ਰਾਮਨੌਮੀ ਦੇ ਤਿਉਹਾਰ ਸਬੰਧੀ ਭਜਨ ਸੰਧਿਆ ਕਰਵਾਈ
ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਭਜਨ ਸੰਧਿਆ ਪ੍ਰੋਗਰਾਮ ਸ਼੍ਰੀ ਜੀ ਪ੍ਰੀਵਾਰ ਵੱਲੋਂ ਕਰਵਾਏ ਗਏ
Publish Date: Sat, 28 Mar 2026 04:13 PM (IST)
Updated Date: Sun, 29 Mar 2026 04:02 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ : ਸ਼੍ਰੀ ਜੀ ਪਰਿਵਾਰ ਵੱਲੋਂ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਵਿਖੇ ਕਰਵਾਏ ਗਏ ਦੂਸਰੇ ਦਿਨ ਸ਼੍ਰੀ ਰਾਮ ਨੌਮੀ ਮਹਾਂ ਉਤਸਵ ਦਾ ਦੋ ਰੋਜ਼ਾ ਆਯੋਜਨ ਬੜੇ ਉਤਸ਼ਾਹ ਨਾਲ ਸ਼੍ਰੀ ਜੀ ਪ੍ਰੀਵਾਰ ਤੇ ਸਨਾਤਨ ਧਰਮ ਦੇ ਪ੍ਰਚਾਰਕ ਦੇ ਪ੍ਰਧਾਨ ਭੂਸ਼ਣ ਬਾਂਸਲ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਦੂਸਰੇ ਦਿਨ ਦਿਨ ਵੀ ਭਗਵਾਨ ਸ਼੍ਰੀ ਰਾਮ ਜੀ ਦਾ ਦਰਬਾਰ , ਸੀਤਾ, ਲਕਸ਼ਮਣ ਅਤੇ ਸ਼੍ਰੀ ਹਨੂੰਮਾਨ ਜੀ ਦੇ ਦਰਬਾਰ ਫੁੱਲਾਂ ਨਾਲ ਸੁੰਦਰ ਸਜਾਏ ਹੋਏ ਸਨ। ਜਿੱਥੇ ਭਗਤਜਨ ਨਮਸਤਕ ਹੋ ਕੇ ਆਪਣੀਆਂ ਅਰਦਾਸਾਂ ਕਰ ਰਹੇ ਸਨ। ਇਸ ਤੋਂ ਪਹਿਲਾਂ ਰਾਧਾ ਕ੍ਰਿਸ਼ਨ ਧਾਮ ਵਿਖੇ ਸਵੇਰੇ ਸ਼੍ਰੀ ਰਾਮਚਰਿਤ ਮਾਨਸ ਦਾ ਪਾਠ ਭਗਤਜਨਾਂ ਵਲੋਂ ਸ਼ਰਧਾ ਪੂਰਵਕ ਕੀਤਾ ਗਿਆ ਅਤੇ ਸ਼ਾਮ ਨੂੰ ਭਜਨ ਸੰਧਿਆ ਦਾ ਪ੍ਰੋਗਰਾਮ ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਆਯੋਜਿਤ ਕੀਤਾ ਗਿਆ। ਜਿਸ ਵਿੱਚ ਭਗਤਾਂ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ। ਅੱਜ ਦੂਸਰੇ ਦੇ ਪ੍ਰੋਗਰਾਮ ਦੋਰਾਨ ਬ੍ਰਿਜ ਵਾਸੀ ਗਾਇਕ ਨਿਕੂੰਜ ਕਾਮਰਾ ਭਜਨ ਸੰਧਿਆ ਦੁਆਰਾ ਭਗਤਾਂ ਨੂੰ ਭਜਨ ਸੁਣਾਏ। ਇਸ ਮੌਕੇਂ ਤੇ ਗਾਇਕ ਵੱਲੋਂ ਭਜਨਾਂ ਦੀ ਵਰਖਾ ਕਰਦਿਆਂ ਭਗਤਾਂ ਨੂੰ ਮਨਮੋਹਕ ਕਰ ਦਿੱਤਾ। ਜਿਸ ਕਰਕੇ ਭਗਤਜਨ ਖੂਬ ਨੱਚੇ ਕੇ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕੀਤਾ। ਦੂਸਰੇ ਦਿਨ ਜੋਤੀ ਪੂਜਨ ਦੀ ਰਸਮ ਤਰਸੇਮ ਕਟਾਰੀਆ ਪ੍ਰਧਾਨ ਵਪਾਰ ਮੰਡਲ ਫ਼ਰੀਦਕੋਟ, ਪ੍ਰਦੀਪ ਸੂਰੀ ਪ੍ਰਧਾਨ ਪੰਚਵਟੀ ਮੰਦਰ ਕਮੇਟੀ, ਚੰਦਰ ਸ਼ੇਖਰ, ਪ੍ਰਦੀਪ ਗੋਇਲ , ਸੰਜੀਵ ਮੌਂਗਾ,, ਰੀਸੂ ਗੁਪਤਾ,, ਨਵੀਨ ਗਰਗ ਆਦਿ ਭਗਤਾਂ ਨੇ ਸ਼ਰਧਾਪੂਰਵਕ ਕਾਰਵਾਈ । ਇਸ ਮੌਕੇ ਭਗਵਾਨ ਸ਼੍ਰੀ ਰਾਮ ਜੀ ਦੇ ਜੇਕਾਰਿਆ ਨਾਲ ਪੰਡਾਲ਼ ਨੂੰ ਭਗਤਾਂ ਨੇ ਗੁੰਝਣ ਦਾ ਦਿੱਤਾ। ਇਸ ਮੌਕੇ ਸਮੂਹ ਭਗਤਾਂ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਆਰਤੀ ਕੀਤੀ ਗਈ ਅਤੇ ਭਗਤਾਂ ਨੂੰ ਲੰਗਰ ਸ੍ਰੀਜੀਪ੍ਰੀਵਾਰ ਅਤੇ ਭੋਲੇ ਬਾਬਾ ਕਾਵੜ ਸੰਘ ਦੇ ਸਮੂਹ ਮੈਂਬਰਾਂ ਵੱਲੋਂ ਛਕਾਉਣ ਦੀ ਸੇਵਾ ਕੀਤੀ ਗਈ।