- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਝੋਨੇ ਦੀ ਖਰੀਦ ਨੂੰ ਲੈ ਕੇ ਐਕਟਿਵ ਰੋਲ ਅਦਾ ਕਰਕੇ ਸਮੱਸਿਆ ਦਾ ਹੱਲ ਕੱਢੇ: ਕਿੱਕੀ ਢਿੱਲੋਂ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸਾਦਿਕ ਅਤੇ ਦੀਪਸਿੰਘਵਾਲਾ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਤੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨਾਂ ਮੰਡੀ ਵਿੱਚ ਪਈਆਂ ਢੇਰੀਆਂ ਦੇਖੀਆਂ ਤੇ ਬੋਰੀਆਂ ਦੇ ਲੱਗੇ ਅੰਬਾਰਾਂ ਤੇ ਚਿੰਤਾਂ ਪ੍ਰਗਟ ਕੀਤੀ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿੱਕੀ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਕਰਨ ਵਿੱਚ ਫੇਲ ਸਾਬਤ ਹੋਈ ਹੈ। ਮੰਡੀਆਂ ਵਿੱਚ ਬੈਠੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਪਰੋਂ ਕੁਦਰਤ ਵੀ ਕਰੋਪ ਹੋਈ ਤੇ ਭਾਰੀ ਮੀਹ ਪਿਆ ਤੇ ਫਸਲਾਂ ਜਿਹੜੀਆਂ ਖਾਸ ਕਰਕੇ ਝੋਨਾ ਉਹ ਮੰਡੀਆਂ ਚ ਆਇਆ ਪਿਆ ਸੀ ਜਾਂ ਖੇਤਾਂ ਚ ਖੜਾ ਬਹੁਤ ਨੁਕਸਾਨ ਹੋਇਆ। ਉਨਾਂ ਕਿਹਾ ਕਿ ਮੈਂ ਸਮਝਦਾ ਕਿਸਾਨਾਂ ਦਾ ਵੀ ਨੁਕਸਾਨ ਹੋਣਾ ਤੇ ਨਾਲ ਆੜਤੀ ਵੀਰਾਂ ਦਾ ਵੀ ਨੁਕਸਾਨ ਹੋਣਾ ਉਹ ਇਹ ਹੈ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਇਹ ਹੈ ਕਿ ਨਮੀ ਘਟ ਨਹੀਂ ਆਉਣਾ ਤੇ ਸਰਕਾਰ ਨੇ 17 ਫੀਸਦੀ ਨਮੀ ਤੈਅ ਕਰ ਦਿੱਤੀ।ਜੋ ਕਿ ਅਜਿਹੇ ਮੌਸਮ ਵਿੱਚ ਕਦੇ ਵੀ ਨਹੀਂ ਆ ਸਕਦਾ। ਉਨਾਂ ਡੀ.ਐਫ.ਐਸ.