ਰਾਸ਼ਟਰੀ ਪੱਧਰ ’ਤੇ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਕੀਤਾ ਸਨਮਾਨ
ਰਾਸ਼ਟਰੀ ਪੱਧਰ ’ਤੇ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਕੀਤਾ ਸਨਮਾਨ
Publish Date: Sat, 24 Jan 2026 03:39 PM (IST)
Updated Date: Sun, 25 Jan 2026 04:01 AM (IST)

ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਆਗੂਆਂ ਨੇ ਕੀਤਾ ਉਪਰਾਲਾ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸਾਡੀਆਂ ਧੀਆਂ ਅਤੇ ਭੈਣਾ ਜੇਕਰ ਰਾਸ਼ਟਰੀ ਪੱਧਰ ’ਤੇ ਮੱਲਾਂ ਮਾਰਦਿਆਂ ਗੋਲਡ ਮੈਡਲ ਪ੍ਰਾਪਤ ਕਰਦੀਆਂ ਹਨ ਤਾਂ ਇਸ ਨਾਲ ਹੋਰਨਾ ਲੜਕੀਆਂ ਅਤੇ ਬੱਚੀਆਂ ਨੂੰ ਪ੍ਰੇਰਨਾ ਮਿਲਣੀ ਸੁਭਾਵਿਕ ਹੈ। ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਮੰਚ ’ਤੇ ਦੋ ਹੋਣਹਾਰ ਲੜਕੀਆਂ ਅਤੇ ਕੋਚ ਨੂੰ ਸਨਮਾਨਤ ਕਰਨ ਮੌਕੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅਜਿਹੀਆਂ ਮਾਣਮੱਤੀਆਂ ਧੀਆਂ ਦਾ ਸਨਮਾਨ ਕਰਕੇ ਹੌਂਸਲਾ ਅਫਜਾਈ ਕਰਨਾ ਹੀ ਕਲੱਬ ਦਾ ਮੁੱਖ ਮਕਸਦ ਹੈ। ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਆਖਿਆ ਕਿ ਰਮਨਦੀਪ ਕੌਰ ਸਿਬੀਆਂ ਨੇ ਇੰਡੀਅਨ ਪੁਲਿਸ ਦੀ ਅਗਵਾਈ ਕਰਦਿਆਂ ਖੋ ਖੋ ਚੈਂਪੀਅਨਸ਼ਿਪ ਜਦਕਿ 11ਵੀਂ ਦੀ ਵਿਦਿਆਰਥਣ ਸੁਨੇਹਾ ਨੇ ਛੱਤੀਸਗੜ੍ਹ ਵਿਖੇ ਗਤਕਾ ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਉਹਨਾ ਦੱਸਿਆ ਕਿ ਇਸੇ ਤਰ੍ਹਾਂ ਪ੍ਰਸਿੱਧ ਗਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਪੋ੍ਰ ਐੱਚ.ਐੱਸ. ਪਦਮ ਅਤੇ ਜਸਕਰਨ ਸਿੰਘ ਭੱਟੀ ਨੇ ਆਖਿਆ ਕਿ ਅਜਿਹੇ ਬੱਚੇ ਜਿੰਦਗੀ ਵਿੱਚ ਪੜਾਈ ਤੋਂ ਇਲਾਵਾ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰਦੇ ਹਨ। ਗੁਰਪ੍ਰੀਤ ਸਿੰਘ ਗਤਕਾ ਕੋਚ ਅਤੇ ਗੋਡਲ ਮੈਡਲ ਜੇਤੂ ਸੁਨੇਹਾ ਨੇ ਆਖਿਆ ਕਿ ਸਪੀਕਰ ਸੰਧਵਾਂ ਵੱਲੋਂ ਸਮੇਂ ਸਮੇਂ ਮਿਲੀ ਆਰਥਿਕ ਮੱਦਦ ਨਾਲ ਬੱਚਿਆਂ ਵਿੱਚ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ। ਉਹਨਾ ਆਖਿਆ ਕਿ ਗੁੱਡ ਮੌਰਨਿੰਗ ਕਲੱਬ ਵੱਲੋਂ ਵੀ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਰੱਖੇ ਜਾਂਦੇ ਪੋ੍ਰਗਰਾਮਾ ਤੋਂ ਬੱਚੇ ਬਹੁਤ ਉਤਸ਼ਾਹਿਤ ਹੁੰਦੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸੁਨੀਲ ਕੁਮਾਰ ਬਿੱਟਾ ਗਰੋਵਰ, ਮਾ. ਮੁਖਤਿਆਰ ਸਿੰਘ ਮੱਤਾ, ਐਡਵੋਕੇਟ ਰਣਜੀਤ ਸਿੰਘ ਕੱਕੜ, ਦਰਸ਼ਨ ਸਿੰਘ ਆਰੇਵਾਲਾ, ਹਾਕਮ ਸਿੰਘ ਚੇਤੇਵਾਲੀਆ, ਰਾਏਵਿੰਦਰ ਸਿੰਘ ਰਾਉ, ਗੁਰਿੰਦਰ ਸਿੰਘ ਮਹਿੰਦੀਰੱਤਾ, ਪੱਪਾ ਮਲਹੋਤਰਾ, ਡਾ. ਦੇਵ ਰਾਜ, ਸੁਖਵਿੰਦਰ ਸਿੰਘ ਬਾਗੀ, ਓਮ ਪ੍ਰਕਾਸ਼ ਗੁਪਤਾ, ਗੋਂਦਾ ਗੇਰਾ, ਡਾ ਕੇ.ਕੇ. ਕਟਾਰੀਆ, ਸੋਮਇੰਦਰ ਸੁਨਾਮੀ, ਕੁਲਦੀਪ ਸਿੰਘ ਗਿੱਲ, ਜਸਬੀਰ ਸਿੰਘ ਰਿੰਕੀ ਸੇਠੀ, ਪਵਨ ਧੀਂਗੜਾ, ਗੁਰਮੀਤ ਸਿੰਘ ਮੀਤਾ, ਲਵਲੀ ਸਚਦੇਵਾ, ਜਸਪਾਲ ਸਿੰਘ ਲਾਟਾ, ਪਰਮਜੀਤ ਸਿੰਘ ਮੱਕੜ, ਸਰਨ ਕੁਮਾਰ ਆਦਿ ਸਮੇਤ ਹੋਰ ਵੀ ਅਨੇਕਾਂ ਪਤਵੰਤੇ ਹਾਜਰ ਸਨ।