- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਹਾਨੀ ਸ਼ਾਮ’ ਦੌਰਾਨ ਸ਼੍ਰੀ ਬਾਲਾ ਜੀ ਲੰਗਰ ਸੇਵਾ ਕਮੇਟੀ ਨੇ ਸ਼ਰਧਾਲੂਆਂ ਲਈ ਲਗਾਇਆ ਵਿਸ਼ਾਲ ਭੰਡਾਰਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਕੋਟਕਪੂਰਾ : ਕੋਟਕਪੂਰਾ: ਸਥਾਨਕ ਸਰਕਾਰੀ ਬੁਆਏਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਕਰਵਾਏ ਗਏ ‘ਰੂਹਾਨੀ ਸ਼ਾਮ’ ਧਾਰਮਿਕ ਸਮਾਗਮ ਦੌਰਾਨ ਸ਼੍ਰੀ ਬਾਲਾ ਜੀ ਲੰਗਰ ਸੇਵਾ ਕਮੇਟੀ ਵੈੱਲਫੇਅਰ ਸੋਸਾਇਟੀ ਵੱਲੋਂ ਸ਼ਰਧਾਲੂਆਂ ਲਈ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ। ਸਮਾਗਮ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਅਤੇ ਧਾਰਮਿਕ ਮਾਹੌਲ ਵਿੱਚ ਲੰਗਰ ਛਕਿਆ। ਭੰਡਾਰੇ ਦੀ ਸ਼ੁਰੂਆਤ ਮੌਕੇ ਕਮੇਟੀ ਦੇ ਚੇਅਰਮੈਨ ਦੀਪਕ ਗੋਇਲ ਨੇ ਸਾਈਂ ਜੀ ਨੂੰ ਦਾਲ, ਫੁਲਕੇ ਅਤੇ ਅਚਾਰ ਦਾ ਭੋਗ ਲਗਾਇਆ। ਇਸ ਉਪਰੰਤ ਸ਼ਰਧਾਲੂਆਂ ਨੂੰ ਸ਼ਰਧਾ ਅਤੇ ਪ੍ਰੇਮ ਨਾਲ ਲੰਗਰ ਵਰਤਾਇਆ ਗਿਆ। ਕਮੇਟੀ ਦੇ ਸੇਵਾਦਾਰਾਂ ਨੇ ਪੂਰੀ ਲਗਨ ਨਾਲ ਸੇਵਾ ਨਿਭਾਉਂਦਿਆਂ ਲੰਗਰ ਦੀ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਕਰਨ ਗੋਇਲ (ਠੇਕੇਦਾਰ), ਸਕੱਤਰ ਸੁਸ਼ਾਂਤ ਬਾਂਸਲ ਅਤੇ ਪੀ.ਆਰ.ਓ. ਚੰਦਰ ਕੁਮਾਰ ਗਰਗ ਨੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੰਭਾਲੀ। ਇਸ ਤੋਂ ਇਲਾਵਾ ਕਮੇਟੀ ਦੇ ਸੀਨੀਅਰ ਮੈਂਬਰ ਵਿਸ਼ਾਲ ਚੋਪੜਾ, ਦਰਪਣ ਚੋਪੜਾ, ਰਿੰਕੂ ਬਹਿਲ, ਅਜੇ ਬੋਨੀ ਅਤੇ ਸਾਬਕਾ ਕੌਂਸਲਰ ਭੂਸ਼ਣ ਸ਼ਰਮਾ ਸਮੇਤ ਹੋਰ ਸੇਵਾਦਾਰਾਂ ਨੇ ਵੀ ਭੰਡਾਰੇ ਵਿੱਚ ਸੇਵਾ ਕੀਤੀ। ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਲੰਗਰ ਸੇਵਾ ਮਨੁੱਖਤਾ ਦੀ ਸੇਵਾ ਦਾ ਅਹਿਮ ਉਪਰਾਲਾ ਹੈ। ਸੰਸਥਾ ਵੱਲੋਂ ਭਵਿੱਖ ਵਿੱਚ ਵੀ ਧਾਰਮਿਕ ਸਮਾਗਮਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ।