- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਫਰੀਦਕੋਟ ਦੇ ਪ੍ਰੋਜੈਕਟ ਨੇਕੀ ਕੀ ਦੀਵਾਰ ਦੀ ਹਰ ਕਿਸੇ ਨੇ ਕੀਤੀ ਪ੍ਰੰਸ਼ਸ਼ਾ

ਸਿਹਤ ਤੇ ਵਿੱਤੀ ਖੇਤਰ ’ਚ ਸ਼ਾਨਦਾਰ ਸੇਵਾਵਾਂ ਦੇਣ ਵਾਲਿਆਂ ਦਾ ਕੀਤਾ ਸਨਮਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਰੋਟਰੀ ਕਲੱਬ ਇੰਟਰਨੈਸ਼ਨਲ ਫਰੀਦਕੋਟ ਵੱਲੋਂ ਡਾਕਟਰਜ਼ ਦਿਵਸ ਅਤੇ ਚਾਰਟਰਡ ਅਕਾਊਂਟੈਂਟਸ ਦਿਵਸ ਕਲੱਬ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਕਲੱਬ ਸੈਕਟਰੀ ਕੇ.ਪੀ.ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਸਥਾਨਕ ਆਫਸਰ ਕਲੱਬ ਫਰੀਦਕੋਟ ਵਿਖੇ ਇੱਕ ਵਿਸ਼ੇਸ਼ ਸਨਮਾਨ ਸਮਾਗਮ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਇਲਾਕੇ ਦੇ ਨਾਮਵਰ ਡਾ.ਬਿਮਲ ਗਰਗ, ਚੇਅਰਮੈਨ ਨੇਕੀ ਕੀ ਦੀਵਾਰ ਪ੍ਰੋਜੈਕਟ ਅਸ਼ਵਨੀ ਬਾਂਸਲ, ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਸਕੱਤਰ ਕੇ.ਪੀ.ਸਿੰਘ ਸਰਾਂ, ਕੈਸ਼ੀਅਰ ਪਵਨ ਵਰਮਾ, ਸੀਨੀਅਰ ਆਗੂ ਮਨਪ੍ਰੀਤ ਸਿੰਘ ਬਰਾੜ ਅਤੇ ਐਡਵੋਕੇਟ ਲਲਿਤ ਮੋਹਨ ਗੁਪਤਾ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨ ਵਜੋਂ ਡਾ.ਨਿਸ਼ੀ ਗਰਗ ਸ਼ਾਮਲ ਹੋਏ। ਸਮਗਮ ਦੀ ਸ਼ੁਰੂਆਤ ਕਾਲਰ ਪਹਿਨਾਉਣ ਦੀ ਰਸਮ ਨਾਲ ਕੀਤੀ। ਇਸ ਮੌਕੇ ਅਸ਼ਵਨੀ ਬਾਂਸਲ ਸਾਬਕਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਨੂੰ ਭਾਰਤ ਭੂਸ਼ਨ ਸਿੰਗਲਾ ਨੇ ਕਾਲਰ ਪਹਿਨਾਇਆ ਗਿਆ ਅਤੇ ਰੋਟੇਰੀਅਨ ਕੁਲਜੀਤ ਸਿੰਘ ਵਾਲੀਆ ਸਾਬਕਾ ਸਹਾਇਕ ਡਿਸਟ੍ਰਿਕ ਗਵਰਨਰ ਨੇ ਨਵੇਂ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਦੇ ਕਾਲਰ ਪਹਿਨਾਇਆ ਗਿਆ। ਇਸ ਉਪਰੰਤ ਸਭ ਨੇ ਬੜੇ ਹੀ ਸਤਿਕਾਰ ਨਾਲ ਰਾਸ਼ਟਰੀ ਗੀਤ ਗਾਇਆ ਗਿਆ। ਕਲੱਬ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਮਾਗਮ ’ਚ ਪਹੁੰਚੇ ਡਾਕਟਰ ਸਾਹਿਬਾਨ, ਚਾਰਟਰਡ ਅਕਾਊਂਟੈਂਟ ਅਤੇ ਰੋਟੇਰੀਅਨ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਰੋਟਰੀ ਦੀ ਪਰਮਪੰਰਾ ਅਨੁਸਾਰ ਅੱਜ ਨਵੀਂ ਟੀਮ ਨੇ ਆਪਣੀ ਟਰਮ ਦੀ ਸ਼ੁਰੂਆਤ ਕੀਤੀ ਹੈ। ਅੱਜ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਕਲੱਬ ਟੀਮ ਆਪਣੇ ਪਹਿਲੇ ਦਿਨ ਹੀ ਸ਼ਹਿਰ ਦੇ ਨਾਮਵਰ ਡਾਕਟਰ ਸਾਹਿਬਾਨ ਅਤੇ ਚਾਰਟਿਡ ਅਕਾਊਟੈਂਟ ਸਾਹਿਬਾਨ ਨੂੰ ਸਨਮਾਨਿਤ ਕਰ ਰਹੇ ਹਾਂ। ਇਸ ਮੌਕੇ ਡਾ. ਅਸ਼ੀਸ਼ ਛਾਬੜਾ, ਡਾ. ਜਗਦੀਪ ਸਿੰਘ, ਡਾ.