- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਿਗੁਰੂ ਦੇ ਦੈਵੀ—ਸੰਦੇਸ਼ ਨਾਲ ਅਲੌਕਿਕ ਹੋਈ ਚੇਤਨਾ 79ਵੇਂ ਨਿਰੰਕਾਰੀ ਸੰਤ ਸਮਾਗਮ ਵਿਚ ਉਮੜਿਆ ਸ਼ਰਧਾ ਦਾ ਸੈ਼ਲਾਬ

ਜਗਮੀਤ ਸਿੰਘ, ਪੰਜਾਬੀ ਜਾਗਰਣ ਕੋਟਕਪੂਰਾ : ‘ਹਰ ਪ੍ਰਸਥਿਤੀ ਵਿਚ ਪ੍ਰਮਾਤਮਾ ਦੇ ਪਿਆਰ ਵਿਚ ਰਹਿਣਾ ਹੀ ਸੱਚੀ ਜਾਗ੍ਰਿਤੀ ਹੈ।’ ਇਹ ਦੈਵੀ—ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਵਿਚ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਰਾਹੀਂ ਉਚਾਰਣ ਕੀਤੇ। ਸਮਾਲਖਾ ਦੀ ਪਵਿੱਤਰ ਧਰਤੀ ’ਤੇ ਦੇਸ਼ ਵਿਦੇਸ਼ ਤੋਂ ਆਏ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਨੇ ਪ੍ਰੇਮ, ਸ਼ਰਧਾ ਅਤੇ ਏਕੱਤਵ ਦਾ ਸ਼ਾਨਦਾਰ ਦ੍ਰਿਸ਼ ਪੇਸ਼ ਕੀਤਾ। ਸਤਿਗੁਰੂ ਦੇ ਪਵਿੱਤਰ ਦਰਸ਼ਨਾਂ ਨਾਲ ਸ਼ਰਧਾਲੂ ਪ੍ਰਸੰਨ ਹੋ ਉਠੇ ਅਤੇ ਸਾਰਾ ਵਾਤਾਵਰਣ ਭਗਤੀ, ਸਮਰਪਣ ਅਤੇ ਆਤਮਿਕ ਆਨੰਦ ਨਾਲ ਭਰ ਗਿਆ। ਗੁਰੂ ਅਤੇ ਭਗਤਾਂ ਦਾ ਇਹ ਪਵਿੱਤਰ ਮਿਲਣ ਪ੍ਰੇਮ, ਮਾਨਵਤਾ ਅਤੇ ਅੰਤਰ—ਰਾਸ਼ਟਰੀ ਭਾਈਚਾਰੇ ਦੀ ਭਾਵਨਾ ਨੂੰ ਸਾਕਾਰ ਕਰਦਾ ਦਿਖਾਈ ਦਿਤਾ। ਸਤਿਗੁਰੂ ਮਾਤਾ ਜੀ ਨੇ ਸ਼ਰਧਾਲੂ ਭਗਤਾਂ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਸਮਾਗਮ ਦੇ ਤੀਜੇ ਦਿਨ ਦਾ ਸੰਦੇਸ਼ ਵੀ ਇਹੀ ਹੈ ਕਿ— ‘ਆਤਮਾ—ਪ੍ਰਮਾਤਮਾ ਦਾ ਮੇਲ ਤੇ ਹਰ ਪਲ ਨਿਰੰਕਾਰ ਦਾ ਅਹਿਸਾਸ ਅਧਿਆਤਮਿਕ ਜੀਵਨ ਦਾ ਸਾਰ ਹੈ। ਪ੍ਰਮਾਤਮਾ ਅਟੱਲ ਸੱਚ ਹੈ, ਜਦਕਿ ਸਾਡੀਆਂ ਇਛਾਵਾਂ ਅਤੇ ਪ੍ਰਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ। ਅਨੁਕੂਲ ਪ੍ਰਸਥਿਤੀਆਂ ਵਿਚ ਆਸਥਾ (ਸ਼ਰਧਾ) ਰੱਖਣਾ ਤਾਂ ਆਸਾਨ ਹੈ, ਲੇਕਿਨ ਸੱਚੀ ਭਗਤੀ ਉਹੀ ਹੈ ਜਿਹੜੀ ਹਰ ਪ੍ਰਸਥਿਤੀ ਵਿਚ ਬਰਕਰਾਰ ਰਹੇ।’ ਬ੍ਰਹਮਗਿਆਨ ਦੀ ਜਾਗ੍ਰਿਤੀ ਜੀਵਨ ਭਰ ਚੇਤੰਨ ਰਹਿਣ ਦਾ ਭਾਵ ਹੈ, ਜਿਹੜਾ ਸਾਡੇ ਵਿਵਹਾਰ, ਨਿਰਣਿਆਂ ਅਤੇ ਸਾਮਾਜਿਕ ਜੀਵਨ ਵਿਚ ਵੀ ਝਲਕਣਾ ਚਾਹੀਦਾ ਹੈ। ਅਨਿਆਇ ਦੇ ਖਿਲਾਫ਼ ਖੜ੍ਹੇ ਹੁੰਦੇ ਹੋਏ ਵੀ ਆਪਣੇ ਉਦੇਸ਼ ਨੂੰ ਪ੍ਰਖਣਾ ਜਰੂਰੀ ਹੈ ਕਿ ਅਸੀਂ ਭਲਾਈ ਵਾਸਤੇ ਕੰਮ ਕਰ ਰਹੇ ਹਾਂ ਜਾਂ ਹੰਕਾਰ ਅਤੇ ਪ੍ਰਸਿੱਧੀ ਵਾਸਤੇ। ਵਿਚਾਰਾਂ ਦੀ ਭਿੰਨਤਾ ਦੇ ਬਾਵਜੂਦ ਹਰ ਇਨਸਾਨ ਵਿਚ ਪ੍ਰਮਾਤਮਾ ਦਾ ਅੰਸ ਦੇਖਕੇ ਸਾਰਿਆਂ ਨੂੰ ਅਪਣਾਉਣਾ ਹੀ ਨਿਸ਼ਕਾਮ ਪਿਆਰ ਦੀ ਪਹਿਚਾਣ ਹੈ। ਅੰਤ ਵਿਚ ਸਤਿਗੁਰੂ ਮਾਤਾ ਜੀ ਨੇ ਸਾਰੇ ਸੰਤਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਬ੍ਰਹਮਗਿਆਨ ਨਾਲ ਮਿਲੀ ਜਾਗ੍ਰਿਤੀ, ਪਿਆਰ ਤੇ ਸਮਰਪਣ ਸਾਡੇ ਜੀਵਨ ਵਿਚ ਬਣਿਆ ਰਹੇ। ਸਤਿਗੁਰੂ ਮਾਤਾ ਜੀ ਦੇ ਪ੍ਰਵਚਨਾਂ ਤੋਂ ਪਹਿਲਾਂ ਸਤਿਕਾਰ ਯੋਗ ਨਿਰੰਕਾਰੀ ਰਾਜਪਿਤਾ ਜੀ ਨੇ ਜਾਗਰੂਕਤਾ ਦਾ ਸੰਦੇਸ਼ ਦਿੰਦਿਆਂ ਸਮਝਾਇਆ ਕਿ— ‘ਜੀਵਨ ਵਿਚ ਜਿੱਥੇ ਬਦਲਾਵ ਸੰਭਵ ਹੋਵੇ ਉਥੇ ਯਤਨ ਕਰੋ ਅਤੇ ਜਿਥੇ ਸੰਭਵ ਨਾ ਹੋਵੇ ਉਥੇ ਸਵਿਕਾਰ ਕਰਨ ਦੀ ਹਿੰਮਤ ਰੱਖੋ। ਉਨ੍ਹਾਂ ਨੇ ਅਗੇ ਕਿਹਾ ਕਿ ‘ਮਨੁੱਖ ਸੰਸਾਰ ਦੀਆਂ ਲੋੜਾਂ ਪ੍ਰਤੀ ਤਾਂ ਜਾਗਰੂਕ ਹੈ ਲੇਕਿਨ ਆਪਣੀ ਆਤਮਾ ਦੀ ਪਿਆਸ ਬੁਝਾਉਣ ਵਾਸਤੇ ਜਾਗਰੂਕ ਨਹੀਂ। ਪ੍ਰਮਾਤਮਾ ਦੇ ਪਿਆਰ ਨੂੰ ਪਹਿਚਾਣ ਕੇ, ਹੰਕਾਰ ਤਿਆਗ ਕੇ ਅਤੇ ਸੱਚੀ ਜਿਗਿਆਸਾ ਤੇ ਸਮਰਪਣ ਭਾਵ ਨਾਲ ਜੀਵਨ ਜਿਉਣਾ ਹੀ ਅਸਲੀ ਜਾਗ੍ਰਿਤੀ ਹੈ।’ ਸੇਵਾ ਭਾਵਨਾ ਦੀ ਵਡਿਆਈ ਕਰਦੇ ਹੋਏ ਨਿਰੰਕਾਰੀ ਰਾਜਪਿਤਾ ਜੀ ਨੇ ਸੇਵਾਦਾਰਾਂ ਨੂੰ ਪ੍ਰੇਮ, ਸਹਿਯੋਗ, ਅਤੇ ਸਮਰਪਣ ਦੇ ਨਾਲ ਸੇਵਾਵਾਂ ਲਗਾਤਾਰ ਵਧੀਆ ਬਣਾਉਣ ਦੀ ਪ੍ਰੇਰਣਾ ਦਿਤੀ। ਇਸ ਪਵਿੱਤਰ ਅਵਸਰ ਤੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੀ ਹਾਜਿਰ ਰਹੇ। ਨਾਲ ਹੀ ਅਨੇਕਾਂ ਵਿਧਾਇਕਾਂ ਅਤੇ ਕੌਸ਼ਲਰਾਂ ਨੇ ਵੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਵਿੱਤਰ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਦਿਵਿਆਂਗ ਸੰਤਾਂ-ਮਹਾਪੁਰਸ਼ਾਂ ਵਾਸਤੇ ਵਿਵਸਥਾ
ਦਿਵਿਆਂਗ ਸੰਤ ਮਹਾਤਮਾਵਾਂ ਦੀ ਸੁਵਿਧਾ ਨੁੰ ਧਿਆਨ ਵਿਚ ਰਖਦੇ ਹੋਏ ਸਮਾਗਮ ਦੇ ਸਾਰੇ ਪ੍ਰਵੇਸ਼—ਦਵਾਰਾਂ ਉਪਰ ਆਉਣ—ਜਾਣ ਦੀ ਸੁਚੱਜੀ ਵਿਵਸਥਾ ਕੀਤੀ ਗਈ ਸੀ ਤਾਂ ਕਿ ਉਹ ਆਸਾਨੀ ਨਾਲ ਸਮਾਗਮ ਸਥਾਨ ਦੇ ਨੇੜੇ ਵਾਲੇ ਪ੍ਰਵੇਸ਼ ਦਵਾਰ ਤੱਥ ਪਹੁੰਚ ਸਕਣ। ਉਥੇ ਉਹਨਾਂ ਵਾਸਤੇ ਠਹਿਰਣ, ਭੋਜਨ ਅਤੇ ਪੀਣ ਵਾਲੇ ਪਾਣੀ ਦੇ ਸਮੁਚੇ ਪ੍ਰਬੰਧਾਂ ਦੇ ਨਾਲ ਨਾਲ ਸਤਿਸੰਗ ਦੇ ‘ਸਿੱਧੇ ਪ੍ਰਸਾਰਣ’ ਦੀ ਟੀ ਼ਵੀ ਼ ਸ਼ਕਰੀਨ ਤੇ ਵਿਵਸਥਾ ਕੀਤੀ ਹੋਈ ਸੀ। ਇਸ ਤੋਂ ਇਲਾਵਾ ਇਨ੍ਹਾਂ ਦਿਵਿਆਂਗ ਸੰਤਾਂ ਨੂੰ ਸਮਾਗਮ ਦੇ ਦੌਰਾਨ ਸਤਿਗੁਰੂ ਦੇ ਪਾਵਨ ਦਰਸ਼ਨਾਂ ਦਾ ਲਾਭ ਵੀ ਪ੍ਰਾਪਤ ਹੋਇਆ।
ਕਾਇਰੋਪ੍ਰੈਕਟਿਕ ਕੈਂਪ ਤੇ ਸਿਹਤ ਸੇਵਾਵਾਂ
