- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਫ਼ਰੀਦ ਸ਼ੂਟਿੰਗ ਮੁਕਾਬਲੇ ’ਚ ਕੱਟਿਆਂਵਾਲੀ ਦੀ ਟੀਮ ਨੇ ਪਹਿਲਾ ਅਤੇ ਮਾਲੇਗਾਂਵ (ਮਹਾਂਰਾਸ਼ਟਰ) ਨੇ ਦੂਜਾ ਸਥਾਨ ਹਾਸਲ ਕੀਤਾ

ਜਗਮੀਤ ਸਿੰਘ ਪੰਜਾਬੀ ਜਾਗਰਣ ਫ਼ਰੀਦਕੋਟ,-ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਫ਼ਰੀਦ ਸ਼ੂਟਿੰਗ ਟੂਰਨਾਮੈਂਟ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਦੇ ਮੈਦਾਨ ’ਚ ਕਰਵਾਇਆ ਗਿਆ। ਇਸ ਟੂਰਨਾਮੈਂਟ ਅੰਦਰ ਦੇਸ਼ ਦੀ ਕੁੱਲ 15 ਨਾਮੀ ਟੀਮਾਂ ਨੇ ਪੂਰਨ ਦਿਲਚਪਸੀ ਭਾਗ ਲਿਆ। ਇਸ ਟੂਰਨਾਮੈਂਟ ਦਾ ਫਾਈਨਲ ਮੈਚ ਮਾਲੇਗਾਂਵ ਮਹਾਂਰਾਸ਼ਟਰ ਅਤੇ ਕੱਟਿਆਂਵਾਲੀ ਜ਼ਿਲਾ ਬਠਿੰਡਾ ਦੀ ਟੀਮ ਵਿਚਕਾਰ ਖੇਡਿਆ ਗਿਆ। ਇਸ ਮੈਚ ਦੇ ਮੁੱਖ ਮਹਿਮਾਨ ਲਾਇਨ ਕਲੱਬ ਫ਼ਰੀਦਕੋਟ ਦੇ ਵਿਸ਼ਾਲ ਦੇ ਪ੍ਰਧਾਨ ਲਾਇਨ ਰਵੀ ਬਾਂਸਲ ਸ਼ਾਮਲ ਹੋਏ। ਉਨ੍ਹਾਂ ਨੇ ਟੀਮਾਂ ਦੇ ਨਾਲ ਜਾਣ-ਪਹਿਚਾਣ ਕਰਨ ਉਪਰੰਤ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੰਦਿਆਂ ਪ੍ਰਬੰਧਕਾਂ ਦੀ ਸ਼ਾਨਦਾਰ ਢੰਗ ਨਾਲ ਟੂਰਨਾਮੈਂਟ ਕਰਾਉਣ ਤੇ ਸ਼ਲਾਘਾ ਕੀਤੀ। ਇਸ ਮੈਚ ਦੇ ਪਹਿਲੇ ਸੈਟ ਦੇ ਦੌਰਾਨ ਕੱਟਿਆਂਵਾਲੀ ਦੀ ਟੀਮ ਨੇ 15-9 ਅੰਕਾਂ ਦੇ ਨਾਲ ਮਹਾਂਰਾਸ਼ਟਰ ਦੀ ਟੀਮ ਤੋਂ ਲੀਡ ਪ੍ਰਾਪਤ ਕੀਤੀ। ਫ਼ਿਰ ਦੂਜੇ ਸੈੱਟ ਅੰਦਰ ਕੱਟਿਆਂਵਾਲੀ ਦੀ ਟੀਮ ਨੇ 15-7 ਅੰਕਾਂ ਨਾਲ ਲੀਡ ਹਾਸਲ ਕੀਤੀ। ਇਸ ਤਰ੍ਹਾਂ 2026 ਦੀ ਗੋਲਡ ਕੱਪ ਜੇਤੂ ਟੀਮ ਕੱਟਿਆਂਵਾਲੀ ਜ਼ਿਲਾ ਫਾਜ਼ਿਲਕਾ ਦੀ ਰਹੀ। ਦੂਜੇ ਸਥਾਨ ਤੇ ਮਾਲੇਗਾਵ ਮਹਾਂਰਾਸ਼ਟਰ ਦੀ ਟੀਮ ਨੇ ਪ੍ਰਾਪਤ ਕੀਤਾ। ਕੱਟਿਆਂਵਾਲੀ ਦੀ ਜੇਤੂ ਟੀਮ ਨੂੰ ਕਲੱਬ ਦੇ ਸਕੱਤਰ ਹੋਰ ਸਾਰੇ ਮੈਂਬਰਾਂ ਨੇ ਗੋਲਡ ਕੱਪ ਦੇ ਨਾਲ 31000 ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਉਪ ਜੇਤੂ ਟੀਮ ਨੂੰ 21000 ਨਗਦ ਅਤੇ ਗੋਲਡ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ’ਚ ਤੀਜੇ ਨੰਬਰ ਤੇ ਆਉਣ ਵਾਲੀ ਟੀਮ ਕੋਠਾਗੁਰੂ,ਜ਼ਿਲਾ ਬਠਿੰਡਾ ਦੀ ਟੀਮ ਜਿੱਤ ਨੂੰ 8000 ਨਗਦ ਅਤੇ ਨੰਬਰ ਤੇ ਰਹਿਣ ਵਾਲੇ ਟੀਮ ਸਲੀਮ ਸ਼ਾਹ ਜ਼ਿਲਾ ਫਿਰੋਜ਼ਪੁਰ ਜਿਸ ਨੂੰ 5000 ਨਗਦ ਅਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਜਨਿੰਦਰ ਜੈਨ, ਚੀਫ ਐਡਵਾਈਜ਼ਰ ਬਲਦੇਵ ਰਾਜ ਤੇਰੀਆ, ਜੁਆਇੰਟ ਸਕੱਤਰ ਪ੍ਰਭਦੀਪ ਸਿੰਘ ਚਾਵਲਾ, ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਗੁਰਮੀਤ ਸਿੰਘ ਬਰਾੜ, ਜੁਆਇੰਟ ਸਕੱਤਰ ਗੁਲਇੰਦਰ ਸਿੰਘ ਬਰਾੜ, ਖਜ਼ਾਨਚੀ ਸੰਤੋਖ ਸਿੰਘ ਚਾਨੀ, ਗੁਰਵਿੰਦਰ ਸਿੰਘ ਬਰਾੜ, ਗੁਰਵਿੰਦਰ ਸਿੰਘ ਧੀਂਗੜਾ, ਕੁਲਦੀਪ ਸਿੰਘ ਗਿੱਲ, ਬਲਬੀਰ ਸਿੰਘ ਬਰਾੜ, ਜਗਦੀਸ਼ ਸਿੰਘ, ਸੇਵਕ ਸਿੰਘ, ਕਰਨੈਲ ਸਿੰਘ ਬਰਾੜ ਨੇ ਟੂਰਨਾਮੈਂਟ ਦੀ ਸਫ਼ਲਤਾ ’ਚ ਅਹਿਮ ਭੂਮਿਕਾ ਅਦਾ ਕੀਤੀ।