ਨਿਖਿਲ ਗਰਗ, ਡਾ.ਜਸਬੀਰ ਕੌਰ, ਡਾ.ਸੋਨਲ ਗਰਗ, ਡਾ.ਵਰਸ਼ਾ ਜਿੰਦਲ, ਡਾ .ਇੰਦਰਪਾਲ ਸਿੰਘ, ਚਾਰਟਰਡ ਅਕਾਊਂਟੈਂਟ ਸਾਹਿਬਾਨ ’ਚੋਂ ਦਿਨੇਸ਼ ਗੁਪਤਾ ਅਤੇ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਵੱਲੋਂ ਸਿਹਤ ਅਤੇ ਵਿੱਤੀ ਖੇਤਰ ’ਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਸਨਮਾਨਿਤ ਕਰਨ ਵਾਲੇ ਡਾਕਟਰਜ ਅਤੇ ਚਾਰਟਰਡ ਅਕਾਊਂਟੈਂਟਸ ਦੇ ਸਨਮਾਨ ਪੱਤਰ ਡਾ.ਬਿਮਲ ਗਰਗ, ਜਸਬੀਰ ਸਿੰਘ ਜੱਸੀ ਮੰਚ ਸੰਚਾਲਕ, ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਮਨਪ੍ਰੀਤ ਸਿੰਘ ਬਰਾੜ, ਡਾ.ਗਗਨ ਬਜਾਜ ਅਤੇ ਕਲੱਬ ਪ੍ਰਧਾਨ ਦਵਿੰਦਰ ਸਿੰਘ ਨੇ ਪੜ੍ਹੇ। ਇਸ ਸਮਾਗਮ ਦੇ ਪੋ੍ਰਜੈਕਟ ਚੇਅਰਮੈਨ ਨਵੀਸ਼ ਛਾਬੜਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈ। ਕੋ-ਚੇਅਰਮੈਨ ਮਨਪ੍ਰੀਤ ਸਿੰਘ ਬਰਾੜ ਨੇ ਰੋਟਰੀ ਦੀ ਕਾਰਜ਼ਸ਼ੈਲੀ ਤੇ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਕਲੱਬ ਦੇ ਮੈਂਬਰ ਜੋ ਡਾਕਟਰੀ ਕਿੱਤੇ ’ਚ ਸ਼ਾਮਲ ਹਨ ਦੀਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ ਸਭ ਨੇ ਹਾਰ ਪਹਿਨਾ ਕੇ ਸਭ ਨੂੰ ਵਧਾਈ ਦਿੱਤੀ ਅਤੇ ਮਾਨਵਤਾ ਭਲਾਈ ਹੋਰ ਤਨਦੇਹੀ ਨਾਲ ਕਰਨ ਦੀਆਂ ਸ਼ੁੱਭ ਇਛਾਵਾਂ ਦਿੱਤੀਆਂ। ਇਸੇ ਸਮਾਗਮ ਦੌਰਾਨ ਅਸ਼ਵਨੀ ਬਾਂਸਲ ਜੋ ਸਾਬਕਾ ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਸਨ ਉਹਨਾਂ ਦੀਆ ਦਿੱਤੀਆ ਕਲੱਬ ਨੂੰ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਦੇ ਸਨਮਾਨਿਤ ਕੀਤਾ ਗਿਆ ਅਤੇ ਨੇਕੀ ਦੀ ਦੀਵਾਰ ਦਾ ਪ੍ਰੋਜੈਕਟ ਜੋ ਉਹਨਾਂ ਵੱਲੋ ਬੜੀ ਲਗਨ ਤੇ ਮਿਹਨਤ ਨਾਲ ਕੀਤਾ ਗਿਆ ਸੀ ਦੀ ਸਰਾਹਨਾ ਕੀਤੀ ਗਈ ਤੇ ਇਸ ਪ੍ਰੋਜੈਕਟ ਦਾ ਲਾਈਫ ਸਮੇਂ ਦਾ ਪ੍ਰੋਜੈਕਟ ਚੇਅਰਮੈਨ ਬਣਾਇਆ ਗਿਆ। ਅੰਤ ’ਚ ਕੇ.ਪੀ.ਸਿੰਘ ਸਰਾਂ ਸੈਕਟਰੀ ਰੋਟਰੀ ਕਲੱਬ ਫਰੀਦਕੋਟ ਨੇ ਧੰਨਵਾਦ ਕੀਤਾ। ਇਸ ਸ਼ਾਨਦਾਰ ਸਮਾਗਮ ’ਚ ਗਿਰੀਸ਼ ਸੁਖੀਜਾ, ਡਾ.ਪ੍ਰਦੀਪ ਗਰਗ, ਇੰਜ ਜੀਤ ਸਿੰਘ, ਹਰਮਿੰਦਰ ਸਿੰਘ, ਪ੍ਰੋ.ਪਰਮਿੰਦਰ ਸਿੰਘ ਬੁੱਟਰ, ਪ੍ਰਦੀਪ ਕਟਾਰੀਆ ਲੱਕੀ, ਪਿ੍ਰਤਪਾਲ ਸਿੰਘ ਕੋਹਲੀ, ਸੁਰਿੰਦਰ ਪੁਰੀ, ਡਾ ਬਲਜੀਤ ਸ਼ਰਮਾ, ਪ੍ਰਵੀਨ ਕਾਲਾ, ਡਾ.ਸ਼ਸ਼ੀਕਾਂਤ ਧੀਰ, ਸੁਖਬੀਰ ਸੱਚਦੇਵਾ, ਸੰਜੀਵ ਗਰਗ ਵਿੱਕੀ, ਦਵਿੰਦਰ ਸਿੰਘ ਸੰਧੂ, ਡਾ.ਡਾਇਮੰਡ ਸ਼ਰਮਾ ਹਾਜ਼ਰ ਸਨ।