- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਬਲਾ ਵਾਦਕ ਸ਼ਸ਼ੀ ਕਾਂਤ ਨੂੰ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਐੱਸ.ਬੀ.ਐੱਸ. ਸਰਕਾਰੀ ਕਾਲਜ, ਕੋਟਕਪੂਰਾ ਵਿਖੇ ਕਾਲਜ ਦੇ ਤਬਲਾ ਵਾਦਕ ਸ਼ਸ਼ੀ ਕਾਂਤ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਸਮਾਗਮ ਕਾਲਜ ਦੀ ਪ੍ਰਿੰਸੀਪਲ ਗੁਲਸ਼ਨ ਆਹੂਜਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦੌਰਾਨ ਸ਼ਸ਼ੀ ਕਾਂਤ ਦੀਆਂ ਲੰਬੇ ਸਮੇਂ ਤੱਕ ਨਿਭਾਈਆਂ ਸਮਰਪਿਤ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸ਼ਸ਼ੀ ਕਾਂਤ ਆਪਣੇ ਪਰਿਵਾਰਕ ਮੈਂਬਰਾਂ, ਧੀ ਅਤੇ ਜਵਾਈ ਸਮੇਤ ਸ਼ਾਮਲ ਹੋਏ। ਪ੍ਰਿੰਸੀਪਲ ਗੁਲਸ਼ਨ ਆਹੂਜਾ ਨੇ ਕਿਹਾ ਕਿ ਸ਼ਸ਼ੀ ਕਾਂਤ ਨੇ ਕਾਲਜ ਵਿੱਚ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮਿਹਨਤ ਅਤੇ ਸਮਰਪਣ ਨਾਲ ਨਿਭਾਈ। ਉਨ੍ਹਾਂ ਨੇ ਕਿਹਾ ਕਿ ਸੰਗੀਤ ਅਤੇ ਕਾਲਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਹਮੇਸ਼ਾ ਯਾਦ ਰਹਿਣਗੀਆਂ। ਉਨ੍ਹਾਂ ਨੇ ਸ਼ਸ਼ੀ ਕਾਂਤ ਨੂੰ ਸੇਵਾਮੁਕਤੀ ਦੀ ਵਧਾਈ ਦਿੰਦਿਆਂ ਚੰਗੀ ਸਿਹਤ, ਲੰਬੀ ਉਮਰ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਸਮਾਗਮ ਦੀ ਮੰਚ ਸੰਚਾਲਨਾ ਡਾ. ਮਨਦੀਪ ਕੌਰ ਨੇ ਕੀਤੀ। ਡਾ. ਅੰਮ੍ਰਿਤਪਾਲ ਸਿੰਘ ਅਤੇ ਡਾ. ਸਤਨਾਮ ਸਿੰਘ ਨੇ ਸ਼ਸ਼ੀ ਕਾਂਤ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਸੰਗੀਤ ਵਿਭਾਗ ਤੋਂ ਸੇਵਾਮੁਕਤ ਮੈਡਮ ਰਣਦੇਵ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਸ਼ਸ਼ੀ ਕਾਂਤ ਦੇ ਸੰਗੀਤ ਪ੍ਰਤੀ ਸਮਰਪਣ ਅਤੇ ਕਾਲਜ ਨਾਲ ਉਨ੍ਹਾਂ ਦੀ ਲੰਬੀ ਸਾਂਝ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਕਾਲਜ ਸਟਾਫ ਵੱਲੋਂ ਸ਼ਸ਼ੀ ਕਾਂਤ ਨਾਲ ਬਿਤਾਏ ਯਾਦਗਾਰ ਪਲ ਸਾਂਝੇ ਕੀਤੇ ਗਏ। ਸਮਾਗਮ ਦੌਰਾਨ ਮਾਹੌਲ ਭਾਵੁਕ ਹੋਣ ਦੇ ਨਾਲ ਖੁਸ਼ਗਵਾਰ ਵੀ ਰਿਹਾ। ਅੰਤ ਵਿੱਚ ਕਾਲਜ ਵੱਲੋਂ ਸ਼ਸ਼ੀ ਕਾਂਤ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨ ਸਹਿਤ ਵਿਦਾਇਗੀ ਦਿੱਤੀ ਗਈ ਅਤੇ ਉਨ੍ਹਾਂ ਦੇ ਸੁਖਮਈ ਤੇ ਸਿਹਤਮੰਦ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।