- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਸੇਖੋਂ ਵੱਲੋਂ ਸਾਦਿਕ ਤੇ ਜੰਡ ਸਾਹਿਬ ਮੰਡੀਆਂ ਦਾ ਦੌਰਾ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਖਰੀਦ ਕੇਂਦਰ ਜੰਡ ਸਾਹਿਬ ਤੇ ਮੁੱਖ ਮੰਡੀ ਸਾਦਿਕ ਵਿਖੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜਾਂ ਲੈਣ ਅਤੇ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਨਣ ਲਈ ਵਿਧਾਇਕ ਗੁਰਦਿੱਤ ਸਿੰਘ ਸੇਖੇਂ ਨੇ ਮੰਡੀਆਂ ਦਾ ਦੌਰਾ ਕੀਤਾ।ਜਿਸ ਦੌਰਾਨ ਆੜ੍ਹਤੀਆਂ ਨੇ ਵਿਧਾਇਕ ਨੂੰ ਦੱਸਿਆ ਕਿ ਬੇਮੌਸਮੀ ਬਾਰਸ਼ ਕਾਰਨ ਝੋਨੇ ਦੀ ਨਮੀ ਵਧ ਗਈ ਹੈ ਤੇ ਸਰਕਾਰ ਵੱਲੋਂ 17 ਫੀਸਦੀ ਨਮੀ ਨਿਰਧਾਰਤ ਕੀਤੀ ਗਈ ਹੈ ਜਦੋਂ ਕਿ ਇਸ ਸਮੇਂ 18 ਤੋਂ 20 ਫੀਸਦੀ ਝੋਨੇ ਦੀ ਨਮੀ ਆ ਰਹੀ ਹੈ।ਪਰ ਸ਼ੈਲਰਾਂ ਵਾਲੇ 17 ਫੀਸਦੀ ਤੱਕ ਵੱਧ ਟਰੱਕ ਅਣਲੋਡ ਨਹੀਂ ਕਰ ਰਹੇ।ਇਸ ਤੋਂ ਇਲਾਵਾ ਹਾਈਬਰੈਡ ਝੋਨਾ ਸ਼ੈਲਰਾਂ ਵਿੱਚ ਨਾ ਭੇਜਣ ਲਈ ਕਿਹਾ ਜਾ ਰਿਹਾ ਹੈ ਜਾਂ ਹਾਈਬਰੈਡ ਤੇ ਕੱਟ ਮੰਗੇ ਜਾਣ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਹਨ।ਕਿਸਾਨ ਆਪਣੀ ਫਸਲ ਤੁਲਾ ਕੇ ਚਲੇ ਗਏ ਹਨ ਤੇ ਹੁਣ ਆੜ੍ਹਤੀ ਵਿੱਚ ਵਿਚਾਲੇ ਫਸ ਗਏ ਹਨ।ਆੜ੍ਹਤੀਆਂ ਨੇ ਇਹ ਵੀ ਮੰਗ ਕੀਤੀ ਕਿ ਹੁਣੇ ਹੀ ਦੂਸਰੇ ਜਿਲਿਆਂ ਦੇ ਆਰ.ਓ ਕੱਟ ਦੇ ਝੋਨਾ ਭੇਜਿਆ ਜਾਵੇ ਤਾਂ ਜੋ ਡੈਡਲਾਕ ਖਤਮ ਹੋ ਸਕੇ।ਗੁਰਸੇਵਕ ਸਿੰਘ ਸੰਧੂ ਦੀ ਆੜ੍ਹਤ ਤੇ ਆੜ੍ਹਤੀਆਂ ਦੀ ਗੱਲ ਧਿਆਨ ਨਾਲ ਸੁਨਣ ਉਪਰੰਤ ਵਿਧਾਇਕ ਸੇਖੋਂ ਨੇ ਵਿਸ਼ਵਾਸ਼ ਦਿਵਾਇਆ ਕਿ ਮੰਡੀਆਂ ਵਿੱਚੋਂ ਦਾਣਾ ਦਾਣਾ ਝੋਨੇ ਦਾ ਖਰੀਦ ਕੀਤਾ ਜਾਵੇਗਾ ਤੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਖਰੀਦ, ਲਿਫ਼ਟਿੰਗ ਅਤੇ ਅਦਾਇਗੀ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਸਬੰਧਤ ਵਿਭਾਗਾਂ ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਝੋਨਾ ਲਿਆਉਣ ਤੋਂ ਪਹਿਲਾਂ ਝੋਨੇ ਵਿੱਚ ਨਮੀ ਦੀ ਜਾਂਚ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਲਿਆਂਦੇ ਗਏ ਝੋਨੇ ਵਿੱਚ ਨਮੀ ਦੀ ਮਾਤਰਾ 17 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕਰਨ ਦੀ ਅਪੀਲ ਕੀਤੀ ਤਾਂ ਜੋ ਕੱਟੇ ਗਏ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਨਾ ਹੋਵੇ। ਇਸ ਮੌਕੇ ਜੈਦੀਪ ਸਿੰਘ ਬਰਾੜ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਦਲਜੀਤ ਸਿੰਘ ਢਿੱਲੋਂ, ਦੀਪਕ ਕੁਮਾਰ ਸੋਨੂੰ, ਕੁਲਵੰਤ ਸਿੰਘ ਜਨੇਰੀਆਂ, ਹੈਪੀ ਸੰਧੁ ਬੁੱਟਰ, ਗੁਰਸੇਵਕ ਸਿੰਘ ਸੰਧੁ ਬੁੱਟਰ, ਰੁਪਿੰਦਰ ਰੂਬੀ, ਮਨਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਬਰਾੜ, ਮਨਦੀਪ ਸਿੰਘ ਗਿੱਲ, ਲਖਵਿੰਦਰ ਸਿੰਘ ਢਿੱਲੋਂ, ਜਗਦੀਸ਼ ਲਾਲ ਵੀ ਹਾਜਰ ਸਨ।