ਸਿੱਖਿਆ ਵਿਭਾਗ ਦੀ 70ਵੀਂ ਪੰਜ ਰੋਜ਼ਾ ਜ਼ਿਲ੍ਹਾ ਅਥਲੈਟਿਕਸ ਮੀਟ ਸਫ਼ਲਤਾ ਨਾਲ ਸੰਪੰਨ ਸਿੱਖਿਆ ਵਿਭਾਗ ਦੀ 70ਵੀਂ ਪੰਜ ਰੋਜ਼ਾ ਜ਼ਿਲ੍ਹਾ ਅਥਲੈਟਿਕਸ ਮੀਟ ਸਫ਼ਲਤਾ ਨਾਲ ਸੰਪੰਨ
Publish Date: Thu, 15 Oct 2026 04:02 PM (IST)
Updated Date: Thu, 15 Oct 2026 04:03 PM (IST)
ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡ ਭਾਵਨਾ ਨਾਲ ਖੇਡਣ ਲਈ ਕੀਤਾ ਪ੍ਰੇਰਿਤ ਜਗਮੀਤ ਸਿੰਘ, ਪੰਜਾਬੀ ਜਾਗਰਣ, ਫ਼ਰੀਦਕੋਟ : ਸਿੱਖਿਆ ਵਿਭਾਗ ਸੈਕੰਡਰੀ ਫ਼ਰੀਦਕੋਟ ਵੱਲੋਂ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਕਰਵਾਈ ਗਈ 70ਵੀਂ ਪੰਜ ਰੋਜ਼ਾ ਜ਼ਿਲ੍ਹਾ ਅਥਲੈਟਿਕਸ ਮੀਟ ਸਫ਼ਲਤਾਪੂਰਵਕ ਸੰਪੰਨ ਹੋ ਗਈ। ਇਸ ਮੁਕਾਬਲੇ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਜ਼ੋਨਾਂ ਦੇ ਜੇਤੂ ਲੜਕੇ ਅਤੇ ਲੜਕੀਆਂ ਨੇ ਆਪਣੇ ਗਾਈਡ ਅਧਿਆਪਕਾਂ ਦੀ ਦੇਖ-ਰੇਖ ਹੇਠ ਭਾਗ ਲਿਆ ਅਤੇ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ਵਿੱਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ ਨੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ, ਅਨੁਸ਼ਾਸਨ ਅਤੇ ਮਿਹਨਤ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਜੀਵਨ ਭਰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਲੈਕਚਰਾਰ ਨਵਪ੍ਰੀਤ ਸਿੰਘ ਨੇ ਮੁਕਾਬਲਿਆਂ ਵਿੱਚ ਸ਼ਾਮਲ ਹੋਏ ਖਿਡਾਰੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅਥਲੈਟਿਕਸ ਮੀਟ ਦੌਰਾਨ ਵੱਖ-ਵੱਖ ਉਮਰ ਵਰਗਾਂ ਵਿੱਚ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। 400 ਮੀਟਰ ਦੌੜ ਦੇ ਅੰਡਰ-14 ਵਰਗ ਵਿੱਚ ਹਰੀ ਨੌਂ ਜ਼ੋਨ ਦੇ ਗੁਰਅਰਮਾਨ ਸਿੰਘ ਨੇ ਪਹਿਲਾ, ਫ਼ਰੀਦਕੋਟ ਜ਼ੋਨ ਦੇ ਏਕਮ ਸ਼ਰਮਾ ਨੇ ਦੂਜਾ ਅਤੇ ਪੰਜਗਰਾਈਂ ਕਲਾਂ ਜ਼ੋਨ ਦੇ ਅਭੀਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਰਗ ਵਿੱਚ ਫ਼ਰੀਦਕੋਟ ਜ਼ੋਨ ਦੇ ਸੰਕੇਤ ਸਿੰਘ ਨੇ ਪਹਿਲਾ, ਇਸੇ ਜ਼ੋਨ ਦੇ ਪਰਸ਼ਾਰਥ ਸਿੰਘ ਨੇ ਦੂਜਾ ਅਤੇ ਕੋਟਕਪੂਰਾ ਜ਼ੋਨ ਦੇ ਸੁਖਰਾਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਵਰਗ ਵਿੱਚ ਮਚਾਕੀ ਮੱਲ ਸਿੰਘ ਜ਼ੋਨ ਦੇ ਜਸ਼ਨਪ੍ਰੀਤ ਸਿੰਘ ਨੇ ਪਹਿਲਾ, ਜੈਤੋ ਜ਼ੋਨ ਦੇ ਅਰਸ਼ਵੀਰ ਸਿੰਘ ਨੇ ਦੂਜਾ ਅਤੇ ਪੰਜਗਰਾਈਂ ਕਲਾਂ ਜ਼ੋਨ ਦੇ ਨਵਜੋਤਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਡਿਸਕਸ ਥ੍ਰੋਅ ਦੇ ਅੰਡਰ-14 ਵਰਗ ਵਿੱਚ ਹਰੀ ਨੌਂ ਜ਼ੋਨ ਦੇ ਗੁਰਨੂਰ ਸਿੰਘ ਨੇ ਪਹਿਲਾ, ਬਾਜਾਖਾਨਾ ਜ਼ੋਨ ਦੇ ਦਿਲਜੀਤ ਸਿੰਘ ਨੇ ਦੂਜਾ ਅਤੇ ਕੋਟਕਪੂਰਾ ਜ਼ੋਨ ਦੇ ਭਰਤਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਵਿੱਚ ਕੋਟਕਪੂਰਾ ਜ਼ੋਨ ਦੇ ਉਂਕਾਰ ਸਿੰਘ ਨੇ ਪਹਿਲਾ, ਜੈਤੋ ਜ਼ੋਨ ਦੇ ਗੁਰਮਨ ਨੇ ਦੂਜਾ ਅਤੇ ਗੋਲੇਵਾਲਾ ਜ਼ੋਨ ਦੇ ਗੁਰਕੰਵਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਵਰਗ ਵਿੱਚ ਜੈਤੋ ਜ਼ੋਨ ਦੇ ਸਾਹਿਲ ਨੇ ਪਹਿਲਾ, ਸਾਦਿਕ ਜ਼ੋਨ ਦੇ ਅਨਮੋਲਪ੍ਰੀਤ ਸਿੰਘ ਨੇ ਦੂਜਾ ਅਤੇ ਇਸੇ ਜ਼ੋਨ ਦੇ ਹੁਸਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਮੀਟ ਦੀ ਸਮਾਪਤੀ ਮੌਕੇ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਕੋਆਰਡੀਨੇਟਰ ਕੇਵਲ ਕੌਰ, ਟੂਰਨਾਮੈਂਟ ਕਮੇਟੀ ਦੇ ਸਕੱਤਰ ਨਵਪ੍ਰੀਤ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਅਤੇ ਖੇਡ ਅਧਿਆਪਕਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਲੈਕਚਰਾਰ ਨਵਪ੍ਰੀਤ ਸਿੰਘ, ਕੁਲਦੀਪ ਸਿੰਘ ਚੰਦਬਾਜਾ, ਇਕਬਾਲ ਸਿੰਘ ਚੰਦਭਾਨ, ਨਰੇਸ਼ ਕੁਮਾਰ ਕੋਟਕਪੂਰਾ, ਮਨਜਿੰਦਰ ਸਿੰਘ ਘੁਗਿਆਣਾ, ਬਲਵਿੰਦਰ ਸਿੰਘ, ਰਣਜੋਧ ਸਿੰਘ ਗੋਲੇਵਾਲਾ, ਬੇਅੰਤ ਕੌਰ ਢੁੱਡੀ, ਮਨਜੀਤ ਸਿੰਘ ਅਜਿੱਤਗਿੱਲ, ਬਲਵਿੰਦਰ ਕੌਰ ਝੱਖੜਵਾਲਾ, ਸੁਖਵੰਤ ਕੌਰ ਭਾਣਾ, ਨਵਦੀਪ ਸਿੰਘ ਧੂੜਕੋਟ, ਗਗਨਦੀਪ ਸਿੰਘ ਚੰਦਬਾਜਾ, ਕੁਲਦੀਪ ਸਿੰਘ ਗੋਲੇਵਾਲਾ, ਪਰਵਿੰਦਰ ਸਿੰਘ ਢਿੱਲਵਾਂ, ਕਿਰਨਾ ਕੌਰ, ਅਮਨਦੀਪ ਕੌਰ ਕਿਲਾ ਨੌਂ, ਪ੍ਰਦੀਪ ਕੌਰ ਮੋਰਾਂਵਾਲੀ, ਮਨੋਜ ਭਨਿਆਰ, ਗਗਨਦੀਪ ਕੌਰ ਬੇਗੂਵਾਲਾ ਅਤੇ ਡਾਟਾ ਐਂਟਰੀ ਆਪਰੇਟਰ ਬਹਾਦਰ ਸਿੰਘ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਲੈਕਚਰਾਰਾਂ, ਡੀ.ਪੀ.ਈਜ਼ ਅਤੇ ਪੀ.ਟੀ.ਆਈਜ਼ ਨੇ ਅਹਿਮ ਭੂਮਿਕਾ ਨਿਭਾਈ।