ਨਿੱਜੀਕਰਨ ਦੇ ਵਿਰੋਧ ’ਚ ਬਿਜਲੀ ਕਾਮਿਆਂ ਨੇ ਕੀਤੀ ਹੜਤਾਲ
ਬਿਜਲੀ ਕਾਮਿਆਂ ਵੱਲੋਂ ਨਿਜੀਕਰਨ ਦੀਆਂ ਨੀਤੀਆਂ ਵਿਰੁੱਧ ਰੋਜ਼ਾ ਮੁਕੰਮਲ ਹੜਤਾਲ ਕੀਤੀ।
Publish Date: Thu, 12 Feb 2026 06:10 PM (IST)
Updated Date: Fri, 13 Feb 2026 04:09 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਸੱਦੇ ਤੇ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਮੰਡਲ ਕੋਟਕਪੁਰਾ ਵਿਖੇ ਦੇਸ਼ ਵਿਆਪੀ ਮੁਕੰਮਲ ਹੜਤਾਲ ਕੀਤੀ ਗਈ। ਜਿਸ ਦੀ ਅਗਵਾਈ ਸਾਬਕਾ ਡਿਵੀਜ਼ਨ ਪ੍ਰਧਾਨ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ। ਜਿਸ ਵਿੱਚ ਪੈਨਸ਼ਨ ਐਸੋਸੀਏਸ਼ਨ ਦੇ ਡਿਵੀਜ਼ਨ ਪ੍ਰਧਾਨ ਦਰਸ਼ਨ ਕੁਮਾਰ ਬਾਵਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਅਤੇ ਬਿਜਲੀ ਐਕਟ 2003 ਨੂੰ ਵਾਪਿਸ ਕਰਾਉਣ ਤੇ ਚਾਰ ਲੇਬਰ ਕੋਡ ਰੱਦ ਕਰਾਉਣ, ਮਨਰੇਗਾ ਬਹਾਲ ਕਰਾਉਣ ਅਤੇ ਬੀਜ ਬਿੱਲ 2025 ਨੂੰ ਵਾਪਸ ਕਰਾਉਣ ਲਈ ਇਸ ਹੜਤਾਲ ਨੂੰ ਕਾਮਯਾਬ ਕਰਨ ਲਈ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕ ਪੱਖੀ ਕਾਨੂੰਨਾਂ ਨੂੰ ਵੱਡੇ ਪੱਧਰ ਤੇ ਤਬਦੀਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਾਨੂੰਨਾਂ ਨੂੰ ਮੁੱਢੋਂ ਹੀ ਖਤਮ ਕੀਤਾ ਜਾ ਰਿਹਾ ਹੈ । ਇਸ ਮੌਕੇ ਸਰਕਾਰੀ ਜਮੀਨਾਂ ਵੇਚਣ ਅਤੇ ਕੱਚੇ ਕਾਮੇ ਪੱਕੇ ਨਾ ਕਰਨ ਤੇ ਸਰਕਾਰ ਨੂੰ ਲਾਹਣਤਾਂ ਪਾਈਆਂ ਗਈਆਂ। ਇਸ ਮੌਕੇ ਪ੍ਰਧਾਨ ਬਿਕਰ ਸਿੰਘ ਅਤੇ ਸਬ ਡਿਵੀਜ਼ਨਲ ਸਿਟੀ ਕੋਟਕਪੂਰਾ,ਸਰਕਲ ਸਕੱਤਰ ਬਲਵਿੰਦਰ ਸਿੰਘ ਢਿਲੋਂ, ਜਸਕਰਨ ਸਿੰਘ ਹਰਜੀਤ ਸਿੰਘ ਬਲਦੇਵ ਕੁਮਾਰ ਇੱਕਬਾਲ ਸਿੰਘ, ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਟੇਜ ਦੀ ਕਾਰਵਾਈ ਡਿਵੀਜ਼ਨ ਸਕੱਤਰ ਜਸਕਰਨ ਸਿੰਘ ਵੱਲੋਂ ਨਿਭਾਈ ਗਈ।