- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਉਰ ਹਸਪਤਾਲ ’ਚ ਲਗਾਏ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਦੌਰਾਨ 80 ਮਰੀਜ਼ਾਂ ਦੀ ਜਾਂਚ ਕੀਤੀ ਗਈ

ਵਿਕਾਸ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦੀ ਖੁਸ਼ੀ ’ਚ ਕਿਉਰ ਹਸਪਤਾਲ ਸਾਦਿਕ ਰੋਡ ਫ਼ਰੀਦਕੋਟ ਵੱਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਦੰਦਾਂ ਦੇ ਰੋਗਾਂ ਤੇ ਮਾਹਿਰ ਡਾ.ਕਰਨ ਬਜਾਜ ਅਤੇ ਮੈਡੀਸਨ ਮਾਹਿਰ ਡਾ.ਸਤਿੰਦਰ ਕੌਰ ਸੰਧੂ ਨੇ 80 ਲੋੜਵੰਦ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ। ਇਸ ਮੌਕੇ ਸਾਰੇ ਲੋਂੜੀਦੇ ਟੈੱਸਟ ਮੁਫ਼ਤ ਕੀਤੇ ਗਏ। ਇਸ ਮੌਕੇ ਮਰੀਜ਼ਾਂ ਦੇ ਬਲੱਡ ਪ੍ਰੈਸ਼ਰ, ਈ.ਸੀ.ਜੀ, ਸੀ.ਬੀ.ਸੀ, ਆਰ.ਐਫ਼.ਟੀ,ਐਲ.ਐਫ਼.ਟੀ, ਆਰ.ਬੀ.ਐਸ., ਟੀ.ਐੱਸ.ਐਚ, ਐੱਚ.ਬੀ.ਏ,ਸੀ, ਲਿਪਡ ਪ੍ਰੋਫ਼ਾਈਲ, ਐਨ.ਟੀ.ਪ੍ਰੋ.ਬੀ.ਐਨ.ਪੀ ਅਤੇ ਹੋਰ ਲੋਂੜੀਦੇ ਟੈਸਟ ਕੈਂਪ ਦੌਰਾਨ ਮੌਕੇ ਤੇ ਹੀ ਕੀਤੇ ਗਏ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦੌਰਾਨ ਮਰੀਜ਼ਾਂ ਨੂੰ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਤੋਂ ਬਚਣ ਵਾਸਤੇ ਵੀ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਅਹਿਮ ਟਿਪਸ ਦਿੱਤੇ ਗਏ। ਇਸ ਮੌਕੇ ਡਾ.ਕਰਨ ਬਜਾਜ ਨੇ ਦੱਸਿਆ ਕਿ ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ ਦੌਰਾਨ ਸ਼ਹਿਰ ਦੀਆਂ ਸੰਸਥਾਵਾਂ ਅਤੇ ਨਿਵਾਸੀਆਂ ਵੱਲੋਂ ਆਪੋ-ਆਪਣੀ ਸਮਰੱਥਾ ਅਨੁਸਾਰ ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਬਾਬਾ ਸ਼ੇਖ਼ ਆਗਮਨ ਪੁਰਬ ਦੀ ਖੁਸ਼ੀ ’ਚ ਹਸਪਤਾਲ ਪ੍ਰਬੰਧਕਾਂ ਵੱਲੋਂ ਕੈਂਪ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵੱਲੋਂ ਪਹਿਲਾਂ ਵੀ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਂਦੇ ਅਤੇ ਭਵਿੱਖ ’ਚ ਮੁਫ਼ਤ ਨਿਰੰਤਰ ਲਗਾਏ ਜਾਣਗੇ। ਇਸ ਕੈਂਪ ਦੀ ਸਫ਼ਲਤਾ ਵਾਸਤੇ ਸਟਾਫ਼ ’ਚੋਂ ਅਰਸ਼ਦੀਪ ਸਿੰਘ, ਸ਼ਿਵਮ, ਇੰਮਰਿੰਦਰ , ਕੋਮਲ, ਨੇਹਾ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਰਮਾਨ, ਮਨਦੀਪ, ਭਰਤ, ਗੌਤਮ, ਸੰਦੀਪ ਕੌਰ, ਹਰਪਾਲ ਸਿੰਘ, ਕਿ੍ਸ਼ਨ ਗੋਪਾਲ ਲਾਡੀ, ਬੇਅੰਤ ਸਿੰਘ, ਸੁਖਪਾਲ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ।