ਲਾਇਨਜ਼ ਕਲੱਬ ਦੀ ਨਵੀਂ ਟੀਮ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਲਾਇਨਜ਼ ਕਲੱਬ ਕੋਟਕਪੂਰਾ ਦੀ ਨਵੀਂ ਟੀਮ ਦੀ ਤਾਜਪੋਸ਼ੀ ਲਈ ਕਰਵਾਇਆ ਗਿਆ ਸਮਾਗਮ
Publish Date: Mon, 20 Jul 2026 03:45 PM (IST)
Updated Date: Mon, 20 Jul 2026 03:46 PM (IST)
ਪ੍ਰਧਾਨ ਨਰੇਸ਼ ਅਗਰਵਾਲ ਟੀਮ ਮੈਂਬਰਾਂ ਨੂੰ ਚੁਕਵਾਈ ਸਹੁੰ ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਲਾਇਨਜ਼ ਕਲੱਬ ਕੋਟਕਪੂਰਾ ਵੱਲੋਂ ਸਾਲ 2026-27 ਵਾਸਤੇ ਨਵੀਂ ਚੁਣੀ ਗਈ ਟੀਮ ਪ੍ਰਧਾਨ ਨਰੇਸ਼ ਅਗਰਵਾਲ, ਸੈਕਟਰੀ ਵਿਪਨ ਗੁਪਤਾ, ਕੈਸ਼ੀਅਰ ਨਰਿੰਦਰ ਅਗਰਵਾਲ, ਪ੍ਰੋਜਕੈਟ ਚੇਅਰਮੈਨ ਆਰ.ਐਸ. ਰਾਣਾ, ਪੀ.ਆਰ.ਓ. ਵਿਨੋਦ ਬਾਂਸਲ, ਟੇਲਟਵਿਸਟਰ ਸਤੀਸ਼ ਸਿੰਗਲਾ, ਟੇਮਰ ਰਕੇਸ਼ ਅਹੂਜਾ ਦੀ ਤਾਜਪੋਸ਼ੀ ਵਾਸਤੇ ਵਿਸ਼ੇਸ਼ ਸਮਾਗਮ ਮੁੱਖ ਪ੍ਰਬੰਧਕ ਐਮ.ਜੇ.ਐਫ ਲਾਇਨ ਰਵਿੰਦਰ ਪ੍ਰਕਾਸ਼ ਗੋਇਲ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਵਿਜੇ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ। ਲਾਇਨਜ਼ ਕਲੱਬ ਕੋਟਕਪੂਰਾ ਦੇ ਇਸ 51ਵੇਂ ਤਾਜਪੋਸ਼ੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜਿਲਾ ਲਾਇਨਜ਼ ਕਲੱਬ 321-ਐਫ ਦੇ ਗਵਰਨਰ ਅਜੈ ਗੋਇਲ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਵਾਈਸ ਡਿਸਟ੍ਰਿਕ ਗਵਰਨਰ-1 ਐਮ.ਜੇ.ਐਫ ਨਰੇਸ਼ ਗੋਇਲ ਅਤੇ ਪੀ.ਐਮ.ਜੇ.ਐਫ ਲਾਇਨ ਸ਼ਸ਼ੀ-ਕੇ ਰਾਣਾ, ਵਾਈਸ ਡਿਸਟ੍ਰਿਕ ਗਵਰਨਰ-2 ਵੱਲੋਂ ਕੀਤੀ ਗਈ, ਜਿਸ ਵਿੱਚ ਕੈਬਨਿਟ ਡਿਸਟ੍ਰਿਕ ਕੈਸ਼ੀਅਰ ਪਵਨ ਗੋਇਲ, ਆਰ.ਸੀ ਕਮਲ ਮੰਗਲਾ ਅਤੇ ਇੰਮੀਜੇਟ ਪਾਸਟ ਪ੍ਰੈਜਿਡੈਂਟ ਅਮਰਨਾਥ ਗੋਇਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਡਾ.ਪੰਕਜ ਬਾਂਸਲ ਅਤੇ ਸੀ.ਏ. ਵਿਵੇਕ ਗੋਇਲ ਨੇ ਨਵੇਂ ਚੁਣੇ ਗਏ ਪ੍ਰਧਾਨ ਨਰੇਸ਼ ਅਗਰਵਾਲ ਦੇ ਖਾਸ ਮਹਿਮਾਨਾਂ ਵਜੋਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਨਵੀਂ ਟੀਮ ਨੂੰ ਸਹੁੰ ਚੁਕਵਾਉਂਦੇ ਹੋਏ ਉਨ੍ਹਾਂ ਦੀਆਂ ਜੁੰਮੇਵਾਰੀਆਂ ਤੋਂ ਵੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਸਾਨੂੰ ਆਪਣੀ ਸਮਰਥਾ ਅਨੁਸਾਰ ਮਾਨਵਤਾ ਦੀ ਭਲਾਈ ਲਈ ਲਗਾਤਾਰ ਕੰਮ ਕਰਨ ਦੀ ਜਰੂਰਤ ਹੈ। ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆਂ ਵਿੱਚ 50 ਹਜਾਰ ਤੋਂ ਵੀ ਵੱਧ ਲਾਇਨਜ਼ ਕਲੱਬਾਂ ਅਤੇ 7 ਹਜਾਰ ਤੋਂ ਵੀ ਵੱਧ ਲੀਓ ਕਲੱਬਾਂ ਰਾਹੀਂ ਮਾਨਵਤਾ ਦੀ ਭਲਾਈ ਲਈ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਕੀ-ਨੋਟ ਸਪੀਕਰ ਪਾਸਟ ਡ੍ਰਿਸਟ੍ਰਿਕ ਗਵਰਨਰ-2 ਲਾਇਨ ਸ਼ਸ਼ੀ-ਕੇ ਰਾਣਾ ਨੇ ਨਵੀਂ ਟੀਮ ਦੀ ਇੰਟ੍ਰੋਡਕਸ਼ਨ ਕਰਦੇ ਹੋਏ ਉਨ੍ਹਾਂ ਸਮੂਹ ਟੀਮ ਮੈਂਬਰਾਂ ਨੂੰ ਉਨ੍ਹਾਂ ਦੇ ਅਹੁਦਿਆਂ ਦੀ ਜੁੰਮੇਵਾਰੀ ਦੱਸਦੇ ਹੋਏ ਆਪਣੇ ਕਾਰਜਕਾਲ ਦੌਰਾਨ ਮਾਨਵਤਾ ਦੀ ਭਲਾਈ ਵਾਲੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੋਕਾਂ ਨੂੰ ਸਿਹਤਪੱਖੀ ਜਾਗਰੂਕ ਕਰਦੇ ਹੋਏ ਲਗਾਤਾਰ ਵਧ ਰਹੀ ਭਿਆਨਕ ਬਿਮਾਰੀ ਕੈਂਸਰ ਸਬੰਧੀ ਚਾਨਣਾ ਪਾਇਆ। ਉਨ੍ਹਾਂ ਹਾਜਰ ਮੈਂਬਰਾਂ ਨੂੰ ਜੰਕ ਫੂਡ ਛੱਡ ਕੇ ਸਿਹਤਮੰਦ ਖਾਣਾ ਖਾਣ ਲਈ ਵੀ ਸੱਦਾ ਦਿੱਤਾ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਨਰੇਸ਼ ਗੋਇਲ ਨੇ ਪ੍ਰੋਗਰਾਮ ਵਿੱਚ ਪਹੁੰਚਣ ਤੇ ਸਮੂਹ ਲਾਇਨਜ਼ ਆਗੂਆਂ ਦਾ ਧੰਨਵਾਦ ਕਰਦੇ ਹਏ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਦਿੱਤੀ ਗਈ ਜੁੰਮਵਾਰੀ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣਗੇ। ਇਸ ਦੌਰਾਨ ਸਾਬਕਾ ਸੈਕਟਰੀ ਸੁਤੰਤਰ ਗੋਇਲ ਵੱਲੋਂ ਬੀਤੇ ਸਾਲ ਦੌਰਾਨ ਕੀਤੀਆਂ ਗਤੀਵਿਧੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਇਸ ਮੌਕੇ ਰਾਜ ਅਗਰਵਾਲ, ਰਵਿੰਦਰ ਗਰਗ, ਰੋਹਿਤ ਮਿੱਤਲ, ਸਵਤੰਤਰ ਗੋਇਲ, ਦਿਨੇਸ਼ ਮਿੱਤਲ, ਅਸ਼ੀਸ਼ ਸਿੰਗਲਾ, ਜਸਵੰਤ ਸਿੰਘ ਬਰਾੜ, ਵਿਸ਼ਾਲ ਗੋਇਲ, ਰਜਿੰਦਰ ਗੋਇਲ, ਪਵਨ ਮਿੱਤਲ, ਨਰੇਸ਼ ਸਿੰਗਲਾ, ਸੋਨੂੰ ਛਾਬੜਾ, ਸੂਰਜ ਗੋਇਲ, ਅਮਨ ਬਾਂਸਲ, ਨਵਨੀਤ ਅਗਰਵਾਲ, ਰਕੇਸ਼ ਅਸ਼ੋਕਾ, ਲਲਿਤ ਗੋਇਲ, ਅਸ਼ੋਕ ਗੋਇਲ ਅਤੇ ਸਾਹਿਲ ਗਰਗ ਤੋਂ ਇਲਾਵਾ ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਅਤੇ ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ਼ ਦੇ ਅਹੁਦੇਦਾਰ ਵੀ ਹਾਜਰ ਸਨ।