ਸੀ ਫਰਦੀਕੋਟ ਨੂੰ ਫੋਨ ਤੇ ਕਿਹਾ ਕਿ ਡੀਸੀ ਸਾਹਿਬ ਨਾਲ ਗਲ ਕਰਕੇ ਡਿਪਟੀ ਡਾਇਰੈਕਟਰ ਤੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕਿ ਜਿਹੜੇ ਜਿਹੜੇ ਜਿਲਿਆਂ ਵਿੱਚ ਮੀਂਹ ਪਿਆ ਜਾਂ ਜਿੱਥੇ ਜਿਆਦਾ ਵਰਖਾ ਹੋਈ ਹੈ ਉਥੇ ਝੋਨੇ ਦੀ ਖਰੀਦ ਦੀ ਤੁਰੰਤ ਰਿਲੈਕਸੇਸ਼ਨ ਦਿੱਤੀ ਜਾਵੇ ਤੇ ਨਮੀ ਵੀ 17 ਤੋਂ 20 ਫੀਸਦੀ ਕੀਤੀ ਜਾਵੇ ਤਾਂ ਕਿ ਮੰਡੀਆਂ ਕਲੀਅਰ ਹੋ ਸਕਣ। ਜੇ ਮੰਡੀਆਂ ਨਾ ਕਲੀਅਰ ਹੋਈਆਂ ਤੇ ਗਲੱਟ ਵੱਜੇਗਾ ਜ਼ੋ ਕਿ ਸਭ ਲਈ ਨੁਕਸਾਨ ਦੇਹ ਹੈ। ਜਿਮੀਦਾਰਾਂ ਤੇ ਆੜਤੀ ਭਰਾਵਾਂ ਦੀ ਬਹੁਤ ਵੱਡੀ ਮੁਸ਼ਕਿਲ ਹੈ ਦੋਨਾਂ ਦਾ ਹੀ ਨੁਕਸਾਨ ਹੋਣਾ। ਸਰਕਾਰ ਨੂੰ ਇਸ ਦੇ ਨਾਲ ਨਾਲ ਹਾਈਬਰੈਡ ਝੋਨੇ ਦੀ ਖਰੀਦ ਦਾ ਹੱਲ ਕਰਨਾ ਚਾਹੀਦਾ ਹੈ।ਕਿੱਕੀ ਢਿੱਲੋਂ ਨੇ ਕਿਹਾ ਕਿ ਇਹ ਮਹਿਕਮੇ ਦੀ ਵੱਡੀ ਨਲਾਇਕੀ ਹੈ। ਖਰੀਦ ਤੇ ਕਿਸਮਾਂ ਸਬੰਧੀ ਪਹਿਲਾਂ ਕਲੀਅਰ ਕਰਨਾ ਚਾਹੀਦਾ ਹੈ। ਅਗਰ ਕੋਈ ਅਜਿਹੀ ਕਿਸਮ ਬੀਜੀ ਗਈ ਹੈ ਤਾਂ ਸ਼ੈਲਰ ਵਾਲਿਆਂ ਨੂੰ ਰਿਲੈਕਸੇਸ਼ਨ ਦੇਣੀ ਚਾਹੀਦੀ ।ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਨੂੰ ਝੋਨੇ ਦੀ ਖਰੀਦ ਵਿੱਚ ਐਕਟਿਵ ਰੋਲ ਅਦਾ ਕਰਕੇ ਤੇ ਜਿੱਥੇ ਜਿੱਥੇ ਜਿਹੜੀ ਜਿਹੜੇ ਸਮੱਸਿਆ ਜਾ ਰਹੀ ਹੈ ਉਸ ਦਾ ਤੁਰੰਤ ਹੱਲ ਕਰੇ।ਇਸ ਮੌਕੇ ਦੀਪਕ ਕੁਮਾਰ ਸੋਨੂੰ ਸਾਬਕਾ ਚੇਅਰਮੈਨ, ਗੁਰਸ਼ਵਿੰਦਰ ਸਿੰਘ ਬਰਾੜ, ਰਾਜਵਿੰਦਰ ਸਿੰਘ ਪੱਪੂ ਸਿ਼ਮਰੇਵਾਲਾ, ਗੁਰਸੇਵਕ ਸਿੰਘ ਬੁੱਟਰ, ਹਰਵਿੰਦਰ ਸਿੰਘ ਟਿੱਕਾ ਸਾਬਕਾ ਚੇਅਰਮੈਨ, ਬਲਜਿੰਦਰ ਸਿੰਘ ਔਲਖ ਸਰਪੰਚ, ਅਮਨਪ੍ਰੀਤ ਸਿੰਘ ਢਿੱਲੋਂ, ਦਲਜੀਤ ਸਿੰਘ ਢਿੱਲੋਂ, ਸੰਦੀਪ ਗੁਲਾਟੀ, ਗੁਰਜੰਟ ਸਿੰਘ ਚੰਨੀਆਂ, ਗੁਰਪ੍ਰੀਤ ਸਿੰਘ ਬਰਾੜ, ਰਣਜ਼ੀਤ ਸਿੰਘ ਡੋਡ, ਹੈਪੀ ਸੰਧੂ ਬੁੱਟਰ, ਸਨੀ ਅਰੋੜਾ, ਸੁਖਵੀਰ ਮਰਾੜ, ਸੁਰਿੰਦਰ ਛਿੰਦਾ, ਸੁਖਵਿੰਦਰ ਢਿੱਲੋਂ ਵੀ ਹਾਜਰ ਸਨ।