ਫ਼ਰੀਦਕੋਟ ਵਿਖੇ ਭਾਜਪਾ ਆਗੂਆਂ ਨੇ ਗਊਸ਼ਾਲਾ 'ਚ ਕੀਤੀ ਸੇਵਾ
ਫ਼ਰੀਦਕੋਟ 'ਚ ਭਾਜਪਾ ਵੱਲੋਂ ਪੀਐੱਮ ਮੋਦੀ ਦੇ 25 ਸਾਲਾਂ ਦੇ ਸੇਵਾ ਕਾਲ ਨੂੰ ਸਮਰਪਿਤ ਸਫ਼ਾਈ ਅਭਿਆਨ
Publish Date: Wed, 07 Oct 2026 05:19 PM (IST)
Updated Date: Wed, 07 Oct 2026 05:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫ਼ਰੀਦਕੋਟ: ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨ-ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ਤੇ ਭਾਰਤੀ ਜਨਤਾ ਪਾਰਟੀ ਆਗੂ ਗੌਰਵ ਕੱਕੜ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਦੌਰਾਨ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਜਾ ਕੇ ਸਫ਼ਾਈ ਕਰਨ ਦੇ ਨਾਲ-ਨਾਲ ਸਥਾਨਕ ਗਊਸ਼ਾਲਾ ਵਿੱਚ ਵੀ ਪਹੁੰਚ ਕੇ ਗਊ ਸੇਵਾ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਸਵੱਛਤਾ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਗੌਰਵ ਕੱਕੜ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੇਵਾ ਹੀ ਸੰਕਲਪ, ਸਵੱਛਤਾ ਹੀ ਜ਼ਿੰਮੇਵਾਰੀ ਦਾ ਨਾਅਰਾ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦਾ 25 ਸਾਲਾਂ ਦਾ ਕਾਰਜਕਾਲ ਦੇਸ਼ ਲਈ ਸਮਰਪਣ ਅਤੇ ਜਨ-ਸੇਵਾ ਦਾ ਪ੍ਰਤੀਕ ਹੈ, ਅਤੇ ਸਾਨੂੰ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਡਾਕਟਰ ਚੰਦਰਸ਼ੇਖਰ ਕੱਕੜ, ਦਰਗੇਸ਼ ਸ਼ਰਮਾ, ਲਲਿਤ ਕੱਕੜ,ਗਗਨ ਸਖੀਜਾ, ਰਕੇਸ਼ ਗਰਗ, ਮਨੀਸ਼ ਮਿੱਤਲ, ਅਮਿਤ ਮਿਸ਼ਰਾ, ਹੈਪੀ ਬਰਾੜ, ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ।