- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਤਿਕ ਸਿੱਖਿਆ ਇਮਤਿਹਾਨ ਦਾ ਆਯੋਜਨ ਵੱਖ-ਵੱਖ ਸਕੂਲਾਂ ਵਿੱਚ ਸੈਂਟਰ ਬਣਾ ਕੇ ਕੀਤਾ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਮਾਜ ਵਿੱਚ ਨੈਤਿਕਤਾ ਦੇ ਪਸਾਰੇ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ 22 ਅਗਸਤ ਨੂੰ ਨੈਤਿਕ ਸਿੱਖਿਆ ਇਮਤਿਹਾਨ (ਸਕੂਲ) ਦਾ ਆਯੋਜਨ ਵੱਖ-ਵੱਖ ਸਕੂਲਾਂ ਵਿੱਚ ਸੈਂਟਰ ਬਣਾ ਕੇ ਕੀਤਾ ਗਿਆ। ਖੇਤਰ ਕੋਟਕਪੂਰਾ ਵੱਲੋਂ ਕੋਟਕਪੂਰਾ ਸ਼ਹਿਰ ਅਤੇ ਪਿੰਡਾਂ ਦੇ ਸਰਕਾਰੀ ਅਤੇ ਪ੍ਰਾਈਵੇਟ 90 ਸਕੂਲਾਂ ਦੇ ਕੁੱਲ 8550 ਵਿਦਿਆਰਥੀਆਂ ਦਾ ਇਹ ਇਮਤਿਹਾਨ ਲਿਆ ਗਿਆ। ਅੱਜ ਦਰਜ਼ਾ ਦੂਜਾ ਅਤੇ ਦਰਜ਼ਾ ਤੀਜਾ ਦਾ ਰਿਜਲਟ ਐਲਾਨਿਆ ਗਿਆ। ਪ੍ਰੋਜੈਕਟ ਕੋਆਰਡੀਨੇਟਰ ਵੀਰ ਰਾਜਵੀਰ ਸਿੰਘ ਸੰਧਵਾਂ ਨੇ ਦੱਸਿਆ ਕਿ ਵਿਦਿਆਰਥੀਆਂ ਦਾ ਇਮਤਿਹਾਨ ਗੁਣਤਾਸਿ ਅਤੇ ਮਾਰਗਿ ਮੋਤੀ ਕਿਤਾਬਾਂ ਵਿੱਚੋਂ ਲਿਆ ਗਿਆ ਸੀ। ਸਖ਼ਤ ਮੁਕਾਬਲੇ ਵਿੱਚ ਦੂਜੇ ਦਰਜ਼ੇ ਵਿੱਚੋਂ ਗੁਰਨੂਰ ਕੌਰ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਨੇ ਪਹਿਲਾ ਸਥਾਨ, ਹਰਨੂਰ ਕੌਰ ਡੀ ਏ ਵੀ ਪਬਲਿਕ ਸਕੂਲ ਕੋਟਕਪੂਰਾ ਨੇ ਦੂਜਾ ਸਥਾਨ, ਜਗਦੀਪ ਕੌਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਢਿਲਵਾਂ ਕਲਾਂ ਅਤੇ ਇਸ਼ਮੀਤ ਕੌਰ ਕੇਸ਼ਵ ਵਿਕਾਸ ਪਬਲਿਕ ਹਾਈ ਸਕੂਲ ਕੋਟਕਪੂਰਾ ਦੋਵੇਂ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਤੀਜੇ ਦਰਜ਼ੇ ਵਿੱਚ ਜਸਕਰਣ ਸਿੰਘ ਡੀ ਏ ਵੀ ਪਬਲਿਕ ਸਕੂਲ ਕੋਟਕਪੂਰਾ ਨੇ ਪਹਿਲਾ ਸਥਾਨ, ਹਰਨਦੀਪ ਕੌਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਂਣ ਵਾਲਾ ਨੇ ਦੂਜਾ ਸਥਾਨ ਕੋਹਿਨੂਰਜੀਤ ਕੌਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਂਣ ਵਾਲਾ ਅਤੇ ਖੁਸ਼ਦੀਪ ਕੌਰ ਡੌਲਫਿਨ ਪਬਲਿਕ ਸਕੂਲ ਵਾੜਾ ਦਰਾਕਾ ਦੋਨੋਂ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੇਤਰ ਪ੍ਰਧਾਨ ਸ ਚਮਕੌਰ ਸਿੰਘ ਅਤੇ ਭੈਣ ਗੁਰਲੀਨ ਕੌਰ ਜ਼ੋਨਲ ਸਕੱਤਰ ਇਸਤਰੀ ਵਿੰਗ ਨੇ ਦੱਸਿਆ ਕਿ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਖੇਤਰ ਪੱਧਰ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਉਕਤ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਮੋਮੈਟੋ ਨਾਲ਼ ਸਨਮਾਨਿਤ ਕੀਤਾ ਜਾਵੇਗਾ ਅਤੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਅੰਤਰ ਸਕੂਲ ਯੁਵਕ ਮੇਲੇ ਵਿੱਚ ਸਨਮਾਨਿਤ ਕੀਤਾ ਜਾਵੇਗਾ।ਪ੍ਰਾਇਮਰੀ ਵਰਗ ਦਾ ਸਕੂਲ ਪੱਧਰ ਦਾ ਨਤੀਜਾ ਜ਼ਲਦੀ ਹੀ ਸਕੂਲਾਂ ਤੱਕ ਪਹੁੰਚਾ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।