- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪ੍ਰੇਸ਼ਨ ਕਾਸੋ ਤਹਿਤ ਫ਼ਰੀਦਕੋਟ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ,- ਨਸ਼ਾ ਤਸਕਰੀ ਲਈ ਹੌਟ ਸਪੋਟ ਮੰਨੇ ਜਾਂਦੇ ਇਲਾਕਿਆਂ ਚ ਕੀਤੀ ਚੈਕਿੰਗ,

ਨਸ਼ਾ ਤਸਕਰੀ ਲਈ ਸਰਗਰਮ ਮੰਨੇ ਜਾਂਦੇ ਇਲਾਕਿਆਂ ’ਚ ਕੀਤੀ ਜਾਂਚ, 12 ਮੁਕੱਦਮੇ ਦਰਜ
ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰੀ ਕਰਨ ਵਾਲਿਆਂ ਖਿਲਾਫ ਅਤੇ ਨਸ਼ਿਆਂ ਦੇ ਖਿਲਾਫ ਸਖਤੀ ਅਪਣਾਈ ਹੋਈ ਹੈ। ਅੱਜ ਆਪਰੇਸ਼ਨ ਕਾਸੋ ਦੇ ਤਹਿਤ ਫਰੀਦਕੋਟ ਪੁਲਿਸ ਵੱਲੋਂ ਸੁਬਹਾ ਤੋਂ ਹੀ ਨਸ਼ਿਆਂ ਲਈ ਹੋਟ ਸਪੋਟ ਮੰਨੇ ਜਾਂਦੇ ਇਲਾਕਿਆਂ ਵਿੱਚ ਰੇਡਜ਼ ਕੀਤੀਆਂ ਗਈਆਂ ਅਤੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਗਈ। ਅੱਜ ਫਰੀਦਕੋਟ ਦੇ ਐਸਐਸਪੀ ਗੁਰਬੰਸ ਸਿੰਘ ਬੈਂਸ ਦੀ ਅਗਵਾਈ ਵਿੱਚ ਜਿਲ੍ਹੇ ਦੇ ਸਾਰੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਵੱਡੇ ਪੁਲਿਸ ਬਲ ਨਾਲ ਫਰੀਦਕੋਟ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਤਹਿਤ ਖਾਸ ਤੌਰ ਤੇ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਨਸ਼ਾ ਤਸਕਰਾਂ ਦੇ ਲਿੰਕ ਖੰਗਾਲਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਐਸਐਸਪੀ ਗੁਰਬੰਸ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਪੰਜਾਬ ਪੁਲਿਸ ਨਸ਼ਾ ਤਸਕਰਾਂ ਤੋਂ ਸ਼ਿਕੰਜੇ ਕਸ ਰਹੀ ਹੈ ਅਤੇ ਅੱਜ ਇੱਕ ਵਾਰ ਮੁੜ ਆਪਰੇਸ਼ਨ ਕਾਸੋ ਦੇ ਤਹਿਤ ਫਰੀਦਕੋਟ ਦੇ ਵਿੱਚ ਉਹਨਾਂ ਇਲਾਕਿਆਂ ਵਿੱਚ ਰੇਡ ਕੀਤੀ ਗਈ ਜਿੰਨਾ ਨੂੰ ਨਸ਼ਿਆਂ ਲਈ ਹੋਟ ਸਪੋਟ ਮੰਨਿਆ ਜਾਂਦਾ ਸੀ। ਅਤੇ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਦੇ ਘਰਾਂ ਦੇ ਵਿੱਚ ਵੀ ਰੇਡ ਕੀਤੀ ਗਈ । ਉਹਨਾਂ ਨੇ ਦੱਸਿਆ ਕਿ ਹੁਣ ਤੱਕ 12 ਦੇ ਕਰੀਬ ਮੁੱਕਦਮੇ ਦਰਜ ਕੀਤੇ ਜਾ ਚੁੱਕੇ ਹਨ ਅਤੇ ਅੱਗੇ ਵੀ ਅਜੇ ਸਾਡਾ ਸਰਚ ਅਭਿਆਨ ਜਾਰੀ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਵਾਰਨਿੰਗ ਦਿੱਤੀ ਕਿ ਉਹ ਇਸ ਧੰਦੇ ਨੂੰ ਛੱਡ ਕੇ ਮੁਖ ਧਾਰਾ ਵਿੱਚ ਸ਼ਾਮਿਲ ਹੋਣ ਨਹੀਂ ਤਾਂ ਉਹਨਾਂ ਖਿਲਾਫ ਕਾਨੂੰਨ ਤਹਿਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜਿਸ ਨਾਲ ਉਹਨਾਂ ਨੂੰ ਸਾਰੀ ਉਮਰ ਤੱਕ ਜੇਲ ਵਿੱਚ ਸੜਨਾ ਪੈ ਸਕਦਾ ਹੈ।ਦੂਜੇ ਪਾਸੇ ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਜਿੰਨਾ ਘਰਾਂ ਦੇ ਬੱਚੇ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਅਤੇ ਨਸ਼ਾ ਛੱਡਣ ਦੇ ਚਾਹਵਾਨ ਹਨ ਸਰਕਾਰ ਅਤੇ ਪੁਲਿਸ ਉਹਨਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ ਅਤੇ ਉਹਨਾਂ ਨੂੰ ਆਪਣੇ ਖਰਚੇ ਤੇ ਉਹਨਾਂ ਦਾ ਇਲਾਜ ਕਰਵਾਏਗੀ ਤਾਂ ਜੋ ਨਸ਼ੇ ਦੀ ਦਲਦਲ ਚੋਂ ਬਾਹਰ ਨਿਕਲ ਸਕਣ।