ਆਪ੍ਰੇਸ਼ਨ ਪ੍ਰਹਾਰ ਤਹਿਤ 151 ਵਿਅਕਤੀ ਕਾਬੂ
ਫਰੀਦਕੋਟ ਪੁਲਿਸ ਵੱਲੋਂ 'ਆਪਰੇਸ਼ਨ ਪ੍ਰਹਾਰ' ਤਹਿਤ 36 ਘੰਟਿਆ ’ਚ ਅਪਰਾਧ ਨਾਲ ਜੁੜੇ 151 ਵਿਅਕਤੀ ਕੀਤੇ ਗਏ ਰਾਊਅੱਪ,
Publish Date: Wed, 21 Jan 2026 03:49 PM (IST)
Updated Date: Thu, 22 Jan 2026 04:01 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਡੀ.ਆਈ.ਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ, ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਸੰਗਠਿਤ ਅਪਰਾਧ ਦੇ ਖ਼ਿਲਾਫ਼ “ਆਪਰੇਸ਼ਨ ਪ੍ਰਹਾਰ” ਦੀ ਸ਼ੁਰੂਆਤ ਕੀਤੀ ਗਈ। ਕਾਰਵਾਈ ਦੇ ਤਹਿਤ, ਫਰੀਦਕੋਟ ਪੁਲਿਸ ਦੇ ਸਾਰੇ ਯੂਨਿਟਾਂ ਤੋਂ ਬਣੀਆਂ 64 ਤੋਂ ਵੱਧ ਪੁਲਿਸ ਟੀਮਾਂ ਜਿਹਨਾ ਵਿੱਚ 09 ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ 479 ਪੁਲਿਸ ਕਰਮਚਾਰੀਆ ਨੇ ਇੱਕੋ ਸਮੇਂ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਨੂੰ ਪਨਾਹ ਜਾਂ ਲੋਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੇ ਠਿਕਾਣਿਆਂ ’ਤੇ ਨਿਸ਼ਾਨਾਬੱਧ ਛਾਪੇਮਾਰੀ ਕੀਤੀ। ਇਹ ਕਾਰਵਾਈ ਪੂਰੀ ਤਰ੍ਹਾਂ ਖੁਫੀਆ ਜਾਣਕਾਰੀ ’ਤੇ ਆਧਾਰਿਤ ਸੀ ਅਤੇ ਇਸ ਦਾ ਮੁੱਖ ਮਕਸਦ ਸੰਗਠਿਤ ਅਪਰਾਧਕ ਗਿਰੋਹਾਂ ਦੀ ਕਾਰਜਸ਼ੀਲ ਢਾਂਚੇ ਨੂੰ ਤੋੜਨਾ ਸੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਦੱਸਿਆ ਕਿ ਇਸ ਸਾਂਝੀ ਕਾਰਵਾਈ ਦੌਰਾਨ ਅਪਰਾਧੀਆਂ, ਉਨ੍ਹਾਂ ਦੇ ਸਾਥੀਆਂ ਨੂੰ ਘੇਰਿਆ ਗਿਆ। ਇਸ ਦੌਰਾਨ ਹੁਣ ਤੱਕ 151 ਵਿਅਕਤੀਆਂ ਨੂੰ ਰਾਊਡ-ਅੱਪ ਕੀਤਾ ਗਿਆ, ਇਸਦੇ ਨਾਲ ਹੀ ਹੋਰਾਂ ਪਾਸੋ ਪੁੱਛਗਿੱਛ ਕਰਕੇ ਉਨ੍ਹਾਂ ਦੀਆਂ ਗਤਿਵਿਧੀਆਂ ਦੀ ਜਾਂਚ ਅਤੇ ਤਸਦੀਕ ਕੀਤੀ ਗਈ। ਇਸ ਦੌਰਾਨ ਹੁਣ ਤੱਕ ਸੰਗਠਿਤ ਅਪਰਾਧ ਮਾਮਲਿਆ ਵਿੱਚ 08 ਸਰਗਰਮ ਗਿਰੋਹਾ ਵਿੱਚ ਸ਼ਾਮਿਲ ਕੁੱਲ਼ 45 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਤੋ ਇਲਾਵਾ ਚੋਰੀ ਜਿਹੇ ਮਾਮਲਿਆ ਵਿੱਚ ਵੀ 05 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਨਸ਼ਿਆ ਖਿਲਾਫ ਕਾਰਵਾਈ ਕਰਦੇ ਹੋਏ 04 ਮੁਕੱਦਮੇ ਦਰਜ ਕਰਕੇ 08 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਇਹ ਕਾਰਵਾਈ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚੱਲ ਰਹੀ ਰਾਜ-ਪੱਧਰੀ ਮੁਹਿੰਮ ਦਾ ਹਿੱਸਾ ਹੈ, ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ, ਗੌਰਵ ਯਾਦਵ, ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ।