
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਨੇ ਜ਼ੋਨ ਚੇਅਰਮੈਨ ਹਰਜੀਤ ਸਿੰਘ ਨੂੰ ਕੀਤਾ ਸਨਮਾਨਿਤ

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ : ਲਾਇਨਜ਼ ਕਲੱਬ ਫਰੀਦਕੋਟ ਵਿਸ਼ਾਲ ਦੀ ਮੀਟਿੰਗ ਸਥਾਨਕ ਫਰੀਦਕੋਟ ਕਲੱਬ ਵਿਖੇ ਹੋਈ। ਇਸ ਮੀਟਿੰਗ ’ਚ ਜੋਨ ਚੇਅਰਮੈਨ ਐਮ.ਜੇ.ਐਫ. ਲਾਇਨ ਹਰਜੀਤ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਲਾਇਨ ਵਰਿੰਦਰ ਕੋਛੜ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਕਲੱਬ ਦੇ ਸਕੱਤਰ ਗੁਰਵਿੰਦਰ ਸਿੰਘ ਧਿੰਗੜਾ ਨੇ ਕਲੱਬ ਦੀ ਰਿਪੋਰਟ ਪੇਸ਼ ਕਰਦਿਆਂ ਭਵਿੱਖ ’ਚ ਕਲੱਬ ਵੱਲੋਂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦੇ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ। ਮੁੱਖ ਮਹਿਮਾਨ ਹਰਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਲੱਬਾਂ ਨੂੰ ਮਾਨਵਤਾ ਭਲਾਈ ਕਾਰਜ ਪਹਿਲ ਦੇ ਅਧਾਰ ਤੇ ਕਰਨੇ ਚਾਹੀਦੇ ਹਨ ਅਤੇ ਵੱਧ ਤੋਂ ਵੱਧ ਨਵੇਂ ਮੈਂਬਰ ਭਰਤੀ ਕਰਨੇ ਚਾਹੀਦੇ ਹਨ। ਉਨ੍ਹਾਂ ਜ਼ਿਲਾ ਗਵਰਨਰ ਵੱਲੋਂ ਕਲੱਬਾਂ ਨੂੰ ਅਲਾਟ ਕੀਤੇ ਗਏ ਪ੍ਰੋਜੈਕਟਾਂ ਬਾਰੇ ਦੱਸਿਆ ਅਤੇ ਅਮਰੀਕਾ ਵਿਖੇ ਹੋ ਰਹੀ ਕਨਵੈਂਸ਼ਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪਿਛਲੇ ਦਿਨੀ ਲੁਧਿਆਣਾ ਵਿਖੇ ਹੋਏ ਇਨਾਮ ਵੰਡ ਸਮਾਗਮ ’ਚ ਕਲੱਬ ਦੇ ਸਕੱਤਰ ਦਲਦੀਪ ਸਿੰਘ ਨੂੰ ਬੈਸਟ ਸੈਕਟਰੀ ਦਾ ਐਵਾਰਡ ਮਿਲਣ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਾਬਕਾ ਪ੍ਰਧਾਨ ਅਮਰਦੀਪ ਸਿੰਘ ਗਰੋਵਰ ਵੱਲੋਂ ਸਾਰੇ ਮੈਂਬਰਾਂ ਨੂੰ ਯਾਦਗਾਰੀ ਚਿੰਨ ਦਿੱਤੇ ਗਏ। ਕਲੱਬ ਵੱਲੋਂ ਬਣਾਏ ਦੋ ਨਵੇਂ ਮੈਂਬਰ ਗੁਰਮੀਤ ਸਿੰਘ ਢਿੱਲੋ ਅਤੇ ਰਿੱਕੀ ਗਿੱਲ ਫੁੱਲਾਂ ਦੇ ਹਾਰ ਪਾ ਕੇ ਲਾਇਨਜ਼ ਕਲੱਬ ਦੇ ਪਰਿਵਾਰ ਅੰਦਰ ਸ਼ਾਮਿਲ ਕਰਾਇਆ ਗਿਆ। ਅੰਤ ਵਿੱਚ ਕਲੱਬ ਦੇ ਪ੍ਰਧਾਨ ਲਾਇਨ ਰਵੀ ਬਾਸਲ ਨੇ ਸਭ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਲਾਇਨਜ਼ ਇੰਟਰਨੈਸ਼ਨਲ, ਜ਼ਿਲਾ ਲਾਇਨਜ਼ ਵੱਲੋਂ ਦਿੱਤੇ ਹਰ ਪ੍ਰੋਗਰਾਮ ਨੂੰ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਕਲੱਬ ਵੱਲੋਂ ਮੁੱਖ ਮਹਿਮਾਨ ਜ਼ੋਨ ਚੇਅਰਮੈਨ ਹਰਜੀਤ ਸਿੰਘ ਨੂੰ ਕਲੱਬ ਦੀ ਕਮੇਟੀ ਨੇ ਸਨਮਾਨਿਤ ਕੀਤਾ। ਇਸ ਮੌਕੇ ਜਨਿੰਦਰ ਜੈਨ, ਡਾ। ਗੁਰਸੇਵਕ ਸਿੰਘ, ਡਾ। ਐਸ.ਐਸ.ਬਰਾੜ, ਡਾ. ਪਰਵੀਨ ਗੁਪਤਾ, ਡਾ.ਜੁਗਰਾਜ ਸਿੰਘ,ਡਾ. ਹਰਜਿੰਦਰ ਖੋਸਾ, ਡਾ. ਵਰਿੰਦਰ ਗੋਇਲ, ਡਾ. ਵਿਕਾਸ ਜਿੰਦਲ, ਯੋਗੇਸ਼ ਗਰਗ, ਜਤਿੰਦਰ ਗੁਪਤਾ, ਜਗਜੀਤ ਧਿੰਗੜਾ, ਇਕਬਾਲ ਘਾਰੂ, ਸ਼ਮਸ਼ੇਰ ਸਿੰਘ, ਕਲੱਬ ਦੇ ਪੀ.ਆਰ.ਓ ਰਾਜੇਸ ਧਿੰਗੜਾ ਹਾਜ਼ਰ ਸਨ।