- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ.ਢਿੱਲੋਂ ਵੱਲੋਂ ਗੁੱਡ ਮੋਰਨਿੰਗ ਕਲੱਬ ਦੀ ਨਵੀਂ ਕਾਰਜਕਾਰਨੀ ਦਾ ਐਲਾਨ, ਭੋਲਾ ਖੁਰਮੀ ਬਣੇ ਚੇਅਰਮੈਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਪਿਛਲੇ ਦਿਨੀ ਜਨਰਲ ਇਜਲਾਸ ਦੌਰਾਨ ਲਗਾਤਾਰ ਤੀਜੀ ਵਾਰ ਪ੍ਰਸਿੱਧ ਸਮਾਜਸੇਵੀ ਸੰਸਥਾ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਡਾ ਮਨਜੀਤ ਸਿੰਘ ਢਿੱਲੋ ਨੂੰ ਨਵੀਂ ਕਾਰਜਕਾਰਨੀ ਦੇ ਐਲਾਨ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਤਾਂ ਨਵਨਿਯੁਕਤ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 14 ਮੈਂਬਰੀ ਕਾਰਜਕਾਰਨੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਅੱਜ ਗੁੱਡ ਮੋਰਨਿੰਗ ਵੈਲਫੇਅਰ ਕਲੱਬ ਦੇ ਸਥਾਨਕ ਮਿਉਂਸਪਲ ਪਾਰਕ ਵਿੱਚ ਸਥਿੱਤ ਮੰਚ ’ਤੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾਕਟਰ ਢਿੱਲੋਂ ਵੱਲੋਂ ਨਵੀਂ ਕਾਰਜਕਾਰਨੀ ਦੇ ਕੀਤੇ ਐਲਾਨ ਮੌਕੇ ਉਹਨਾਂ ਇਸ ਕਾਰਜਕਾਰਨੀ ਦਾ ਘੇਰਾ ਬੜਾ ਸੰਖੇਪ ਰੱਖਣ ਦੀ ਗੱਲ ਸਾਂਝੀ ਕਰਨ ਮੌਕੇ ਦੱਸਿਆ ਕਿ ਕਾਰਜਕਾਰਨੀ ਵਿੱਚ ਮੁੱਖ ਅਹੁਦੇਦਾਰਾਂ ਤੋਂ ਇਲਾਵਾ ਇੱਕ ਮੁੱਖ ਸਲਾਹਕਾਰ ਅਤੇ ਤਿੰਨ ਸਲਾਹਕਾਰ ਵੀ ਨਿਯੁਕਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਚੇਅਰਮੈਨ ਮਲਕੀਤ ਸਿੰਘ ਭੋਲਾ ਖੁਰਮੀ ਨੂੰ ਬਣਾਇਆ ਗਿਆ ਹੈ ਜਦਕਿ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਬਣੇ ਹਨ। ਇਸੇ ਤਰ੍ਹਾਂ ਮੀਤ ਪ੍ਰਧਾਨ ਸੁਨੀਲ ਕੁਮਾਰ ਬਿੱਟਾ ਗਰੋਵਰ, ਉਪ ਚੇਅਰਮੈਨ ਰਵਿੰਦਰਪਾਲ ਕੋਛੜ, ਜਨਰਲ ਸਕੱਤਰ ਪ੍ਰੋਫੈਸਰ ਹਰਬੰਸ ਸਿੰਘ ਪਦਮ, ਜੁਆਇੰਟ ਸਕੱਤਰ ਮੁਖਤਿਆਰ ਸਿੰਘ ਮੱਤਾ, ਵਿੱਤ ਸਕੱਤਰ ਜਸਕਰਨ ਸਿੰਘ ਭੱਟੀ, ਉਪ ਵਿੱਤ ਸਕੱਤਰ ਸੋਮਨਾਥ ਅਰੋੜਾ ਜਦਕਿ ਗੁਰਮੀਤ ਸਿੰਘ ਮੀਤਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਹੈ। ਡਾ. ਢਿੱਲੋਂ ਨੇ ਅੱਗੇ ਦੱਸਿਆ ਕਿ ਮੁੱਖ ਸਲਾਹਕਾਰ ਵਿਨੋਦ ਕੁਮਾਰ ਬਾਂਸਲ (ਪੱਪੂ ਲਹੋਰੀਆ) ਹੋਣਗੇ ਜਦਕਿ ਡਾ. ਦੇਵਰਾਜ, ਠੇਕੇਦਾਰ ਪ੍ਰੇਮ ਮੈਣੀ ਅਤੇ ਸੁਪਰਡੈਂਟ ਸੁਰਿੰਦਰ ਸਿੰਘ ਸਦਿਉੜਾ ਨੂੰ ਸਲਾਹਕਾਰ ਬਣਾਇਆ ਗਿਆ ਹੈ। ਡਾ. ਢਿੱਲੋ ਨੇ ਖੁਸ਼ੀ ਮਹਿਸੂਸ ਕੀਤੀ ਕਿ ਗੁੱਡ ਮੋਰਨਿੰਗ ਕਲੱਬ ਦਾ ਕੋਈ ਵੀ ਮੈਂਬਰ ਨਾ ਤਾਂ ਕਿਸੇ ਅਹੁਦੇ ਲਈ ਸਿਫਾਰਸ਼ ਕਰਦਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਅਹੁਦਾ ਲੈਣ ਦੀ ਇੱਛਾ ਹੈ ਇਸ ਦੇ ਬਾਵਜੂਦ ਹਰ ਮੈਂਬਰ ਵੱਧ ਤੋਂ ਵੱਧ ਸੇਵਾ ਕਾਰਜਾਂ ਵਿੱਚ ਯੋਗ ਦਾਨ ਪਾਉਣ ਲਈ ਤਤਪਰ ਰਹਿੰਦਾ ਹੈ ਡਾਕਟਰ ਢਿੱਲੋ ਨੇ ਆਖਿਆ ਕਿ ਉਸ ਨੂੰ ਦੋ ਸਾਲ ਲਈ ਪ੍ਰਧਾਨ ਬਣਾਇਆ ਗਿਆ ਹੈ ਪਰ ਇਹ ਕਾਰਜਕਾਰਨੀ ਸਿਰਫ ਇਕ ਸਾਲ ਲਈ ਸਥਾਪਿਤ ਕੀਤੀ ਗਈ ਹੈ ਕਿਉਂਕਿ ਇੱਕ ਸਾਲ ਬਾਅਦ ਜੇਕਰ ਜਰੂਰਤ ਪਈ ਤਾਂ ਕਾਰਜਕਾਰਨੀ ਵਿੱਚ ਤਬਦੀਲੀ ਵੀ ਕੀਤੀ ਜਾਵੇਗੀ । ਇਸ ਤੋਂ ਇਲਾਵਾ ਅਗਲੇ ਦਿਨਾਂ ਵਿੱਚ ਇਸ ਕਾਰਜਕਾਰਨੀ ਨੂੰ ਹੋਰ ਵਿਸਥਾਰ ਦੇ ਕੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਵੀ ਸੰਭਵ ਹੈ।