- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੇਅਰਪਰਸਨ ਨੀਤੂ ਕਪੂਰ ਵੱਲੋਂ ਸਾਦਿਕ ਮੰਡੀ ਦਾ ਦੌਰਾ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਝੋਨੇ ਦੇ ਸ਼ੀਜਨ ਦੌਰਾਨ ਖਰੀਦ ਪ੍ਰਬੰਧਾਂ ਦਾ ਜਾਇਜਾਂ ਲੈਣ ਲਈ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਦਾਣਾ ਮੰਡੀ ਸਾਦਿਕ ਦਾ ਦੌਰਾ ਕੀਤਾ।ਉਨਾਂ ਢੇਰੀਆਂ ਤੇ ਬੈਠੇ ਕਿਸਾਨਾਂ, ਆੜ੍ਹਤੀਆਂ ਤੇ ਮਜਦੂਰਾਂ ਨਾਲ ਗਲਬਾਤ ਕੀਤੀ ਤੇ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਤੇ ਢੇਰੀਆਂ ਦੀ ਨਮੀ ਚੈਕ ਕੀਤੀ ਜ਼ੋ ਕਿ ਸਰਕਾਰੀ ਮਾਪਦੰਡਾਂ ਦੇ ਖਰੀ ਉਤਰੀ।ਉਨਾਂ ਦੱਸਿਆ ਕਿ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਸਾਰੇ ਖਰੀਦ ਕੇਂਦਰਾਂ ਵਿੱਚ ਛਾਂ, ਬਿਜਲੀ, ਪਾਣੀ ਤੇ ਪਾਖਾਨਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਜਿਹੜੇ ਵੀ ਖਰੀਦ ਕੇਂਦਰ ਵਿੱਚ ਆਮਦ ਸ਼ੁਰੂ ਹੁੰਦੀ ਹੈ ਨਾਲੋ ਨਾਲ ਪ੍ਰਬੰਧ ਕਰ ਦਿੱਤੇ ਜਾਂਦੇ ਹਨ।ਉਨਾਂ ਆੜ੍ਹਤੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸੋਮਵਾਰ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਦੀ ਪੂਰੀ ਉਮੀਦ ਹੈ ਤੇ ਕੱਲ੍ਹ ਬਾਰਦਾਨਾ ਵੀ ਆ ਜਾਵੇਗਾ।ਜਿਵੇਂ ਜਿਵੇਂ ਬੋਲੀ ਲੱਗ ਕੇ ਬੋਰੀਆਂ ਭਰਨਗੀਆਂ ਨਾਲੋ ਨਾਲੋ ਲੋਡਿੰਗ ਤੇ ਅਣਲੋਡਿੰਗ ਦੇ ਪ੍ਰਬੰਧ ਵੀ ਕੀਤੇ ਗਏ ਹਨ।ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਤੇ ਸੁੱਕਾ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜ਼ੋ ਖਰੀਦ ਸਮੇਂ ਕੋਈ ਦਿੱਕਤ ਨਾ ਆਵੇ। ਇਸ ਮੌਕੇ ਦੀਪਕ ਸਿੰਗਲਾ, ਕੁਲਵੰਤ ਸਿੰਘ ਜਨੇਰੀਆਂ, ਗੁਰਪ੍ਰੀਤ ਸਿੰਘ ਬਰਾੜ, ਗੁਰਸੇਵਕ ਸਿੰਘ ਬੁੱਟਰ, ਮਹਿੰਦਰ ਸਿੰਘ ਬਰਾੜ, ਲੇਖਾਕਾਰ ਰੇਵਤੀ ਰਮਨ,,ਜਗਸੀਰ ਸਿੰਘ ਮੰਡੀ ਸੁਪਰਵਾਈਜਰ, ਅਕਾਸ਼ਦੀਪ ਸਿੰਘ, ਮਿਰਜ਼ਾ ਸਿੰਘ, ਸਰਪੰਚ ਦੀਸ਼ਾ ਸਿੰਘ, ਓਮ ਪ੍ਰਕਾਸ਼ ਪੰਚ, ਸੁਖਮੰਦਰ ਸਿੰਘ ਪੰਚ, ਹਰਜਿੰਦਰ ਸਿੰਘ ਚੌਹਾਨ, ਕ੍ਰਿਸ਼ਨ ਕੁਮਾਰ, ਤਾਜਪ੍ਰੀਤ ਸੋਨੀ ਤੇ ਦਲਜੀਤ ਕੌਰ ਵੀ ਹਾਜਰ ਸਨ।