- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ’ਚ 15 ਨਵੰਬਰ ਨੂੰ 40 ਕਿਲੋਮੀਟਰ ਸਾਈਕਲ ਰਾਈਡ

ਸਟਾਫ ਰਿਪੋਰਟ ਪੰਜਾਬੀ ਜਾਗਰਣ ਫ਼ਰੀਦਕੋਟ : ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪੀ.ਬੀ.-04 ਸਾਈਕਲਿੰਗ ਲਵਰਜ਼ ਸੁਸਾਇਟੀ ਫ਼ਰੀਦਕੋਟ ਵੱਲੋਂ 15 ਨਵੰਬਰ 2026 ਨੂੰ 40 ਕਿਲੋਮੀਟਰ ਸਾਈਕਲ ਰਾਈਡ ਕਰਵਾਈ ਜਾਵੇਗੀ। ਰਾਈਡ ਸਬੰਧੀ ਤਿਆਰੀਆਂ ਸੁਸਾਇਟੀ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਰਾਈਡ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ਤਿਆਰ ਕੀਤੇ ਪੋਸਟਰ ਨੂੰ ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਹੁਲ ਚਾਬਾ ਵੱਲੋਂ ਰਿਲੀਜ਼ ਕੀਤਾ ਗਿਆ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਰਾਈਡ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 16 ਨਵੰਬਰ ਨੂੰ ਆਉਂਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਈਕਲ ਰਾਈਡ ਫ਼ਰੀਦਕੋਟ ਰੈਸਟ ਹਾਊਸ ਤੋਂ ਸ਼ੁਰੂ ਹੋਵੇਗੀ। ਸਾਈਕਲਿਸਟ ਤਲਵੰਡੀ ਰੋਡ ਰਾਹੀਂ ਟਹਿਣਾ ਟੀ-ਪੁਆਇੰਟ ਪਹੁੰਚਣਗੇ, ਜਿੱਥੋਂ ਸੱਜੇ ਮੁੜ ਕੇ ਨੈਸ਼ਨਲ ਹਾਈਵੇ-54 ਰਾਹੀਂ ਕੋਟਕਪੂਰਾ-ਮੋਗਾ ਰੋਡ ’ਤੇ ਬਣੇ ਫਲਾਈਓਵਰ ਹੇਠੋਂ ਵਾਪਸੀ ਕਰਦਿਆਂ ਮੁੜ ਉਸੇ ਰੂਟ ਰਾਹੀਂ ਰੈਸਟ ਹਾਊਸ ਪਹੁੰਚਣਗੇ। ਇਸ ਦੌਰਾਨ ਸਾਈਕਲਿਸਟਾਂ ਵੱਲੋਂ ਕੁੱਲ 40 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਸੁਸਾਇਟੀ ਮੁਤਾਬਕ ਰਾਈਡ ਵਿੱਚ ਸਿਰਫ਼ ਰਜਿਸਟਰਡ ਸਾਈਕਲਿਸਟ ਹੀ ਹਿੱਸਾ ਲੈ ਸਕਣਗੇ। ਰਜਿਸਟ੍ਰੇਸ਼ਨ ਲਈ ਗੂਗਲ ਫ਼ਾਰਮ ਜਲਦ ਜਾਰੀ ਕੀਤਾ ਜਾਵੇਗਾ ਅਤੇ ਹਿੱਸਾ ਲੈਣ ਲਈ 200 ਰੁਪਏ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਹੈ। 40 ਕਿਲੋਮੀਟਰ ਦੀ ਰਾਈਡ ਪੂਰੀ ਕਰਨ ਵਾਲੇ ਹਰ ਸਾਈਕਲਿਸਟ ਨੂੰ ਮੈਡਲ ਅਤੇ ਸਰਪ੍ਰਾਈਜ਼ ਗਿਫਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਭਾਗੀਦਾਰਾਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਰਾਈਡ ਸਬੰਧੀ ਹੋਰ ਜਾਣਕਾਰੀ ਲਈ ਰਮਿਤ ਬਜਾਜ ਨਾਲ 90716-00786 ਅਤੇ ਰਾਜਿੰਦਰ ਸਿੰਘ ਮਹਿਮੂਆਣਾ ਨਾਲ 96536-00069 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੋਸਟਰ ਰਿਲੀਜ਼ ਮੌਕੇ ਰਾਜਿੰਦਰ ਸਿੰਘ ਮਹਿਮੂਆਣਾ, ਕੁਲਦੀਪ ਸ਼ਰਮਾ, ਰਮਿਤ ਬਜਾਜ ਅਤੇ ਵਿਕਾਸ ਛਾਬੜਾ ਹਾਜ਼ਰ ਸਨ।