ਕੋਟਕਪੂਰਾ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਯੂਥ ਵਿੰਗ ਦੀ ਕੀਤੀ ਸਥਾਪਨਾ ਕੋਟਕਪੂਰਾ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਯੂਥ ਵਿੰਗ ਦੀ ਕੀਤੀ ਸਥਾਪਨਾ
Publish Date: Sat, 10 Oct 2026 05:50 PM (IST)
Updated Date: Sun, 11 Oct 2026 04:05 AM (IST)
ਸੁਖਦੇਵ ਸਿੰਘ ਕਾਦੀਆਂ ਨੇ ਨਸ਼ਿਆਂ ਦੇ ਮੁੱਦੇ ’ਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਘੇਰਿਆ ਸਿਮਰਨਜੀਤ ਸਿੰਘ ਫਿੱਡੇ ਕਲਾਂ ਬਣੇ ਹਲਕਾ ਪ੍ਰਧਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜਥੇਬੰਦਕ ਰੂਪ ਦੇਣ ਲਈ ਹਲਕਾ ਕੋਟਕਪੂਰਾ ਵਿੱਚ ਯੂਥ ਵਿੰਗ ਦੀ ਸਥਾਪਨਾ ਕੀਤੀ ਗਈ। ਇਸ ਸਬੰਧੀ ਕਰਵਾਈ ਗਈ ਨੌਜਵਾਨਾਂ ਦੀ ਮੀਟਿੰਗ ਵਿੱਚ ਸਿਮਰਨਜੀਤ ਸਿੰਘ ਫਿੱਡੇ ਕਲਾਂ ਨੂੰ ਸਰਬਸੰਮਤੀ ਨਾਲ ਹਲਕਾ ਕੋਟਕਪੂਰਾ ਦੇ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਯੂਥ ਵਿੰਗ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਨੇ ਕੀਤੀ, ਜਦਕਿ ਮੋਗਾ ਜ਼ਿਲ੍ਹੇ ਦੇ ਯੂਥ ਵਿੰਗ ਦੇ ਪ੍ਰਧਾਨ ਸਤਨਾਮ ਸਿੰਘ ਲੋਪੋ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਵਿੱਚ ਕੋਟਕਪੂਰਾ ਸ਼ਹਿਰ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਨਵੀਂ ਯੂਥ ਕਮੇਟੀ ਦਾ ਗਠਨ ਕਰਦਿਆਂ ਵੱਖ-ਵੱਖ ਨੌਜਵਾਨਾਂ ਨੂੰ ਜਥੇਬੰਦੀ ਵਿੱਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕਮੇਟੀ ਵਿੱਚ ਮਨਿੰਦਰ ਸਿੰਘ, ਹਰਪ੍ਰੀਤ ਸਿੰਘ ਖਾਰਾ, ਹਰਦੇਵ ਸਿੰਘ, ਅਮਨਦੀਪ ਸਿੰਘ ਨੰਗਲ, ਅਰਸ਼ਦੀਪ ਸਿੰਘ ਪੱਕਾ, ਜਗਜੀਤ ਸਿੰਘ ਨੰਗਲ, ਸ਼ਮਸ਼ੇਰ ਸਿੰਘ ਮੋਰਾਂਵਾਲੀ, ਯਾਦਵਿੰਦਰ ਸਿੰਘ ਦੇਵੀ ਵਾਲਾ, ਵਰਿੰਦਰ ਸਿੰਘ ਸਿਰਸੜੀ, ਬਲਦੇਵ ਸਿੰਘ ਕੋਟਕਪੂਰਾ, ਹਰਪਾਲ ਸਿੰਘ ਢੀਮਾਵਾਲੀ, ਕਰਨਵੀਰ ਸਿੰਘ ਦਾਨਾ ਰੋਮਾਨਾ, ਗੁਰਦਿਤ ਸਿੰਘ ਕੋਟਕਪੂਰਾ, ਪ੍ਰਭਜੋਤ ਸਿੰਘ ਦਾਨਾ ਰੋਮਾਨਾ, ਜਸਕਰਨਜੀਤ ਸਿੰਘ ਚੱਕ ਕਲਿਆਣ, ਹਰਨਵ ਸਿੰਘ ਵਾੜਾ ਦਰਾਕਾ, ਜਸਪ੍ਰੀਤ ਸਿੰਘ ਕੋਟਕਪੂਰਾ, ਤਰਸੇਮ ਸਿੰਘ ਕੋਠੇ ਵੜਿੰਗ, ਸੁਖਬੀਰ ਸਿੰਘ ਰੱਤੀ ਰੋੜੀ, ਖੁਸ਼ਵੰਤ ਸਿੰਘ ਰੱਤੀ ਰੋੜੀ, ਗੁਰਸੇਵਕ ਸਿੰਘ ਠਾੜਾ, ਗੁਰਪ੍ਰੀਤ ਸਿੰਘ ਕੋਟਕਪੂਰਾ, ਹਰਦੀਪ ਸਿੰਘ ਕੋਟਕਪੂਰਾ, ਹਰਮਾਨ ਸਿੰਘ ਬਰਾੜ ਚੱਕ ਕਲਿਆਣ, ਪਰਮਜੀਤ ਸਿੰਘ ਦਾਨਾ ਰੋਮਾਨਾ, ਸਿਮਰਜੀਤ ਸਿੰਘ ਚੱਕ ਕਲਿਆਣ, ਗੁਰਮੁਖ ਸਿੰਘ ਮੋਰਾਂਵਾਲੀ, ਮੰਨਤ ਸਿੰਘ ਕੋਟਕਪੂਰਾ, ਸਿਕੰਦਰ ਸਿੰਘ ਕਾਕਾ ਕੁਹਾਰ ਵਾਲਾ, ਖੁਸ਼ਦੀਪ ਸਿੰਘ ਚੱਕ ਕਲਿਆਣ, ਹੈਰੀ ਸਿੰਘ ਚੱਕ ਕਲਿਆਣ ਅਤੇ ਭਰਪੂਰ ਸਿੰਘ ਕੋਠੇ ਵੜਿੰਗ ਸਮੇਤ ਹੋਰ ਨੌਜਵਾਨਾਂ ਨੂੰ ਅਹੁਦੇਦਾਰ ਬਣਾਇਆ ਗਿਆ। ਇਸ ਮੌਕੇ ਸੁਖਦੇਵ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਗੰਭੀਰ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਨਸ਼ਿਆਂ ਖ਼ਿਲਾਫ਼ ਲੋਕ ਲਹਿਰ ਖੜ੍ਹੀ ਕਰਨ ਦੇ ਉਦੇਸ਼ ਨਾਲ ਸੂਬੇ ਦੇ ਵੱਖ-ਵੱਖ ਹਲਕਿਆਂ, ਸ਼ਹਿਰਾਂ ਅਤੇ ਜ਼ਿਲ੍ਹਿਆਂ ਵਿੱਚ ਯੂਥ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਥੇਬੰਦੀ ਨਾਲ ਜੋੜ ਕੇ ਨਸ਼ਿਆਂ ਵਿਰੁੱਧ ਸਰਗਰਮ ਕੀਤਾ ਜਾਵੇਗਾ। ਕਾਦੀਆਂ ਨੇ ਦੋਸ਼ ਲਾਇਆ ਕਿ ਚਿੱਟੇ ਦੇ ਫੈਲਾਅ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਤਬਾਹ ਹੋ ਰਿਹਾ ਹੈ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਇਸ ਸਮੱਸਿਆ ਨੂੰ ਰੋਕਣ ਵਿੱਚ ਨਾਕਾਮ ਰਹੀਆਂ ਹਨ। ਉਨ੍ਹਾਂ ਇਸ ਸਥਿਤੀ ਨੂੰ ਨੌਜਵਾਨਾਂ ਦੀ ਨਸਲਕੁਸ਼ੀ ਕਰਾਰ ਦਿੰਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਲੜਨਾ ਉਨ੍ਹਾਂ ਦੀ ਜਥੇਬੰਦੀ ਦਾ ਮੁੱਖ ਏਜੰਡਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਗੁਰਬਾਣੀ ਅਤੇ ਨਾਮ-ਬਾਣੀ ਨਾਲ ਜੋੜਨ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਥੇਬੰਦੀ ਇਸ ਮਕਸਦ ਲਈ ਪਿੰਡ ਪੱਧਰ ਤੱਕ ਸਰਗਰਮੀਆਂ ਵਧਾਏਗੀ।