- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨ.ਐੱਸ.ਐੱਸ. ਵਲੰਟੀਅਰਜ਼ ਨੇ ਦੋ ਰੋਜ਼ਾ ਕੈਂਪ ਦੌਰਾਨ ਸਕੂਲ ਦੀ ਬਦਲੀ ਨੁਹਾਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਡਾ. ਚੰਦਾ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਵਿਖੇ ਦੋ ਰੋਜ਼ਾ ਐੱਨ.ਐੱਸ.ਐੱਸ. ਕੈਂਪ ਕਰਵਾਇਆ ਗਿਆ। ਕੈਂਪ ਦੌਰਾਨ ਕਰੀਬ 200 ਵਲੰਟੀਅਰਜ਼ ਨੇ ਵੱਖ-ਵੱਖ ਟੀਮਾਂ ਵਿੱਚ ਵੰਡ ਕੇ ਸਕੂਲ ਦੇ ਹਰ ਕੋਨੇ ਦੀ ਸਫ਼ਾਈ ਕਰਦਿਆਂ ਸਕੂਲ ਦੀ ਨੁਹਾਰ ਬਦਲ ਦਿੱਤੀ। ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਕੈਂਪ ਇੰਚਾਰਜ ਸ਼ਵਿੰਦਰ ਕੌਰ, ਚੰਦਨ ਕੌਰ ਸੋਢੀ ਅਤੇ ਸੰਦੀਪ ਕੌਰ ਦੀ ਅਗਵਾਈ ਹੇਠ ਵਲੰਟੀਅਰਜ਼ ਨੇ ਸਵੱਛਤਾ ਪਖਵਾੜੇ ਤਹਿਤ ਸਕੂਲ ਨੂੰ ਸਾਫ਼-ਸੁਥਰਾ, ਹਰਾ-ਭਰਾ, ਪ੍ਰਦੂਸ਼ਣ ਮੁਕਤ ਅਤੇ ਪਲਾਸਟਿਕ ਮੁਕਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ। ਵਲੰਟੀਅਰਜ਼ ਨੇ ਆਪਣੇ ਘਰਾਂ ਤੋਂ ਪਲਾਸਟਿਕ ਇਕੱਠਾ ਕਰਕੇ ਉਸ ਨੂੰ ਇੱਕ ਨਿਰਧਾਰਤ ਸਥਾਨ ’ਤੇ ਜਮ੍ਹਾਂ ਕਰਵਾਇਆ। ਕੈਂਪ ਦੌਰਾਨ ਸਮਾਜ ਸੇਵੀ ਸ਼ਾਹਬਾਜ਼ ਸਿੰਘ ਸੰਧੂ ਨੇ ਵਿਦਿਆਰਥੀਆਂ ਨਾਲ ਕਿੱਤਾ ਅਗਵਾਈ ਸਬੰਧੀ ਵਿਚਾਰ ਸਾਂਝੇ ਕੀਤੇ ਅਤੇ ਸਕੂਲ ਦੀ ਲਾਇਬ੍ਰੇਰੀ ਲਈ ਕਿੱਤਾ ਅਗਵਾਈ ਨਾਲ ਸਬੰਧਤ ਪੁਸਤਕਾਂ ਵੀ ਭੇਂਟ ਕੀਤੀਆਂ। ਬਲਜੀਤ ਸਿੰਘ ਖੀਵਾ ਨੇ ਕੌਮੀ ਸੇਵਾ ਯੋਜਨਾ (ਐੱਨ.ਐੱਸ.ਐੱਸ.) ਕੈਂਪਾਂ ਦੀ ਮਹੱਤਤਾ ਅਤੇ ਰੋਜ਼ਾਨਾ ਜੀਵਨ ਵਿੱਚ ਅਨੁਸ਼ਾਸਨ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਪੰਜਾਬ ਬਲੱਡ ਗਰੁੱਪ ਕੋਟਕਪੂਰਾ ਦੇ ਪ੍ਰਧਾਨ ਰਾਜੀਵ ਮਲਿਕ ਨੇ ਅੰਤਰਰਾਸ਼ਟਰੀ ਖੂਨਦਾਨ ਦਿਵਸ ਦੇ ਸੰਦਰਭ ਵਿੱਚ ਵਿਦਿਆਰਥੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਮੌਕੇ ਵਿਵੇਕ ਕਪੂਰ, ਪਰਮਜੀਤ ਕੌਰ, ਬਲਜੀਤ ਕੌਰ ਤੱਗੜ, ਪ੍ਰਿਅੰਕਾ, ਰਜਨੀ ਵਸ਼ਿਸ਼ਟ, ਸਰਬਜੀਤ ਕੌਰ, ਪੂਨਮ ਦਿਓੜਾ, ਬਰਜਿੰਦਰ ਕੁਮਾਰ, ਰਾਜਿੰਦਰ ਕੁਮਾਰ ਅਤੇ ਨਵਦੀਪ ਕੱਕੜ ਸਮੇਤ ਸਮੁੱਚੇ ਸਟਾਫ਼ ਨੇ ਵਲੰਟੀਅਰਜ਼ ਵੱਲੋਂ ਕੀਤੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।