- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਸੰਘਰਸ਼ ਚੰਡੀਗੜ੍ਹ ਦੀ ਜਿੱਤ ਨਾਲ ,ਸੰਘਰਸ਼ੀ, ਕਿਸਾਨ ਆਗੂਆਂ ਨੂੰ ਸਨਮਾਨਿਤ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਫਰੀਦਕੋਟ ਵੱਲੋ ਜਿਹੜੇ ਕਿਸਾਨ ਆਗੂਆਂ ਨੇ ਚੰਡੀਗੜ੍ਹ ਵਿੱਚ ਚਲੇ ਸੰਘਰਸ਼ ਵਿਚ ਆਪਣਾ ਯੋਗਦਾਨ ਪਾਇਆ । ਸੰਯੁਕਤ ਮੋਰਚੇ ਦੀ ਜਿੱਤ ਉਨਾਂ ਕਿਸਾਨਾਂ ਨੂੰ ਦਲਬੀਰ ਸਿੰਘ ਸਿੱਧੂਪੁਰ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦਿਆਂ ਜਿਲਾ ਪ੍ਰਧਾਨ ਗਮਦੂਰ ਸਿੰਘ ਬਰਾੜ ਸੰਗਰਾਹੂਰ ਨੇ ਆਪਣੇ ਘਰ ਬੁਲਾਇਆ ਗਿਆ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਸਨਮਾਨਿਤ ਹੋਣ ਵਾਲੇ ਕਿਸਾਨਾਂ ਵਿੱਚ ਬੀ.ਕੇ ਯੂਨੀਅਨ ਸਿੱਧੂਪੁਰ ਫਰੀਦਕੋਟ ਦੇ ਸਕੱਤਰ ਜਨਰਲ ਨਿਰਭੈ ਸਿੰਘ ਗੁਜਰ, ਜਨਰਲ ਸਕੱਤਰ ਨਾਇਬ ਸਿੰਘ ਘਣੀਆਂ, ਜਨਰਲ ਸਕੱਤਰ ਗੁਰਲਾਲ ਸਿੰਘ ਮੱਲਾ, ਮਲਕੀਤ ਸਿੰਘ ਗੋਲੇਵਾਲਾ, ਜੀਤ ਸਿੰਘ ਗੋਲੇਵਾਲਾ, ਰਣਜੀਤ ਸਿੰਘ ਡੋਡ ਮੀਤ ਪ੍ਰਧਾਨ ਫਰੀਦਕੋਟ, ਸਮਸ਼ੇਰ ਸਿੰਘ ਬਲਾਕ ਪ੍ਰਧਾਨ ਬਾਜਾਖਾਨਾ, ਮਲ ਸਿੰਘ ਮਲਾ, ਸਰਬਜੀਤ ਸਿੰਘ ਝੋਕ ਸਰਕਾਰੀ ਬਲਾਕ ਪ੍ਰਧਾਨ ਸਾਦਿਕ, ਸੁਖਦੇਵ ਸਿੰਘ ਸ਼ੇਰ ਸਿੰਘ ਵਾਲਾ ਜਨਰਲ ਸਕੱਤਰ ਬਲਾਕ ਸਾਦਿਕ, ਗੁਰਨਾਮ ਸਿੰਘ ਸੈਦੇ ਕੇ ਮੀਤ ਪ੍ਰਧਾਨ ਬਲਾਕ ਸਾਦਿਕ ਅਤੇ ਰਣਧੀਰ ਸਿੰਘ ਝੋਕ, ਭੋਲਾ ਸਿੰਘ ਝੋਕ ਸਰਕਾਰੀ, ਜੰਗ ਸਿੰਘ ਝੋਕ ਆਦਿ ਆਗੂ ਸ਼ਾਮਲ ਸਨ।ਉਨਾਂ ਕਿਹਾ ਕਿ ਇਹ ਇਤਿਹਾਸਕ ਜਿੱਤ ਹੈ ਜਿੰਨਾਂ ਇਕੱਠੇ ਹੋ ਕੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਈਆਂ ਤੇ ਹੁਣ ਕੇਂਦਰ ਤੋਂ ਮੰਗਾਂ ਮਨਵਾਉਣੀਆਂ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਸ਼ੇਰ ਸਿੰਘ ਵਾਲਾ, ਮੁਨਸ਼ੀ ਸਿੰਘ ਝੋਕ, ਬਲਤੇਜ ਸਿੰਘ ਝੋਕ ਵੀ ਹਾਜ਼ਰ ਸਨ।