
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਦੌਰਾਨ ਵਾਰਡਨ ਗੁਰਵਿੰਦਰ ਸਿੰਘ ਨੇ ਸੂਚਨਾ ਦਿੱਤੀ ਕਿ ਉਕਤ ਹਵਾਲਾਤੀ ਵੱਲੋਂ ਫਾ-ਹਾ ਲਗਾਉਣ ਤੋਂ ਬਾਅਦ ਬੈਰਕ ਵਿੱਚ ਰੌਲਾ ਪੈ ਰਿਹਾ ਹੈ। ਸੂਚਨਾ ਮਿਲਦੇ ਹੀ ਜੇਲ੍ਹ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਬੈਰਕ ਵਿੱਚ ਬੰਦ ਹੋਰ ਹਵਾਲਾਤੀਆਂ ਦੀ ਮਦਦ ਨਾਲ ਪਰਮਜੀਤ ਸਿੰਘ ਨੂੰ ਤੁਰੰਤ ਫਾ-ਹੇ ਤੋਂ ਹੇਠਾਂ ਉਤਾਰਿਆ ਗਿਆ।

ਸ਼ਿਵ ਸ਼ਰਮਾ, ਪੰਜਾਬੀ ਜਾਗਰਣ, ਫਰੀਦਕੋਟ : ਕੇਂਦਰੀ ਮਾਡਰਨ ਜੇਲ੍ਹ ਵਿੱਚ ਇੱਕ ਹਵਾਲਾਤੀ ਵੱਲੋਂ ਫਾ-ਹਾ ਲੈ ਕੇ ਖੁ-ਦ-ਕੁ-ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਫਰੀਦਕੋਟ ਦੇ ਪਿੰਡ ਧੂੜਕੋਟ ਵਾਸੀ ਪਰਮਜੀਤ ਸਿੰਘ ਉਰਫ਼ ਪੰਮਾ (25) ਵਜੋਂ ਹੋਈ ਹੈ। ਜੇਲ੍ਹ ਪ੍ਰਸ਼ਾਸਨ ਦੀ ਸੂਚਨਾ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪੋਸਟਮਾਰਟਮ ਨਿਆਂਇਕ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਕਰਵਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਨੂੰ ਮਹਿਜ਼ ਦੋ ਦਿਨ ਪਹਿਲਾਂ 20 ਅਗਸਤ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਰਿਹਾਇਸ਼ ਵਿੱਚ ਚੋਰੀ ਦੀ ਨੀਅਤ ਨਾਲ ਕੰਧ ਟੱਪਦੇ ਸਮੇਂ ਕਾਬੂ ਕੀਤਾ ਗਿਆ ਸੀ। ਪੁਲਿਸ ਨੇ ਉਸ ਖ਼ਿਲਾਫ਼ ਚੋਰੀ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ 21 ਅਗਸਤ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ। ਉਸ ਨੂੰ ਜੇਲ੍ਹ ਦੇ ਬਲਾਕ ਨੰਬਰ 10 ਦੀ ਬੈਰਕ ਨੰਬਰ 3 ਵਿੱਚ ਰੱਖਿਆ ਗਿਆ ਸੀ। ਜੇਲ੍ਹ ਪ੍ਰਸ਼ਾਸਨ ਅਨੁਸਾਰ ਰਾਤ ਸਮੇਂ ਸਹਾਇਕ ਸੁਪਰਡੈਂਟ ਪ੍ਰਭਦਿਆਲ ਸਿੰਘ ਅਤੇ ਵਾਰਡਨ ਸਰਬਜਿੰਦਰ ਸਿੰਘ ਗਸ਼ਤ ਕਰ ਰਹੇ ਸਨ। ਇਸ ਦੌਰਾਨ ਵਾਰਡਨ ਗੁਰਵਿੰਦਰ ਸਿੰਘ ਨੇ ਸੂਚਨਾ ਦਿੱਤੀ ਕਿ ਉਕਤ ਹਵਾਲਾਤੀ ਵੱਲੋਂ ਫਾ-ਹਾ ਲਗਾਉਣ ਤੋਂ ਬਾਅਦ ਬੈਰਕ ਵਿੱਚ ਰੌਲਾ ਪੈ ਰਿਹਾ ਹੈ। ਸੂਚਨਾ ਮਿਲਦੇ ਹੀ ਜੇਲ੍ਹ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਅਤੇ ਬੈਰਕ ਵਿੱਚ ਬੰਦ ਹੋਰ ਹਵਾਲਾਤੀਆਂ ਦੀ ਮਦਦ ਨਾਲ ਪਰਮਜੀਤ ਸਿੰਘ ਨੂੰ ਤੁਰੰਤ ਫਾ-ਹੇ ਤੋਂ ਹੇਠਾਂ ਉਤਾਰਿਆ ਗਿਆ।
ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਉਸ ਨੂੰ ਸੀਪੀਆਰ ਦਿੱਤਾ ਗਿਆ। ਇਸ ਤੋਂ ਬਾਅਦ ਬਿਹਤਰ ਇਲਾਜ ਲਈ ਜੇਲ੍ਹ ਦੀ ਐਂਬੂਲੈਂਸ ਰਾਹੀਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪਰਮਜੀਤ ਸਿੰਘ ਨੂੰ ਮ੍ਰਿ-ਤ-ਕ ਐਲਾਨ ਦਿੱਤਾ।