- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਡੀ ਵਿੱਚ ਫ਼ਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋਵੇ, ਇਹ ਸਾਡੀ ਸਾਂਝੀ ਜ਼ਿੰਮੇਵਾਰੀ : ਨੀਤੂ ਕਪੂਰ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਖਰੀਦ ਕੇਂਦਰ ਪਿੰਡ ਘੁਗਿਆਣਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਦੀ ਬੋਲੀ ਚੇਅਰਪਰਸਨ ਨੀਤੂ ਕਪੂਰ ਨੇ ਕਰਵਾਈ ਤੇ ਕਿਸਾਨ ਦਾ ਮੂੰਹ ਮਿੱਠਾ ਕਰਵਾਇਆ।ਬੋਲੀ ਮੌਕੇ ਆਕਸ਼ਨ ਰਿਕਾਰਡਰ ਰਸਨਦੀਪ ਸਿੰਘ , ਪਨਗ੍ਰੇਨ ਦੇ ਖਰੀਦ ਇੰਸਪੈਕਟਰ ਸੰਨੀ ਡਡਵਾਲ ਵੀ ਨਾਲ ਸਨ।ਇਸ ਮੰਡੀ ਵਿੱਚ ਪਨਗ੍ਰੇਨ ਤੇ ਪਨਸਪ ਨੇ ਝੋਨੇ ਦੀ ਖਰੀਦ ਕਰਨੀ ਹੈ।ਦਾਣਾ ਮੰਡੀ ਵਿੱਚ ਹਾਜਰ ਕਿਸਾਨਾਂ ਨੂੰ ਸੰਬੋਧਨ ਹੁੰਦਿਆਂ ਮੈਡਮ ਨੀਤੂ ਨੇ ਕਿਹਾ ਕਿ ਕਿਸਾਨ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਦੀ ਮਿਹਨਤ ਨੂੰ ਸਹੀ ਮੁੱਲ ਮਿਲੇ ਅਤੇ ਮੰਡੀ ਵਿੱਚ ਫ਼ਸਲ ਦੀ ਖਰੀਦ ਵੇਚ ਸੁਚਾਰੂ ਢੰਗ ਨਾਲ ਹੋਵੇ, ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ।ਮਾਨ ਸਰਕਾਰ ਵੱਲੋਂ ਖਰੀਦ ਏਜੰਸੀਆਂ ਨੂੰ ਸਖਤ ਹਦਾਇਤਾਂ ਹਨ ਕਿ ਮੰਡੀਆਂ ਵਿੱਚ ਕਿਸੇ ਨੂੰ ਕੋਈ ਪ੍ਰੇਸਾਨੀ ਨਾ ਆਵੇ ਤੇ ਫਸਲ ਦਾ ਦਾਣਾ ਦਾਣਾ ਖਰੀਦ ਕੀਤਾ ਜਾਵੇਗਾ।ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਅਤੇ ਟਰੱਕ ਅਪ੍ਰੇਟਰਾਂ ਦੇ ਸਹਿਯੋਗ ਨਾਲ ਖਰੀਦ ਦਾ ਕੰਮ ਵਧੀਆ ਢੰਗ ਨਾਲ ਚਲਦਾ ਹੈ।ਆੜ੍ਹਤੀਆਂ ਨੂੰ ਬਾਰਦਾਨੇ ਜਾਂ ਲੋਡਿੰਗ ਅਣਲੋਡਿੰਗ ਸਬੰਧੀ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ਮੌਕੇ ਦੀਪਕ ਸਿੰਗਲਾ, ਗਰੀਸ਼ ਲਾਲੀ ਛਾਬੜਾ, ਮਨੋੇਜ ਕੁਮਾਰ ਜਿੰਦਲ, ਹੈਪੀ, ਮੁਕੇਸ਼ ਬਾਂਸਲ ਆੜ੍ਹਤੀ ਕਿਸਾਨ ਭਰਾਵਾਂ ਅਤੇ ਆੜ੍ਹਤੀ ਸਾਥੀਆਂ ਦੀ ਹਾਜ਼ਰੀ ਰਹੀ।