- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਤੋਂ ਬਾਅਦ ਕਿੱਕੀ ਢਿੱਲੋਂ ਵੱਲੋਂ ਸਰਗਰਮੀਆਂ ਤੇਜ਼

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਪ੍ਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸਿਆਸੀ ਸਮੀਕਰਨ ਇੱਕ ਦਮ ਬਦਲ ਗਏ ਹਨ।ਜਿਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੋਲਬਾਣੀ ਤੋਂ ਕਾਂਗਰਸੀ ਆਗੂ ਤੇ ਵਰਕਰ ਨਿਰਾਸ਼ ਚੱਲ ਰਹੇ ਸਨ ਉਥੇ ਹੀ ਕਾਂਗਰਸ ਦੇ ਅੰਦਰੂਲੀ ਕਾਟੋ ਕਲੇਸ਼ ਨੇ ਵੀ ਕਾਂਗਰਸੀ ਵਰਕਰਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਸੀ ਤੇ ਲੋਕ ਚਾਹੁੰਦੇ ਹਨ ਕਿ ਕਾਂਗਰਸ ਇੱਕ ਮੁੱਠ ਹੋਵੇ ਤੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੇ।ਰਾਜਾ ਵੜਿੰਗ ਦੇ ਹਮਾਇਤੀਆਂ ਵੱਲੋਂ ਜਿਸ ਤਰਾਂ ਸਰਗਰਮੀਆਂ ਵਧਾਈਆਂ ਗਈਆਂ ਸਨ ਤੇ ਅਟਪਟੇ ਬਿਆਨ ਜਾਰੀ ਹੋ ਰਹੇ ਸਨ ਤਾਂ ਰਾਜਾ ਵਿਰੋਧੀ ਵੀ ਤਮਾਸ਼ਾ ਦੇਖ ਰਹੇ ਸਨ ਤੇ ਉਨਾਂ ਨੂੰ ਯਕੀਨ ਸੀ ਕਿ ਅਗਰ ਪੰਜਾਬ ਅੰਦਰ ਅਗਰ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤਾਂ ਹਾਈਕਮਾਂਡ ਜਰੂਰ ਵਰਕਰਾਂ ਦੀ ਭਾਵਨਾਵਾਂ ਦਾ ਖਿਆਲ ਰੱਖੇਗੀ।ਆਖਰ ਪ੍ਰਗਟ ਸਿੰਘ ਦੇ ਪ੍ਰਧਾਨ ਬਨਣ ਤੋਂ ਜਿੰਨਾਂ ਦੀ ਰਾਜਾ ਵੜਿੰਗ ਟਿਕਟਾਂ ਕੱਟਣ ਦੀਆਂ ਗੱਲਾਂ ਕਰਦਾ ਸੀ ਤੇ ਉਨਾਂ ਦੇ ਸਿਆਸੀ ਕੱਦ ਬੁੱਤ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ।ਉਨਾਂ ਦੇ ਚਿਹਰਿਆਂ ਤੇ ਮੁੜ ਰੌਣਕਾਂ ਪਰਤ ਆਈਆਂ ਹਨ।ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁ਼ਸਲਦੀਪ ਸਿੰਘ ਕਿੱਕੀ ਢਿੱਲੋਂ ਹਮੇਸ਼ਾਂ ਹੀ ਲੋਕਾਂ ਵਿੱਚ ਵਿਚਰਦੇ ਰਹੇ।ਜਿਸ ਕਾਰਨ ਵੱਡਾ ਕੇਡਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨਾਂ ਨਾਲ ਖੜ੍ਹਾ ਹੈ।ਕਿੱਕੀ ਢਿੱਲੋਂ ਪਰਗਟ ਸਿੰਘ ਦੇ ਅਤੀ ਨਜ਼ਦੀਕੀਆਂ ਵਿੱਚੋਂ ਹਨ।ਪਰਗਟ ਸਿੰਘ ਦੇ ਪ੍ਰਧਾਨ ਬਨਣ ਤੋਂ ਬਾਅਦ ਜਿਸ ਤਰਾਂ ਕਿੱਕੀ ਸਮਰਥਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉਸ ਤੋਂ ਸਹਿਜੇ ਹੀ ਉਨਾਂ ਦੀ ਟਿਕਟ ਪੱਕੀ ਹੋਣ ਦੀ ਹਾਮੀ ਭਰਦੀ ਹੈ।ਲੋਕਾਂ ਦੇ ਚਹੇਤੇ ਖੁਦ ਕਿੱਕੀ ਢਿੱਲੋਂ ਨੇ ਵੀ ਪਿੰਡਾਂ ਵਿੱਚ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਆਪਣੇ ਸਮਰਥਕ ਸੀਨੀਅਰ ਆਗੂਆਂ ਤੇ ਸਾਬਕਾ ਅਹੁਦੇਦਾਰਾਂ ਨਾਲ ਮੇਲ ਮਿਲਾਪ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।ਉਨਾਂ ਸਾਦਿਕ ਇਲਾਕੇ ਦੇ ਮੋਹਤਬਰ ਦਲਜੀਤ ਸਿੰਘ ਢਿੱਲੋਂ ਚੇਅਰਮੈਨ ਪੀਏਡੀ ਬੈਂਕ ਫਰੀਦਕੋਟ, ਹਰਵਿੰਦਰ ਸਿੰਘ ਟਿੱਕਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਬਲਜਿੰਦਰ ਸਿੰਘ ਔਲਖ ਸਰਪੰਚ ਦੀਪਸਿੰਘਵਾਲਾ, ਸੁਖਦੇਵ ਸਿੰਘ ਬਰਾੜ ਸਾਬਕਾ ਸਰਪੰਚ ਸੰਗਰਾਹੂਰ, ਅਮਨਪ੍ਰੀਤ ਸਿੰਘ ਢਿੱਲਵਾਂ ਖੁਰਦ, ਭੁਪਿੰਦਰ ਸਿੰਘ ਢਿੱਲੋਂ ਤੇ ਕੁਲਦੀਪ ਸਿੰਘ ਸਮੇਤ ਅਨੇਕਾਂ ਲੋਕਾਂ ਨਾਲ ਵਿਚਾਰਾਂ ਕੀਤੀਆਂ ਤੇ 2027 ਦੀਆਂ ਤਿਆਰੀਆਂ ਲਈ ਜੁਟ ਜਾਣ ਦਾ ਸੁਨੇਹਾ ਲਗਾਇਆ।