- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕ ਦੇਹ ਸੰਭਾਲ ਕੇਂਦਰ ਦੀਆਂ ਸੇਵਾਵਾਂ ਲਈ 6 ਕਿਲੋਵਾਟ ਸੋਲਰ ਸਿਸਟਮ ਸਥਾਪਿਤ

ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ : ਫ਼ਰੀਦਕੋਟ ਦੇ ਸ਼ੇਖ ਫ਼ਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ ਵਿਖੇ ਬਿਜਲੀ ਦੀ ਲੋੜ ਨੂੰ ਪੂਰਾ ਕਰਨ ਅਤੇ ਸੰਸਥਾ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਲਈ 6 ਕਿਲੋਵਾਟ ਸਮਰੱਥਾ ਵਾਲਾ ਸੋਲਰ ਸਿਸਟਮ ਸਥਾਪਿਤ ਕੀਤਾ ਗਿਆ ਹੈ। ਇਸ ਸਿਸਟਮ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਕੀਤਾ। ਇਹ ਸੋਲਰ ਸਿਸਟਮ ਜ਼ਿਲ੍ਹਾ ਯੋਜਨਾ ਕਮੇਟੀ ਦੇ ਫੰਡ ਵਿੱਚੋਂ ਸਥਾਪਿਤ ਕਰਵਾਇਆ ਗਿਆ ਹੈ। ਉਦਘਾਟਨ ਮੌਕੇ ਗੁਰਤੇਜ ਸਿੰਘ ਖੋਸਾ ਨੇ ਕਿਹਾ ਕਿ ਸ਼ੇਖ ਫ਼ਰੀਦ ਮ੍ਰਿਤਕ ਦੇਹ ਸੰਭਾਲ ਕੇਂਦਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮ੍ਰਿਤਕ ਦੇਹ ਦੀ ਸੰਭਾਲ ਨਾਲ ਜੁੜੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜੋ ਮਨੁੱਖਤਾ ਦੀ ਸੇਵਾ ਦਾ ਮਹੱਤਵਪੂਰਨ ਕਾਰਜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਣ ਲਈ ਬਿਜਲੀ ਦੀ ਲੋੜ ਅਹਿਮ ਹੈ। ਸੋਲਰ ਸਿਸਟਮ ਦੀ ਸਥਾਪਨਾ ਨਾਲ ਸੰਸਥਾ ਨੂੰ ਬਿਜਲੀ ਸਬੰਧੀ ਸਹੂਲਤ ਮਿਲਣ ਦੇ ਨਾਲ-ਨਾਲ ਇਸ ਦੇ ਰੋਜ਼ਾਨਾ ਕੰਮਕਾਜ ਵਿੱਚ ਵੀ ਸਹਾਇਤਾ ਮਿਲੇਗੀ। ਚੇਅਰਮੈਨ ਖੋਸਾ ਨੇ ਕਿਹਾ ਕਿ ਲੋਕ-ਹਿੱਤ ਅਤੇ ਵਿਕਾਸ ਨਾਲ ਸਬੰਧਤ ਕਾਰਜਾਂ ਨੂੰ ਤਰਜੀਹ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਵਿੱਚ ਲੋਕ ਸੇਵਾ ਨਾਲ ਜੁੜੇ ਹੋਰ ਕਾਰਜਾਂ ਨੂੰ ਵੀ ਅੱਗੇ ਵਧਾਉਣ ਲਈ ਯਤਨ ਜਾਰੀ ਰਹਿਣਗੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਬਲਜਿੰਦਰ ਸਿੰਘ ਅਹੂਜਾ, ਰਜਿੰਦਰ ਸਿੰਘ ਰਿੰਕੂ, ਸਰਪੰਚ ਬਸਤੀ ਨਾਨਕਸਰ ਸਰਬਜੀਤ ਸਿੰਘ, ਐਮ.ਸੀ. ਸਤਨਾਮ ਸਿੰਘ, ਇੰਦਰਜੀਤ ਸਿੰਘ, ਕੇਵਲ ਸਿੰਘ, ਜਗਤਾਰ ਨੰਗਲ, ਲਵਲੀ ਬਰਾੜ, ਜਗਜੀਤ ਸਿੰਘ ਜੱਗੀ, ਸਤਿੰਦਰ ਸਿੰਘ ਸੱਤਾ, ਸੋਨੂੰ ਗਿੱਲ, ਸਿਮਰਤ ਸੰਧੂ, ਜਗਮੋਹਣ ਖੋਸਾ, ਰਾਜਵਿੰਦਰ ਬਰਾੜ, ਸੋਨੂੰ ਜੈਨ, ਪ੍ਰਿਤਪਾਲ ਕੋਹਲੀ, ਰਾਜੇਸ਼ ਸੁਖੀਜਾ, ਸੁਰਿੰਦਰ ਕੁਮਾਰ, ਦਵਿੰਦਰ ਸਿੰਘ, ਡਾ. ਬਲਜੀਤ ਸ਼ਰਮਾ, ਰਜਿੰਦਰ ਬਾਂਸਲ, ਕੁਲਵਿੰਦਰ ਗੋਰਾ, ਅਸ਼ੋਕ ਸੱਚਰ, ਕੇਅਰਟੇਕਰ ਸਰਬਜੀਤ ਸਮੇਤ ਨੈਸ਼ਨਲ ਯੂਥ ਕਲੱਬ ਦੇ ਸਾਥੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।