- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਊ ਸੇਵਾ ਰਾਹੀਂ ਮਨਾਇਆ ਲਾਇਨ ਸ਼ਕਤੀ ਮਿੱਤਲ ਦਾ ਜਨਮਦਿਨ, ਲਾਇਨਜ਼ ਕਲੱਬ ਜੈਤੋ ਗੰਗਸਰ ਨੇ ਕੀਤਾ ਸੇਵਾ ਕਾਰਜ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਜੈਤੋ: ਲਾਇਨਜ਼ ਕਲੱਬ ਜੈਤੋ ਗੰਗਸਰ ਵੱਲੋਂ ਸਮਾਜ ਸੇਵਾ ਦੀ ਭਾਵਨਾ ਨੂੰ ਸਮਰਪਿਤ ਪਹਿਲਕਦਮੀ ਕਰਦਿਆਂ ਕਲੱਬ ਐਡਮਿਨਿਸਟ੍ਰੇਟਰ ਲਾਇਨ ਸ਼ਕਤੀ ਮਿੱਤਲ ਦਾ ਜਨਮਦਿਨ ਗਊ ਮਾਤਾ ਦੀ ਸੇਵਾ ਕਰਕੇ ਮਨਾਇਆ ਗਿਆ। ਇਸ ਮੌਕੇ ਬਠਿੰਡਾ ਸਥਿਤ ਗਊਸ਼ਾਲਾ ਵਿਖੇ ਵਿਸ਼ੇਸ਼ ਸੇਵਾ ਪ੍ਰੋਜੈਕਟ ਕਰਵਾਇਆ ਗਿਆ, ਜਿਸ ਦੌਰਾਨ ਕਲੱਬ ਦੇ ਮੈਂਬਰਾਂ ਨੇ ਗਊ ਮਾਤਾ ਨੂੰ ਗੁੜ, ਹਰਾ ਚਾਰਾ ਅਤੇ ਗਊ ਫੀਡ ਖੁਆ ਕੇ ਸੇਵਾ ਕੀਤੀ। ਜਨਮਦਿਨ ਨੂੰ ਸਮਾਜ ਭਲਾਈ ਅਤੇ ਜੀਵ ਸੇਵਾ ਨਾਲ ਜੋੜਦਿਆਂ ਕਲੱਬ ਮੈਂਬਰਾਂ ਨੇ ਸਭ ਦੀ ਖ਼ੁਸ਼ਹਾਲੀ, ਸੁੱਖ-ਸਮ੍ਰਿੱਧੀ ਅਤੇ ਚੰਗੀ ਸਿਹਤ ਲਈ ਕਾਮਨਾ ਕੀਤੀ। ਇਸ ਉਪਰਾਲੇ ਰਾਹੀਂ ਜੀਵ-ਜੰਤੂਆਂ ਦੀ ਸੰਭਾਲ ਅਤੇ ਬੇਜ਼ੁਬਾਨ ਪਸ਼ੂਆਂ ਦੀ ਸੇਵਾ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ। ਕਲੱਬ ਵੱਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਸਮਾਜ ਸੇਵੀ ਪ੍ਰੋਜੈਕਟ ਉਲੀਕ ਕੇ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਮੈਂਬਰਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਸੇਵਾ, ਦਇਆ ਅਤੇ ਆਪਸੀ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ, ਕਲੱਬ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ, ਪ੍ਰੋਜੈਕਟ ਚੇਅਰਮੈਨ ਲਾਇਨ ਸੰਜੀਵ ਸ਼ਰਮਾ ‘ਟੀਨੂ’, ਕਲੱਬ ਐਡਮਿਨਿਸਟ੍ਰੇਟਰ ਲਾਇਨ ਸ਼ਕਤੀ ਮਿੱਤਲ ਅਤੇ ਵਰੁਣ ਸ਼ਰਮਾ ਹਾਜ਼ਰ ਸਨ।