- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਚਾਰ ਅਧਿਆਪਕ ਸਨਮਾਨਿਤ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਕੋਟਕਪੂਰਾ ਵਿਸ਼ਵਾਸ ਲਾਇਨਜ਼ ਕਲੱਬ ਵੱਲੋਂ ਸਥਾਨਕ ਹੋਟਲ ਸਾਗਰ ਵਿਖੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਚਾਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲਿਆਂ ਵਿੱਚ ਮੜਾਕ ਸਕੂਲ ਦੇ ਪੰਜਾਬੀ ਅਧਿਆਪਕ ਗੁਰਦੇਵ ਸਿੰਘ, ਮੈਥ ਅਧਿਆਪਕ ਕਮਲ ਕੁਮਾਰ ਅਤੇ ਰੋਮਾਣਾ ਅਲਬੇਲ ਸਿੰਘ ਸਕੂਲ ਦੇ ਸਾਇੰਸ ਅਧਿਆਪਕ ਰਾਮ ਕ੍ਰਿਸ਼ਨ ਤੇ ਹਿੰਦੀ ਅਧਿਆਪਕਾ ਸ਼ਵੇਤਾ ਸ਼ਾਮਲ ਸਨ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲਾਇਨ ਵਿਕਰਾਂਤ ਧੀਂਗੜਾ ਨੇ ਬਾਖੂਬੀ ਨਿਭਾਈ। ਕਲੱਬ ਦੇ ਪ੍ਰਧਾਨ ਲਾਇਨ ਕੁਲਵੰਤ ਸਿੰਘ ਸਰਾਂ ਨੇ ਸਨਮਾਨਿਤ ਅਧਿਆਪਕਾਂ ਨਾਲ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੀਆਂ ਅਧਿਆਪਨ ਖੇਤਰ ਵਿੱਚ ਸੇਵਾਵਾਂ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸਨਮਾਨਿਤ ਅਧਿਆਪਕ ਗੁਰਦੇਵ ਸਿੰਘ ਨੇ ਕਲੱਬ ਵੱਲੋਂ ਕੀਤੇ ਸਨਮਾਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਲਾਇਨ ਰਾਜਿੰਦਰ ਸਿੰਘ ਸਰਾਂ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਅਧਿਆਪਨ ਦੇ ਪਵਿੱਤਰ ਕਿੱਤੇ ਦੀ ਸ਼ਲਾਘਾ ਕਰਦਿਆਂ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਐਮਜੇਐਫ ਲਾਇਨ ਗੁਰਦੀਪ ਸਿੰਘ, ਲਾਇਨ ਜਗਸੀਰ ਸਿੰਘ ਸਰਪੰਚ, ਲਾਇਨ ਸੰਦੀਪ ਕੌੜਾ, ਲਾਇਨ ਚਰਨਜੀਤ ਸਿਡਾਨਾ, ਲਾਇਨ ਗੁਰਦੀਪ ਸਿੰਘ ਸੈਕਟਰੀ, ਲਾਇਨ ਸ਼ਸ਼ੀ ਚੋਪੜਾ, ਲਾਇਨ ਗੁਰਿੰਦਰ ਸਿੰਘ ਜੋਜੋ, ਲਾਇਨ ਸੁਖਵਿੰਦਰ ਸਿੰਘ ਹੈਲੀ, ਲਾਇਨ ਲੇਡੀਜ਼ ਜਸਵੀਰ ਕੌਰ, ਪ੍ਰਵੀਨ ਕੌਰ, ਨੇਹਾ ਧੀਂਗੜਾਂ, ਹਰਪ੍ਰੀਤ ਕੰਵਰ ਅਤੇ ਬੱਚੇ ਹਾਜ਼ਰ ਸਨ। ਇਸ ਉਪਰੰਤ ਕਲੱਬ ਦੀ ਜਨਰਲ ਮੀਟਿੰਗ ਵੀ ਹੋਈ, ਜੋ ਖੁਸ਼ਗਵਾਰ ਮਾਹੌਲ ਵਿੱਚ ਸੰਪੰਨ ਹੋਈ।