ਲਗਭਗ 100 ਪਰਿਵਾਰਾਂ ਨੇ ਪਾਰਟੀ ਨਾਲ ਜੁੜਨ ਦਾ ਕੀਤਾ ਐਲਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ ਰੋਮਾਣਾ ਅਜੀਤ ਸਿੰਘ: ਪਿੰਡ ਰੋਮਾਣਾ ਅਜੀਤ ਸਿੰਘ ਵਿੱਚ ਵਾਰਿਸ ਪੰਜਾਬ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਪਾਰਟੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਲਗਭਗ 100 ਪਰਿਵਾਰਾਂ ਨੇ ਪਾਰਟੀ ਨਾਲ ਜੁੜਨ ਦਾ ਐਲਾਨ ਕੀਤਾ। ਇਹ ਸਮਾਗਮ ਐਮਪੀ ਸਰਦਾਰ ਸਰਬਜੀਤ ਸਿੰਘ ਜੀ ਖ਼ਾਲਸਾ ਤੇ ਬੀਬੀ ਸੰਦੀਪ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਬੀਬੀ ਸੰਦੀਪ ਕੌਰ ਨੇ ਪਾਰਟੀ ਨਾਲ ਜੁੜਨ ਵਾਲੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਪਾਰਟੀ ਨੂੰ ਜਥੇਬੰਦਕ ਪੱਧਰ ’ਤੇ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੇ ਬਲਾਕ ਪ੍ਰਧਾਨ ਬਾਜਾਖਾਨਾ ਜਸਵਿੰਦਰ ਸਿੰਘ ਅਤੇ ਯੂਥ ਆਗੂ ਬੱਬਲੂ ਧਾਲੀਵਾਲ ਵੱਲੋਂ ਪਾਰਟੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ। ਸਮਾਗਮ ਦੌਰਾਨ ਬੀਬੀ ਸੰਦੀਪ ਕੌਰ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਵੀ ਸੁਣੀਆਂ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਸਾਹਮਣੇ ਲਿਆਂਦੇ ਮੁੱਦਿਆਂ ਨੂੰ ਸਬੰਧਤ ਪੱਧਰ ’ਤੇ ਉਠਾਇਆ ਜਾਵੇਗਾ ਅਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨੇ ਸਮੂਹ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ’ਚ ਜਸਵਿੰਦਰ ਸਿੰਘ, ਹਰਕੰਵਲ ਸਿੰਘ (ਬੱਬਲੂ) ਕੈਂਡੀ ਬਰਾਰ, ਅੰਬੂ ਸਿੰਘ, ਬਾਬਾ ਜਥੇਦਾਰ ਸਤਨਾਮ ਸਿੰਘ, ਬੇਅੰਤ ਸਿੰਘ ਖ਼ਾਲਸਾ, ਅੰਮ੍ਰਿਤਪਾਲ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ, ਟਹਿਲ ਸਿੰਘ ਖ਼ਾਲਸਾ, ਇੰਦਰਜੀਤ ਸਿੰਘ, ਸੇਵਕ ਸਿੰਘ, ਜੀਵਨ ਸਿੰਘ, ਲੱਖਾ ਸਿੰਘ, ਜਗਾਸੀਰ ਸਿੰਘ ਸੈਕਟਰੀ, ਜਗਤਾਰ ਸਿੰਘ, ਮਨਜੋਤ ਸਿੰਘ ਧਾਲੀਵਾਲ, ਪਾਲਾ ਸਿੰਘ, ਪੰਮੀ ਸਿੰਘ, ਕੌਰਾ ਸਿੰਘ, ਕੇਵਲ ਸਿੰਘ, ਜੱਗਾ ਸਿੰਘ, ਸੰਦੀਪ ਸਿੰਘ ਖ਼ਾਲਸਾ, ਮਨਿੰਦਰ ਸਿੰਘ, ਕਾਕਾ ਸਿੰਘ, ਹੈਪੀ ਸਿੰਘ, ਕਾਲੂ ਸਿੰਘ, ਗੀਤਾ ਸਿੰਘ, ਜੱਗੀ ਸਿੰਘ, ਭੌਤਰ ਸਿੰਘ, ਗੰਗਾ ਸਿੰਘ, ਬੱਬੂ ਸਿੰਘ, ਗੋਰਾ ਸਿੰਘ, ਤਾਰਾ ਸਿੰਘ ਮਿਸਤਰੀ। ਸੇਵਕ ਖ਼ਾਲਸਾ, ਨਿੱਕਾ ਸ਼ਰਮਾ, ਤੇਜੀ ਸ਼ਰਮਾ, ਰੋਸ਼ਮ ਸਿੰਘ, ਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਬਲਰਾਜ ਸਿੰਘ, ਪਰਮਪ੍ਰੀਤ ਸਿੰਘ, ਪਵਨਦੀਪ ਸਿੰਘ, ਅਕਾਸ਼ਦੀਪ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਭੂਪਿੰਦਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਪਰਗਟ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ, ਗੁਨਦੀਪ ਸਿੰਘ, ਅਵਦੇਸ਼ ਸਿੰਘ, ਲਵਪ੍ਰੀਤ ਸਿੰਘ, ਲਵਜੋਤ ਸਿੰਘ, ਗੁਰਮੀਤ ਸਿੰਘ, ਸਤਿਨਾਮ ਸਿੰਘ, ਨਿੱਕਾ ਸਿੰਘ, ਸੁਖਪ੍ਰੀਤ ਸਿੰਘ, ਮਨਦੀਪ ਜੈਦ, ਪ੍ਰਗਟ ਸਿੰਘ, ਕੁਲਵੀਰ ਸਿੰਘ ਬਰਾਰ ਅਤੇ ਅਜਾਇਬ ਸਿੰਘ ਖ਼ਾਲਸਾ ਸਮੇਤ ਹੋਰ ਆਗੂ ਤੇ ਵਰਕਰ ਸ਼ਾਮਲ ਸਨ।