
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਟੱਡੀ ਸਰਕਲ ਨੇ ਐਮੀਨੈਸ ਸਕੂਲ ਦੇ ਵਿਦਿਆਰਥੀਆਂ ਦਾ ਲਿਆ ਨੈਤਿਕ ਸਿੱਖਿਆ ਇਮਤਿਹਾਨ

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਸਕੂਲੀ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜੋਨ ਦੇ ਖੇਤਰ ਜੈਤੋ ਵਲੋਂ ਸਰਕਾਰੀ ਐੱਚ.ਅੱੈਸ ਐੱਨ. ਸਕੂਲ ਆਫ ਐਮੀਨੈਸ ਜੈਤੋ ਵਿਖੇ ਨੈਤਿਕ ਸਿੱਖਿਆ ਇਮਤਿਹਾਨ ਲਿਆ ਗਿਆ। ਇਸ ਪ੍ਰੀਖਿਆ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੂਜਾ ਦਰਜਾ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਤੀਜਾ ਦਰਜਾ ਸੀ ਇਨ੍ਹਾਂ ਦੋਨੋਂ ਵਰਗਾ ਦੇ ਵਿੱਚ ਸਕੂਲ ਦੇ 70 ਵਿਦਿਆਰਥੀਆਂ ਨੇ ਭਾਗ ਲਿਆ। ਸਟੱਡੀ ਸਰਕਲ ਦੇ ਸੇਵਦਾਰਾਂ ਜਸਵੰਤ ਸਿੰਘ, ਵੀਰ ਸਿੰਘ ਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰੀਖਿਆ ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਵਿੱਚ ਇਹ ਪ੍ਰੀਖਿਆ ਹੋਈ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਵਿੱਚ ਪਹਿਲੇ ਪੰਜ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ੋਨਲ ਪੱਧਰੀ ਨਕਦ ਰਾਸ਼ੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਸਕੂਲ ਦੇ ਇੰਚਾਰਜ ਅਮਰਜੀਤ ਕੌਰ ਨੇ ਪ੍ਰੀਖਿਆ ਕੇਦਰ ਦਾ ਨਿਰੀਖਣ ਕੀਤਾ ਤੇ ਉਨ੍ਹਾਂ ਨੇ ਸਟੱਡੀ ਸਰਕਲ ਦੇ ਇਸ ਤਰ੍ਹਾਂ ਦੇ ਕਾਰਜ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਅਜਿਹੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਕਰਦੀਆਂ ਹਨ। ਇਸ ਪ੍ਰ੍ਰੀਖਿਆ ਲਈ ਲੈਕਚਰਾਰ ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ, ਅਧਿਆਪਕਾ ਰੀਤੂ ਨਾਰੰਗ ਅਤੇ ਹੋਰ ਅਧਿਆਪਕਾਂ ਦਾ ਸਹਿਯੋਗ ਸ਼ਲਾਘਾਪੁਰਨ ਰਿਹਾ। ਸਟੱਡੀ ਸਰਕਲ ਦੇ ਵੀਰਾਂ ਨੇ ਦੱਸਿਆ ਕਿ ਇਸ ਇਮਤਿਹਾਨ ਦਾ ਨਤੀਜਾ ਸਤੰਬਰ ਦੇ ਪਹਿਲੇ ਹਫਤੇ ਵਿੱਚ ਆ ਜਾਵੇਗਾ।