
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਅੱਖਾ ਦੇ ਦਾਨ ਸਬੰਧੀ ਪੰਦਰਵਾੜਾ ਮਨਾਇਆ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਜਾਖਾਨਾ : ਸਿਵਲ ਸਰਜਨ, ਫਰੀਦਕੋਟ ਡਾ.ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਨਵਪ੍ਰੀਤ ਗਰੇਵਾਲ ਦੀ ਅਗਵਾਈ ਵਿੱਚ ਅੱਖਾਂ ਦੇ ਦਾਨ ਸਬੰਧੀ ਜਾਗਰੂਕ ਕਰਨ ਲਈ ਸਮਾਗਮ ਕੀਤਾ ਗਿਆ। ਇਸ ਮੌਕੇ ਡਾ.ਰੁਪਾਲੀ ਨੇ ਜਾਣਕਾਰੀ ਦਿੱਤੀ ਕਿ ਅੱਖ ਦੀ ਪੁਤਲੀ ਕਰਕੇ ਹੋਣ ਵਾਲਾ ਅੰਨਾਪਣ ਇਕ ਮੁੱਖ ਸਮਸਿਆਂ ਹੈ, ਜੋ ਕਿ ਪੁਤਲੀ ਬਦਲਣ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਕਰਕੇ ਆਈ ਡੋਨਰ ਦੀ ਲੋੜ ਬਹੁਤ ਵੱਧ ਰਹੀ ਹੈ। ਅੱਖਾ ਦਾਨ ਕਰਨ ਨਾਲ ਕਈ ਲੋਕਾਂ ਦੇ ਜੀਵਨ ਵਿੱਚ ਚਾਣਨ ਆ ਸਕਦਾ ਹੈ। ਬੀ ਈ ਈ ਫਲੈਗ ਚਾਵਲਾ ਨੇ ਕਿਹਾ ਕਿ ਕਿਸੇ ਵੀ ਉਮਰ ਤੇ ਖੇਤਰ ਦਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ।ਉਹਨਾਂ ਨੇ ਕਿਹਾ ਕਿ ”ਜਿਉਂਦੇ ਜੀਅ ਖੂਨਦਾਨ ਤੇ ਮਰਨ ਉਪਰੰਤ ਅੱਖਾਂ ਦਾ ਦਾਨ” ਦੀ ਨੀਤੀ ਤੇ ਜੋਰ ਦਿੰਦੇ ਹੋਏ ਕਿਹਾ ਕਿ ਅਨਹੋਣੀ ਹੋਣ ਤੇ ਇੱਛੁਕ ਪਰਿਵਾਰ ਵੱਲੋਂ ਤੁਰੰਤ ਨੇੜੇ ਦੇ ਆਈ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਮਿ੍ਰਤਕ ਵਿਅਕਤੀ ਦੀ ਅੱਖਾ ਦਾ ਦਾਨ ਹੋ ਸਕੇ। ਅੱਖਾ ਦਾਨ ਕਰਨ ਹਿੱਤ ਰਜਿਸਟ੍ਰੇਸ਼ਨ ਫਾਰਮ ਭਰੇ ਜਾ ਸਕਦੇ ਹਨ। ਚਮਕੌਰ ਸਿੰਘ ਵਲੋਂ ਮਲੇਰੀਆਂ ਅਤੇ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਸਿਹਤ ਸੁਪਰਵਾਇਜਰ ਕੰਵਲਜੀਤ ਕੌਰ, ਮੈਡੀਕਲ ਕਾਲਜ ਦੀ ਸਮੂਚੀ ਟੀਮ ਅਤੇ ਸਮੂਹ ਸਟਾਫ ਆਦਿ ਹਾਜ਼ਰ ਸੀ।