ਸਮਾਗਮ ਵਿਚ ਮਿਸ਼ਨ ਦੇ ਸਿਹਤ ਤੇ ਸਮਾਜ ਕਲਿਆਣ ਵਿਭਾਗ ਵੱਲੋਂ ਵੱਡੇ ਪੱਧਰ ਤੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ। ਪੂਰੇ ਸਮਾਗਮ ਸਥੱਲ ਤੇ 8 ਐਲੋਪੈਥਿਕ, 6 ਹੋਮਿਓਪੈਥਿਕ ਡਿਸਪੈਂਸਰੀਆਂ, 15 ‘ਮੁੱਢਲੇ ਸਿਹਤ ਕੇਂਦਰ’ ਅਤੇ ਇਕ ਕਾਇਰੋਪ੍ਰੈਕਟਿਕ ਕੈਂਪ ਅਤੇ 120 ਬਿਸਤਰਿਆਂ ਵਾਲਾ ਹਸਪਤਾਲ ਸਮੇਤ ਆਈ਼ ਸੀ ਼ਯੂ ਼ ਸਥਾਪਿਤ ਕੀਤਾ ਗਿਆ। ਐਮਰਜੈਂਸੀ ਸੇਵਾਵਾਂ ਦੇ ਲਈ ਮਿਸ਼ਨ ਦੀਆਂ 12 ਅਤੇ ਹਰਿਆਣਾ ਸਰਕਾਰ ਦੀਆਂ 30 ਐਮਬੁਲੈਂਸ ਗੱਡੀਆਂ ਉਪਲਬਧ ਰਹੀਆਂ। ਕਾਇਰੋਪੈ੍ਰਕਟਿਕ ਕੈਂਪ ਵਿਚ ਬਾਹਰਲੇ ਦੇਸ਼ਾਂ ਤੋਂ 16 ਅਤੇ ਭਾਰਤ ਤੋਂ 3 ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿਤੀਆਂ, ਜਿਸ ਵਿਚ ਲਗਭਗ 2100 ਮਰੀਜਾਂ ਨੂੰ ਲਾਭ ਹੋਇਆ। ਇਸ ਤੋਂ ਇਲਾਵਾ ਈ ਼ਐਨ ਼ਟੀ, ਅੱਖਾਂ, ਦੰਦਾਂ ਅਤੇ ਮਨੋਰੋਗ ਸੇਵਾਵਾਂ ਸਮੇਤ ਅਲੱਗ ਅਲੱਗ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਤੋਂ 10 ਹਜ਼ਾਰ ਦੇ ਕਰੀਬ ਸਰਧਾਲੂਆਂ ਨੇ ਲਾਭ ਪ੍ਰਾਪਤ ਕੀਤਾ।
ਲੰਗਰ ਤੇ ਕੰਟੀਨ ਦੀ ਵਿਵਸਥਾ
ਸਮਾਗਮ ਸਥੱਲ ਦੇ ਚਾਰੇ ਗਰਾਊਂਡਾਂ ਵਿਚ ਲੰਗਰ ਦੀ ਵਿਵਸਥਾ ਕੀਤੀ ਗਈ ਜਿਥੇ ਲੱਖਾਂ ਸ਼ਰਧਾਲੂਆਂ ਲਈ ਭੋਜਨ ਦੀ ਵਿਵਸਥਾ ਕੀਤੀ ਗਈ ਸੀ। ਸਾਰਿਆਂ ਨੂੰ ਇਕੱਠੇ ਬੈਠ ਕੇ ਭੋਜਨ ਛਕਦਿਆਂ ਦੇਖ ਕੇ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਸਾਕਾਰ ਹੁੰਦੀ ਨਜ਼ਰ ਆਈ। ਇਸ ਤੋਂ ਇਲਾਵਾ 22 ਕੰਟੀਨਾਂ ਤੇ ਰਿਆਇਤੀ ਦਰਾਂ ਤੇ ਖਾਣ—ਪੀਣ ਵਾਲੀਆਂ ਵਸਤੂਆਂ, ਉਪਲਬਧ ਕਰਵਾਈਆਂ ਗਈਆਂ। ਇਨ੍ਹਾਂ ਸੁਚਾਰੂ ਵਿਵਸਥਾਵਾਂ ਨੇ ਸ਼ਰਧਾਲੂਆਂ ਦੀ ਲੋੜ ਸੁਨਿਸ਼ਚਿਤ ਕਰਨ ਦੇ ਨਾਲ ਨਾਲ ਸੇਵਾ, ਸਮਾਨਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਉਜਾਗਰ ਕੀਤਾ।