- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਦਿਕ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਮਾਰਕੀਟ ਕਮੇਟੀ ਸਾਦਿਕ ਅਧੀਨ ਆਉਦੀ ਮੁੱਖ ਮੰਡੀ ਸਾਦਿਕ ਵਿਖੇ ਝੋਨੇ ਦੀ ਸਰਕਾਰੀ ਖਰੀਦ ਵਿਧਾਇਕ ਗ੍ਹੁਰਦਿੱਤ ਸਿੰਘ ਸੇਖੋਂ, ਚੇਅਰਪਰਸਨ ਨੀਤੂ ਕਪੂਰ ਸਿੰਗਲਾ ਅਤੇ ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਨੇ ਸਾਂਝੇ ਤੌਰ ਤੇ ਮਾਰਕਫੈਡ ਵੱਲੋਂ ਐਮ.ਐਸ.ਬਰਾੜ ਦੀ ਆੜ੍ਹਤ ਤੇ ਬੋਲੀ ਲਗਾ ਕੇ ਸ਼ੁਰੂ ਕਰਵਾਈ। ਉਨਾਂ ਨਾਲ ਜ਼ਿਲਾ ਫੂਡ ਤੇ ਸਪਲਾਈ ਕੰਟਰੋਲਰ ਗੁਰਜੀਤ ਸਿੰਘ ਦਿਓਲ ਜਿਲਾ ਮੈਨੇਜਰ ਮਾਰਕਫੈਡ ਸੁਖਜਿੰਦਰ ਸਿੰਘ ਕੌਰ, ਮਨੀਸ਼ ਕੁਮਾਰ ਜ਼ਿਲਾ ਮੰਡੀ ਅਫਸਰ, ਵਰਿੰਦਰ ਸਿੰਘ ਸਕੱਤਰ ਤੇ ਖਰੀਦ ਏਜੰਸੀਆਂ ਦੇ ਇੰਸਪੈਕਟਰ ਵੀ ਸਨ। ਝੋਨੇ ਦੀ ਖਰੀਦ ਤੋਂ ਬਾਅਦ ਉਨਾਂ ਕਿਹਾ ਕਿ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹਨ ਤੇ ਲੋੜੀਂਦਾ ਬਾਰਦਾਨਾ, ਟਰੱਕ ਅਤੇ ਅਣਲੋਡਿੰਗ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਚੇਅਰਪਰਸਨ ਨੀਤੂ ਕਪੂਰ ਨੇ ਕਿਹਾ ਕਿ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਸਾਰੇ ਖਰੀਦ ਕੇਂਦਰਾਂ ਵਿੱਚ ਛਾਂ, ਬਿਜਲੀ, ਪਾਣੀ ਤੇ ਪਾਖਾਨਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਜਿਹੜੇ ਵੀ ਖਰੀਦ ਕੇਂਦਰ ਵਿੱਚ ਆਮਦ ਸ਼ੁਰੂ ਹੁੰਦੀ ਹੈ ਨਾਲੋ ਨਾਲ ਪ੍ਰਬੰਧ ਕਰ ਦਿੱਤੇ ਜਾਂਦੇ ਹਨ।ਉਨਾਂ ਆੜ੍ਹਤੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਝੋਨੇ ਦਾ ਇੱਕ ਇੱਕ ਦਾਣਾ ਖਰੀਦ ਕੀਤਾ ਜਾਵੇਗਾ।ਇਸ ਮੌਕੇ ਸੁਖਰਾਜ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਸਾਦਿਕ, ਗੁਰਤੇਜ਼ ਸਿੰਘ ਖੋਸਾ ਚੇਅਰਮੈਨ ਤੇ ਜ਼ਿਲਾ ਪ੍ਰਧਾਨ, ਦੀਪਕ ਕੁਮਾਰ ਸੋਨੂੰ ਸਾਬਕਾ ਚੇਅਰਮੈਨ, ਏ.ਐਫ.ਐਸ.ਓ ਗੁਰਚਰਨ ਦਾਸ, ਬਖਤੌਰ ਸਿੰਘ ਸਾਦਿਕ ਸੂਬਾ ਮੀਤ ਪ੍ਰਧਾਨ ਬੀਕੇਯੂ ਮਾਲਵਾ, ਜਗਸੀਰ ਸਿੰਘ ਸਾਧੂਵਾਲਾ ਜ਼ਿਲਾ ਪ੍ਰਧਾਨ, ਜੈਦੀਪ ਸਿੰਘ ਬਰਾੜ ਪ੍ਰਧਾਨ ਆੜ੍ਹਤੀਆ ਐਸੋ., ਦਲਜੀਤ ਸਿੰਘ ਢਿੱਲੋਂ, ਬਲਜਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ ਜਨੇਰੀਆਂ, ਪੰਕਜ਼ ਅਗਰਵਾਲ, ਮਨਦੀਪ ਸਿੰਘ ਗਿੱਲ, ਗੁਰਸੇਵਕ ਸਿੰਘ ਬੁੱਟਰ, ਸਨੀ ਅਰੋੜਾ, ਹਰਪ੍ਰੀਤ ਸਿੰਘ ਸੰਧੂ ਪਿੰਡੀ, ਹੈਪੀ ਨਰੂਲਾ, ਲੇਖਾਕਾਰ ਰੇਵਤੀ ਰਮਨ, ਗੁਰਪ੍ਰੀਤ ਸਿੰਘ ਬਰਾੜ, ਤੇ ਦੀਪਕ ਸਿੰਗਲਾ ਵੀ ਹਾਜਰ ਸਨ।