- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀ ਹਾਦਸਿਆਂ ਦੇ ਸਿ਼ਕਾਰ ਪਰਿਵਾਰਾਂ ਨੂੰ ਚੈਕ ਵੰਡੇ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਪਿੰਡਾਂ ਵਿੱਚ ਖੇਤੀ ਹਾਦਸਿਆਂ ਦੌਰਾਨ ਫੱਟੜ ਹੋਏ ਜਾਂ ਮਰੇ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਵਿਤੀ ਸਹਾਇਤਾ ਦੇ ਚੈਕ ਦੇਣ ਲਈ ਸੱਦਿਆ ਗਿਆ। ਮਾਰਕੀਟ ਕਮੇਟੀ ਸਾਦਿਕ ਦੇ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਸੁਖਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਪਿੰਡ ਝੋਟੀਵਾਲਾ ਦੀ ਖੇਤਾਂ ਵਿੱਚ ਕੰਮ ਕਰਦੇ ਸਮੇਂ ਮੌਤ ਹੋਣ ਕਰਕੇ ਉਨਾਂ ਦੀ ਪਤਨੀ ਮਨਦੀਪ ਕੌਰ ਨੂੰ ਤਿੰਨ ਲੱਖ ਰੁਪਏ ਦਾ ਚੈਕ, ਸੁਖਪਾਲ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਸਾਧਾਂਵਾਲਾ ਨੂੰ ਉੰਗਲਾਂ ਕੱਟੇ ਜਾਣ ਤੇ 24 ਹਾਜਰ, ਪ੍ਰਗਟ ਸਿੰਘ ਜੰਡਵਾਲਾ ਨੂੰ 36 ਹਜਾਰ , ਰਜਿੰਦਰ ਸਿੰਘ ਮਾਨੀਸਿੰਘਵਾਲਾ ਨੂੰ 12 ਹਜਾਰ ਅਤੇ ਸੇਖਾ ਸਿੰਘ ਗੁੱਜਰ ਨੂੰ 12 ਹਜਾਰ ਰੁਪਏ ਦੀ ਵਿਤੀ ਸਹਾਇਤਾ ਦੇ ਚੈਕ ਸੌਂਪੇ।ਚੇਅਰਮੈਨ ਨੀਤੂ ਕਪੂਰ ਨੇ ਕਿਹਾ ਕਿ ਇਹ ਪਰਿਵਾਰ ਖੇਤਾਂ ਸਮੇਂ ਕੰਮ ਕਰਦੇ ਫੱਟੜ ਹੋ ਗਏ ਸਨ ਤੇ ਇਨਾਂ ਦੇ ਅੰਗ ਕੱਟੇ ਗਏ ਸਨ ਤੇ ਸਰਕਾਰ ਵੱਲੋਂ ਖੇਤੀਬਾੜੀ ਹਾਦਸਿਆਂ ਦੇ ਸਿ਼ਕਾਰ ਵਿਅਕਤੀਆਂ ਨੂੰ ਵਿਤੀ ਸਹਾਇਤਾ ਐਲਾਨ ਕੀਤਾ ਹੋਇਆ ਹੈ ਤੇ ਹਰ ਖੇਤਾਂ ਵਿੱਚ ਕੰਮ ਕਰਕੇ ਕਾਮੇ ਦਾ ਬੀਮਾ ਸਕੀਮ ਚੱਲ ਰਹੀ ਹੈ।ਜਿਸ ਤਹਿਤ ਇਹ ਰਾਸ਼ੀ ਦਿੱਤੀ ਗਈ ਹੈ।ਇਸ ਮੌਕੇ ਸਕੱਤਰ ਵਰਿੰਦਰ ਸਿੰਘ, ਲੇਖਾਕਾਰ ਰੇਵਤੀ ਰਮਨ ਤੇ ਰੁਪਿੰਦਰ ਸਿੰਘ ਸੰਧੂ ਵੀ ਹਾਜਰ ਸਨ।