਸਮਾਜ ਵੱਲੋਂ ਰੇਗਰ ਦਿਵਸ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਲੇ ਸਮਾਜ ਦੇ ਨੌਜਵਾਨਾਂ ਅਤੇ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਜਾਣਕਾਰੀ ਦਿੰਦਿਆਂ ਰੇਗਰ ਸਮਾਜ ਜੈਤੋ ਦੇ ਪ੍ਰਧਾਨ ਪ੍ਰੇਮ ਕੁਮਾਰ ਫੁਲਵਾੜੀਆ ਨੇ ਦੱਸਿਆ ਕਿ ਹਰ ਸਾਲ 2 ਨਵੰਬਰ ਨੂੰ ਰੇਗਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਸਮਾਜ ਦੇ ਰਹਿਬਰ ਗੁਰੂ ਸੁਆਮੀ ਆਤਮਾ ਰਾਮ ਜੀ ਲਕਸ਼ ਅਤੇ ਧਰਮ ਗੁਰੂ ਸੁਆਮੀ ਗਿਆਨ ਸਰੂਪ ਜੀ ਮਹਾਰਾਜ ਨੇ ਸਮੁੱਚੇ ਰੇਗਰ ਸਮਾਜ ਨੂੰ ਇਕਜੁੱਟ ਕਰਨ ਅਤੇ ਇੱਕ ਮੰਚ ’ਤੇ ਲਿਆਉਣ ਲਈ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਮਾਜ ਨੂੰ ਇਕ ਮਾਲਾ ਵਿੱਚ ਪਰੋਣ ਦੇ ਯਤਨਾਂ ਨੂੰ ਯਾਦ ਕਰਦਿਆਂ ਇਹ ਸਮਾਗਮ 1 ਨਵੰਬਰ ਨੂੰ ਕਰਵਾਇਆ ਗਿਆ। ਸਮਾਰੋਹ ਦੌਰਾਨ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਬੱਚਿਆਂ ਅਤੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਮਾਜ ਦੀ ਤਰੱਕੀ ਲਈ ਸਿੱਖਿਆ ਸਭ ਤੋਂ ਅਹਿਮ ਸਾਧਨ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਅਤੇ ਸਮਾਜਿਕ ਬੁਰਾਈਆਂ ਤੋਂ ਬਚ ਕੇ ਆਪਣਾ ਭਵਿੱਖ ਸੰਵਾਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਮੀਤ ਪ੍ਰਧਾਨ ਰਾਜੇਸ਼ ਕੁਮਾਰ ਉਜੀਨੀਆ, ਖ਼ਜ਼ਾਨਚੀ ਸਤਪਾਲ ਸਾਂਟੇਲੀਆ ਅਤੇ ਸਕੱਤਰ ਬਨਵਾਰੀ ਲਾਲ ਰਛੋਈਆ ਸਮੇਤ ਸਮਾਜ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੁੱਖ ਬੁਲਾਰਿਆਂ ਵਜੋਂ ਨਰਿੰਦਰ ਕੁਮਾਰ ਰਾਠੌਰ ਅਤੇ ਚਰਨਜੀ ਲਾਲ ਮੋਰੀਆ, ਦੋਵੇਂ ਵਾਸੀ ਕੋਟਕਪੂਰਾ, ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮਮਤਾ ਰਾਣੀ ਐੱਮ.ਸੀ., ਧਰਮਪਤਨੀ ਰਾਧੇ ਸ਼ਾਮ (ਸ਼ਕਤੀ), ਅਮਰ ਕੁਮਾਰ ਐੱਮ.ਸੀ., ਤੇਜਪਾਲ ਫੁਲਵਾੜੀਆ, ਮਦਨ ਲਾਲ ਮਾਨੋਲੀਆ, ਰਾਧੇ ਸ਼ਾਮ ਸ਼ਕਤੀ ਕਾਨਖੇੜੀਆ, ਸੇਨੂ ਫੁਲਵਾੜੀਆ, ਨਰੇਸ਼ ਕੁਮਾਰ ਮਾਨੋਲੀਆ, ਤਰਸੇਮ ਜਾਜੋਰੀਆ, ਪਿਆਰੇ ਲਾਲ ਸਿੰਘਾੜੀਆ, ਕਿਸ਼ੋਰ ਕੁਮਾਰ ਮਾਨੋਲੀਆ, ਮੁੱਖ ਸੇਵਾਦਾਰ ਕੇਵਲ ਕ੍ਰਿਸ਼ਨ ਕਾਸੇਟੀਆ ਅਤੇ ਪਵਨ ਕੁਮਾਰ ਜਾਜੋਰੀਆ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਦੇ ਪਤਵੰਤੇ ਅਤੇ ਮੈਂਬਰ ਹਾਜ਼ਰ ਸਨ।