
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੱਚੇ ਨਿਮਰ ਸੇਵਾਦਾਰਾਂ ਅਤੇ ਪਿਓ ਪੁੱਤ ਵੱਲੋਂ ਥੈਲੀ ਸੀਮੀਆ ਦੇ ਬੱਚਿਆਂ ਲਈ ਕੀਤਾ 5 ਯੂਨਿਟ ਖੂ਼ੂਨਦਾਨ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਅੱਜ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਬਲਾਕ ਫ਼ਰੀਦਕੋਟ ਦੇ ਸੱਚੇ ਨਿਮਰ ਸੇਵਾਦਾਰ ਅਤੇ ਪਿਓ ਪੁੱਤ ਵੱਲੋਂ ਥੈਲੀ ਸੀਮੀਆ ਦੇ ਬੱਚਿਆਂ ਲਈ ਪੰਜ ਯੂਨਿਟ ਖੂਨਦਾਨ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 176 ਮਾਨਵਤਾ ਭਲਾਈ ਕਾਰਜਾਂ ਤੇ ਚਲਦਿਆਂ ਅਤੇ ਫ਼ਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਡਾਕਟਰਾਂ ਵੱਲੋਂ ਥੈਲੀ ਸੀਮੀਆ ਬੱਚਿਆਂ ਦੇ ਖੂਨ ਦੀ ਮੰਗ ਨੂੰ ਲੈਕੇ ਡੇਰਾ ਸੱਚਾ ਸੌਦਾ ਦੇ ਸੱਚੇ ਨਮਨ ਸੇਵਾਦਾਰਾਂ ਨੂੰ ਇੱਕ ਬੇਨਤੀ ਕੀਤੀ ਕਿ ਥੈਲੀ ਸੀਮੀਆ ਦੇ ਬੱਚਿਆਂ ਲਈ ਖੂਨ ਦੀ ਲੋੜ ਹੈ ਇਹ ਗੱਲ ਸੁਣ ਕੇ ਫ਼ਰੀਦਕੋਟ ਦੇ ਸੱਚੇ ਨਿਮਨ ਸੇਵਾਦਾਰ ਅਮਨਦੀਪ ਸਿੰਘ ਇੰਸਾਂ ਰੁਮਾਣਾ, ਜਗਮੀਤ ਸਿੰਘ ਇੰਸਾਂ ਕੰਮੇਆਣਾ, ਮਨਪ੍ਰੀਤ ਸਿੰਘ ਇੰਸਾਂ ਪੱਕਾ ਅਤੇ ਇੱਕ ਹੋਰ ਫਕਰ ਵਾਲੀ ਗੱਲ ਹੈ ਕੀ 15 ਮੈਂਬਰ ਰਣਜੀਤ ਸਿੰਘ ਇੰਸਾਂ ਪਿੰਡ ਪੱਖੀ ਕਲਾਂ, ਗੁਰਸਿਮਰਨ ਸਿੰਘ ਇੰਸਾਂ ਪਿੰਡ ਪੱਖੀ ਕਲਾਂ ਇਨ੍ਹਾਂ ਦੋਵੇਂ ਪਿਓ ਪੁੱਤ ਨੇ ਵੀ ਥੈਲੀ ਸੀਮੀਆ ਦੇ ਬੱਚਿਆਂ ਲਈ ਖੂਨ ਦਾਨ ਕੀਤਾ । ਇਸ ਮੌਕੇ ਤੇ ਸੱਚੇ ਨਿਮਰ ਸੇਵਾਦਾਰ ਅਮਨਦੀਪ ਸਿੰਘ ਇੰਸਾਂ ਰੁਮਾਣਾ, ਜਗਮੀਤ ਸਿੰਘ ਇੰਸਾਂ ਕੰਮੇਆਣਾ, ਮਨਪ੍ਰੀਤ ਸਿੰਘ ਇੰਸਾਂ ਪਿੰਡ ਪੱਕਾ, ਹਰਪ੍ਰੀਤ ਸਿੰਘ ਇੰਸਾਂ 15 ਮੈਂਬਰ ਰਣਜੀਤ ਸਿੰਘ ਇੰਸਾ , ਗੁਰਸਿਮਰਨ ਸਿੰਘ ਇੰਸਾਂ ਹਾਜ਼ਰ ਸਨ।