- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਅਨਾਜ ਮੰਡੀ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਮਹਾਰਾਜਾ ਅਗਰਸੇਨ ਜਯੰਤੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਫਰੀਦਕੋਟ ਦੀ ਨਵੀਂ ਅਨਾਜ ਮੰਡੀ ਵਿੱਚ ਆੜ੍ਹਤੀ ਧਰਮਪਾਲ ਗਰਗ, ਸਾਬਕਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਫਰੀਦਕੋਟ ਦੀ ਅਗਵਾਈ ਹੇਠ ਆਪਣੇ ਸਾਥੀ ਆੜ੍ਹਤੀਆਂ ਦੇ ਸਹਿਯੋਗ ਨਾਲ ਮਹਾਰਾਜਾ ਅਗਰਸੇਨ ਜਯੰਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਮਹਾਰਾਜਾ ਅਗਰਸੇਨ ਜੀ ਦੀ ਆਰਤੀ ਉਤਾਰੀ ਗਈ ਅਤੇ ਉਪਰੰਤ ਸੰਗਤ ਵਿੱਚ ਲੱਡੂ ਵੰਡੇ ਗਏ। ਸਮਾਗਮ ਦੌਰਾਨ ਆੜ੍ਹਤੀਆਂ ਨੇ ਮਹਾਰਾਜਾ ਅਗਰਸੇਨ ਜੀ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਸਮਾਜ ਪ੍ਰਤੀ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੂੰ ਸਮਾਜਿਕ ਬਰਾਬਰੀ, ਆਪਸੀ ਸਹਿਯੋਗ ਅਤੇ ਲੋਕ-ਭਲਾਈ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੀ ਮਹਾਨ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਮਹਾਰਾਜਾ ਅਗਰਸੇਨ ਜੀ ਨੂੰ ਅਗਰਵਾਲ ਭਾਈਚਾਰੇ ਦਾ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਨਾਲ ਜੁੜੀ ਇੱਕ ਪ੍ਰਸਿੱਧ ਪਰੰਪਰਾ ਅਨੁਸਾਰ, ਸਮਾਜ ਵਿੱਚ ਨਵੇਂ ਵਸਣ ਵਾਲੇ ਪਰਿਵਾਰਾਂ ਦੀ ਸਹਾਇਤਾ ਲਈ ਹਰ ਪਰਿਵਾਰ ਵੱਲੋਂ ਇੱਕ ਇੱਟ ਅਤੇ ਇੱਕ ਰੁਪਇਆ ਦੇਣ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ। ਇਹ ਪਰੰਪਰਾ ਸਮਾਜਿਕ ਸਾਂਝ, ਸਹਿਯੋਗ ਅਤੇ ਆਰਥਿਕ ਸਹਾਇਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ। ਇਸ ਮੌਕੇ ਵਿਕਾਸ ਗੁਪਤਾ, ਗਗਨ ਗਰਗ, ਪ੍ਰਦੀਪ ਕੁਮਾਰ ਗਰਗ, ਮਹਿੰਦਰ ਕੁਮਾਰ ਬਾਂਸਲ, ਓਮ ਪ੍ਰਕਾਸ਼, ਸੁਰਿੰਦਰ ਕੁਮਾਰ ਬਾਂਸਲ, ਹਰੀਓਮ ਗੋਇਲ, ਓਮ ਪ੍ਰਕਾਸ਼ ਕਾਕਾ ਅਤੇ ਵਿਸ਼ਾਲ ਗੁਪਤਾ ਸਮੇਤ ਹੋਰ ਆੜ੍ਹਤੀ ਵੀ ਹਾਜ਼ਰ ਸਨ।