- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਕੇਯੂ ਕਾਦੀਆਂ ਵੱਲੋਂ ਕਣਕ ਦੇ ਭਾਅ ਵਿੱਚ ਕੀਤਾ ਨਿਗੂਣਾ ਵਾਧਾ ਮੁੱਢੋ ਰੱਦ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਅੰਤਰਿੰਕ ਕਮੇਟੀ ਮੈਂਬਰ ਪੰਜਾਬ ਜਸਪਿੰਦਰ ਸਿੰਘ ਸੰਧੂ ਰੁਪਈਆਂਵਾਲਾ ਤੇ ਸਾਥੀਆਂ ਦੇ ਮਾਰਕੀਟ ਕਮੇਟੀ ਸਾਦਿਕ ਦੇ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨਾਲ ਝੋਨੇ ਦੀ ਖਰੀਦ ਨੂੰ ਲੈ ਕੇ ਮੁਲਾਕਾਤ ਕੀਤੀ ਤੇ ਤੁਰੰਤ ਝੋਨੇ ਦੀ ਖਰੀਦ ਸ਼ੁਰੂ ਕਰਨ ਲਈ ਕਿਹਾ।ਉਨਾਂ ਸ਼ੀਜਨ ਦੌਰਾਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਆ ਰਹੀਆਂ ਸਮੱਸਿਆ ਸਬੰਧੀ ਵੀ ਜਾਣੂ ਕਰਵਾਇਆ ਗਿਆ। ਚੇਅਰਮੈਨ ਨੀਤੂ ਸਿੰਗਲਾ ਨੇ ਭਰੋਸਾ ਦਿਵਾਇਆ ਕਿ ਸ਼ੀਜਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਲਦੀ ਦੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ।ਉਪਰੰਤ ਮੰਡੀ ਦਾ ਦੌਰਾਨ ਕਰਨ ਉਪਰੰਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 27 28 ਲਈ ਫਸਲਾਂ ਦੇ ਸਮਰਥਨ ਮੁੱਲ ਵਿੱਚ ਕੀਤੇ ਵਾਧੇ ਦੀ ਲਿਸਟ ਵਿੱਚ ਕਣਕ ਦੇ ਵਧਾਏ ਸਮਰਥਨ ਮੁੱਲ ਨੂੰ ਦੇਖ ਕੇ ਪੰਜਾਬ ਦੇ ਕਿਸਾਨਾਂ ਪ੍ਰਤੀ ਭਾਜਪਾ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਤੇ ਇਸ ਵਾਧੇ ਨੂੰ ਮੁੱਢੋ ਰੱਦ ਕਰਦੇ ਹਾਂ। ਉਨਾਂ ਕਿਹਾ ਕਿ ਕਿਸਾਨੀ ਖੇਤਰ ਪਹਿਲਾਂ ਹੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਤੇ ਮਹਿੰਗਾਈ ਨੇ ਲੱਕ ਤੋੜ ਰੱਖਿਆ ਹੈ, ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਸਿਰਫ 25 ਰੁਪਏ ਪ੍ਰਤੀ ਕੁਵਿੰਟਲ ਦਾ ਵਾਧਾ ਕੀਤਾ ਗਿਆ ਹੈ ਜਦੋਂ ਕਿਕੁਸਮ ਦੇ ਭਾਅ ਵਿੱਚ 675 ਰੁਪਏ ਕੁਵਿੰਟਲ ਤੇ ਦਾਲਾ ਵਿੱਚ 400 ਤੋਂ ਵੱਧ ਦਾ ਵਾਧਾ ਹੋਇਆ ਹੈ। ਜ਼ਦੋਂ ਕਿ ਕੁਸਮ ਤੇ ਬਹੁਤੀਆਂ ਦਾਲਾਂ ਦੀ ਪੰਜਾਬ ਵਿੱਚ ਪੈਦਾਵਾਰ ਨਾ ਦੇ ਬਰਾਬਰ ਹੈ।ਕੁਸਮ ਤਾਂ ਪੰਜਾਬ ਵਿੱਚ ਹੁੰਦੀ ਹੀ ਨਹੀਂ ਹੈ।ਕੇਂਦਰ ਸਰਕਾਰ ਨੂੰ ਸਮਰਥਨ ਮੁੱਲ ਵਿੱਚ ਵਾਧਾ ਕਰਨ ਤੋਂ ਪਹਿਲਾਂ ਦੇਖਣਾ ਚਾਹੀਦਾ ਹੈ ਕਿ ਖਾਦ, ਕੀੜੇ ਮਾਰ ਦਵਾਈਆਂ, ਮਜਦੂਰੀ, ਡੀਜਲ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ।ਅਜਿਹੀ ਸਥਿਤੀ ਵਿੱਚ ਕਿਸਾਨ ਨੂੰ 6 ਮਹੀਨੇ ਮਿਹਨਤ ਕਰਕੇ ਆਪਣੀ ਮਿਹਨਤ ਮਜਦੂਰ ਵੀ ਪੱਲੇ ਨਹੀਂ ਪੈ ਰਹੀ ਤੇ ਕੁਦਰਤੀ ਆਫਤਾਂ ਵੱਖਰੀਆਂ ਪੈਂਦੀਆਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਤਰਲੋਮੱਛੀ ਹੋ ਰਹੀ ਹੈ ਪਰ ਪੰਜਾਬ ਦੇ ਕਿਸਾਨਾਂ ਦੀ ਕੋਈ ਸਾਰ ਲੈਣ ਨੂੰ ਤਿਆਰ ਨਹੀ ਹੈ।ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੇ ਸਮਰਥਨ ਮੁੱਲ ਵਿੱਚ 200 ਰੁਪਏ ਪ੍ਰਤੀ ਕੁਵਿੰਟਲ ਦਾ ਵਾਧਾ ਕੀਤਾ ਜਾਵੇ ਤੇ ਸਰਕਾਰਾਂ ਦੀ ਮਾੜੀਆਂ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹੇ ਕਰਜੇ ਤੇ ਲਕੀਰ ਫੇਰੀ ਜਾਵੇ।ਇਸ ਮੌਕੇ ਵਜ਼ੀਰ ਸਿੰਘ ਡੋਡ ਜ਼ਿਲਾ ਸੀਨੀਅਰ ਮੀਤ ਪ੍ਰਧਾਨ, ਅੰਗਰੇਜ਼ ਸਿੰਘ ਬਲਾਕ ਪ੍ਰਧਾਨ ਸਾਦਿਕ, ਜਗਦੀਪ ਸਿੰਘ ਜਨੇਰੀਆਂ ਜ਼ਿਲਾ ਸਕੱਤਰ, ਸਿੰਗਾਰਾ ਸਿੰਘ ਕਾਉਣ ਜ਼ਿਲਾ ਮੁੱਖ ਬੁਲਾਰਾ ਵੀ ਹਾਜਰ ਸਨ।