- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਲਾਇੰਸ ਇੰਟਰਨੈਸ਼ਨਲ ਸਕੂਲ ਵਿਖੇ ਟਾਈਪਿੰਗ ਮੁਕਾਬਲੇ ਦੇ ਨਤੀਜੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ: ਸਥਾਨਕ ਪੰਚਾਇਤੀ ਗਊਸ਼ਾਲਾ ਰੋਡ ’ਤੇ ਸ੍ਰੀ ਹਨੂੰਮਾਨ ਮੰਦਰ ਦੇ ਸਾਹਮਣੇ ਸਥਿਤ ਅਲਾਇੰਸ ਇੰਟਰਨੈਸ਼ਨਲ ਸਕੂਲ ਵਿਖੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਟਾਈਪਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਦੀ ਕੰਪਿਊਟਰ ਮੁਹਾਰਤ ਨੂੰ ਨਿਖਾਰਨ ਦੇ ਨਾਲ-ਨਾਲ ਟਾਈਪਿੰਗ ਦੀ ਗਤੀ ਅਤੇ ਸ਼ੁੱਧਤਾ ਵਿੱਚ ਸੁਧਾਰ ਕਰਨਾ ਸੀ। ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਦੇ ਐਲਾਨੇ ਗਏ ਨਤੀਜਿਆਂ ਅਨੁਸਾਰ ਪਹਿਲੀ ਜਮਾਤ ਵਿੱਚ ਕਬੀਰ ਸ਼ਰਮਾ ਨੇ ਪਹਿਲਾ ਅਤੇ ਵਿਨਾਇਕ ਗਰਗ ਨੇ ਦੂਜਾ ਸਥਾਨ ਹਾਸਲ ਕੀਤਾ। ਦੂਜੀ ਜਮਾਤ ਵਿੱਚ ਯੁਵਨ ਗਰਗ ਪਹਿਲੇ ਅਤੇ ਜਸਮੇਹਰ ਸਿੰਘ ਦੂਜੇ ਸਥਾਨ ’ਤੇ ਰਹੇ। ਤੀਜੀ ਜਮਾਤ ਵਿੱਚ ਜਿਵੇਸ਼ ਗਰਗ ਨੇ ਪਹਿਲਾ ਅਤੇ ਰੈਹਾਨ ਖੇਰਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਚੌਥੀ ਜਮਾਤ ਵਿੱਚ ਈਸ਼ਾਨ ਸਿੰਘ ਪਹਿਲੇ ਅਤੇ ਗੁਰਜਸ ਸਿੰਘ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਪੰਜਵੀਂ ਜਮਾਤ ਵਿੱਚ ਅਭੈਰਾਜ ਸਿੰਘ ਨੇ ਪਹਿਲਾ ਅਤੇ ਹਿਤਾਂਸ਼ ਰਾਜੋਰਾ ਨੇ ਦੂਜਾ ਸਥਾਨ ਹਾਸਲ ਕੀਤਾ। ਛੇਵੀਂ ਜਮਾਤ ਵਿੱਚ ਕਨਿਸ਼ਕ ਜਿੰਦਲ ਪਹਿਲੇ ਅਤੇ ਨਾਜ਼ਪ੍ਰੀਤ ਕੌਰ ਦੂਜੇ ਸਥਾਨ ’ਤੇ ਰਹੇ। ਸੱਤਵੀਂ ਜਮਾਤ ਵਿੱਚ ਏਕਮਨੂਰ ਕੌਰ ਨੇ ਪਹਿਲਾ ਅਤੇ ਪ੍ਰਤੀਕ ਸਿੰਗਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੱਠਵੀਂ ਜਮਾਤ ਵਿੱਚ ਦਿਵਯਾਂਸ਼ੀ ਪਹਿਲੇ ਅਤੇ ਨਿਮਰਿਤ ਕੌਰ ਦੂਜੇ ਸਥਾਨ ’ਤੇ ਰਹੀ। ਸਕੂਲ ਦੀ ਪ੍ਰਿੰਸੀਪਲ ਗੁਰਸੇਵਕ ਕੌਰ ਮਾਨ ਅਤੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਗਰਗ (ਗੋਰੀਆ), ਪ੍ਰਧਾਨ ਅਸ਼ੋਕ ਕੁਮਾਰ ਗਰਗ, ਡਾਇਰੈਕਟਰ ਦੀਪੀ ਗਰਗ, ਮੈਨੇਜਿੰਗ ਡਾਇਰੈਕਟਰ ਗੌਰਵ ਕੁਮਾਰ (ਲੱਕੀ ਗਰਗ), ਮੈਂਬਰ ਜਗਮੇਲ ਸਿੰਘ ਬਰਾੜ, ਘਨੱਈਆ ਲਾਲ ਗਰਗ, ਅੰਕੁਰ ਗਰਗ, ਕ੍ਰਿਸ਼ਨਾ ਦੇਵੀ ਗਰਗ ਅਤੇ ਹਰਜੀਤ ਕੌਰ ਬਰਾੜ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਨੂੰ ਵਿਕਸਤ ਕਰਨ, ਇਕਾਗਰਤਾ ਵਧਾਉਣ ਅਤੇ ਕੰਪਿਊਟਰ ਸਿੱਖਿਆ ਪ੍ਰਤੀ ਰੁਚੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਗਤੀਵਿਧੀਆਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।