- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਰਾਸ਼ ‘ਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਲੜਕੇ ਜੇਤੂ।

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ ਕੁਰਾਸ਼ ਚੈਂਪੀਅਨਸ਼ਿਪ ਫਰੀਦਕੋਟ ਜ਼ਿਲ੍ਹੇ ਵਿੱਚ ਸਰਕਾਰੀ ਸਕੂਲ ਆਫ ਐਮੀਨੈਂਸ (ਮੁੰਡਿਆਂ ਵਾਲੇ ) ਸਕੂਲ ਵਿਖੇ ਕਰਵਾਈ ਗਈ।ਕੁਰਾਸ਼ ਚੈਂਪੀਅਨਸ਼ਿਪ ਕੁਰਾਸ਼ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਹਰਵਿੰਦਰ ਸਿੰਘ, ਜਨਰਲ ਸੈਕਟਰੀ ਰਾਜ ਕੁਮਾਰ, ਖਜਾਨਚੀ ਗੁਰਜੀਤ ਸਿੰਘ ਅਤੇ ਹੋਰ ਮੈਂਬਰ ਮਨੋਜ ਭਨਿਆਰ, ਮਨਪ੍ਰੀਤ ਸਿੰਘ ਅਤੇ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹੇ ਦੇ ਵੱਖ—ਵੱਖ ਸਕੂਲਾਂ ਨੇ ਭਾਗ ਲਿਆ।ਫਰੀਦਕੋਟ ਜ਼ਿਲ੍ਹੇ ਦੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ 14,17 ਅਤੇ 19 ਦੇ ਲੜਕਿਆਂ ਨੇ ਕੁਰਾਸ਼ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਕੇ ਮੈਡਲ ਪ੍ਰਾਪਤ ਕੀਤੇ। ਸਕੂਲ ਦੇ ਚੇਅਰਮੈਨ ਸ੍ਰੀ ਪ੍ਰਕਾਸ਼ ਚੰਦ ਸ਼ਰਮਾ ਜੀ ਨੇ ਦੱਸਿਆ ਕਿ ਅੰਡਰ 14 ਵਿੱਚੋਂ ਸ਼ੁਭਕਰਨ ਸਿੰਘ ਸਪੁੱਤਰ ਅਮਰਜੀਤ ਸਿੰਘ (50 ਕਿਲੋ), ਇਸ਼ਾਂਤ ਸਪੁੱਤਰ ਬਿੱਲੂ ਕੁਮਾਰ (30 ਕਿਲੋ), ਅਨਮੋਲਵੀਰ ਸਿੰਘ ਸਪੁੱਤਰ ਬੂਟਾ ਸਿੰਘ (50 ਕਿਲੋ) ਅਤੇ ਹਰਸ਼ ਕੁਮਾਰ ਸਪੁੱਤਰ ਧਰਮਿੰਦਰ ਕੁਮਾਰ (35 ਕਿਲੋ) ਨੇ ਪਹਿਲਾ ਸਥਾਨ, ਦਲਜਿੰਦਰ ਸਿੰਘ ਸਪੁੱਤਰ ਜਸਵਿੰਦਰ ਸਿੰਘ (35 ਕਿਲੋ), ਸਤਿਅਮ ਸਪੁੱਤਰ ਵਿਜੈ ਸੇਠ (55 ਕਿਲੋ), ਮੋਨੂੰ ਕੁਮਾਰ ਸਪੁੱਤਰ ਲਾਲ ਬਾਬੂ ਮਹਿਤੋ (45 ਕਿਲੋ), ਏਕਮਜੀਤ ਸਿੰਘ ਸਪੁੱਤਰ ਗੁਰਪ੍ਰੀਤ ਸਿੰਘ (45 ਕਿਲੋ) ਅਤੇ ਜਗਦੀਪ ਸਿੰਘ ਸਪੁੱਤਰ ਸੁਖਦੇਵ ਸਿੰਘ ਸੰਧੂ (30 ਕਿਲੋ) ਨੇ ਦੂਜਾ ਸਥਾਨ, ਓਂਕਾਰ ਸਿੰਘ ਸਪੁੱਤਰ ਰੇਸ਼ਮ ਸਿੰਘ (45 ਕਿਲੋ), ਗੁਰਨੂਰ ਸਿੰਘ ਸਪੁੱਤਰ ਹਰਜੀਤ ਸਿੰਘ (55 ਕਿਲੋ), ਏਕਮਜੋਤ ਸਿੰਘ ਸਪੁੱਤਰ ਦਰਸ਼ਨ ਸਿੰਘ (55 ਕਿਲੋ) ਨੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ 17 ਵਿੱਚੋਂ ਕਰਨਜੋਤ ਸਿੰਘ ਸਪੁੱਤਰ ਕਮਲਦੀਪ ਸਿੰਘ (60 ਕਿਲੋ) ਨੇ ਪਹਿਲਾ ਸਥਾਨ, ਜਸਮੀਤ ਸਿੰਘ ਸਪੁੱਤਰ ਤਰਸੇਮ ਸਿੰਘ (55 ਕਿਲੋ), ਕਮਲਪ੍ਰੀਤ ਸਿੰਘ ਸਪੁੱਤਰ ਯਾਦਵਿੰਦਰ ਸਿੰਘ (50 ਕਿਲੋ) ਅਤੇ ਮਨਰਾਜ ਸਿੰਘ ਸਪੁੱਤਰ ਹਰਵਿੰਦਰ ਸਿੰਘ (66 ਕਿਲੋ) ਨੇ ਦੂਜਾ ਸਥਾਨ, ਗੁਰਵਿੰਦਰ ਸਿੰਘ ਸਪੁੱਤਰ ਲਖਵੀਰ ਸਿੰਘ (35 ਕਿਲੋ) ਅਤੇ ਮੋਨੂੰ ਸਪੁੱਤਰ ਮਹਾਂਵੀਰ ਸਿੰਘ (40 ਕਿਲੋ) ਨੇ ਤੀਸਰਾ ਸਥਾਨ ਹਾਸਲ ਕੀਤਾ।ਅੰਡਰ 19 ਵਿੱਚੋਂ ਭਿੰਦਰ ਸਿੰਘ ਸਪੁੱਤਰ ਕੁਲਦੀਪ ਸਿੰਘ (50 ਕਿਲੋ) ਅਤੇ ਭਾਵਿਕ ਸਪੁੱਤਰ ਯਸ਼ ਰਾਜ (55 ਕਿਲੋ) ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਪ੍ਰਿੰਸੀਪਲ, ਸਟਾਫ, ਕੋਚ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀੇ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਸ਼ਰਮਾ ਜੀ ਨੇ ਇਸ ਸ਼ਾਨਦਾਰ ਜਿੱਤ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਕੋਚ ਸਾਹਿਬਾਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮੈਡਮ ਨਵਪ੍ਰੀਤ ਸ਼ਰਮਾ, ਮੈਡਮ ਰਾਜਵਿੰਦਰ ਕੌਰ, ਕੋਚ ਹਰਵਿੰਦਰ ਸਿੰਘ, ਕੋਚ ਕੰਵਲਪ੍ਰੀਤ ਕੌਰ ਹਾਜ਼ਰ ਸਨ।