- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਾਲੀਦਲ ਵਾਰਿਸ ਪੰਜਾਬ ਦੇ ਵੱਲੋਂ ਦਲੇਰ ਸਿੰਘ ਡੋਡ ਨੂੰ ਉਮੀਦਵਾਰ ਐਲਾਨੇ ਜਾਣ ਤੇ ਲੱਡੂ ਵੰਡੇ

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ : ਅਕਾਲੀਦਲ ਵਾਰਿਸ ਪੰਜਾਬ ਦੇ ਵੱਲੋਂ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਦਲੇਰ ਸਿੰਘ ਡੋਡ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਰਕਰਾਂ ਵਿੱਚ ਨਵਾਂ ਜੋਸ਼ ਭਰ ਗਿਆ ਹੈ।ਉਮੀਦਵਾਰ ਐਲਾਨੇ ਜਾਣ ਦੀ ਖੁਸ਼ੀ ਵਿੱਚ ਸਾਦਿਕ ਚੌਂਕ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ।ਜਿਸ ਵਿੱਚ ਦਲੇਰ ਸਿੰਘ ਡੋਡ ਤੇ ਸਾਥੀ ਵਿਸੇ਼ਸ਼ ਤੌਰ ਤੇ ਸ਼ਾਮਲ ਹੋਏ। ਸੂਬੇਦਾਰ ਹਰਬੰਸ ਸਿੰਘ ਮਾਨੀ ਸਿੰਘ ਵਾਲਾ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਸੋਨੂੰ ਸਾਦਿਕ ਤੇ ਸਾਥੀਆਂ ਵੱਲੋਂ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਲੱਡੂ ਵੰਡੇ ਗਏ।ਇਕੱਠ ਨੂੰ ਸੰਬੋਧਨ ਹੁੰਦਿਆਂ ਡੋਡ ਨੇ ਕਿਹਾ ਕਿ ਤੁਹਾਡੇ ਸਾਥ ਦੇਣ ਕਰਕੇ ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ ਤੇ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਹਲਕੇ ਤੋਂ ਸੇਵਾਦਾਰ ਬਣਾ ਕੇ ਲੋਕਾਂ ਦੀ ਕਚਿਹਰੀ ਵਿੱਚ ਭੇਜਿਆ ਹੈ। ਉਕਤ ਆਗੂਆਂ ਦੀ ਸੋਚ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ, ਗੈਗਸਟਰ ਤੇ ਲੁੱਟਾਂ ਖੋਹਾਂ ਤੋਂ ਨਿਯਾਤ ਦਿਵਾਉਣ ਅਤੇ ਹਰ ਵਰਗ ਦੀ ਜਾਨ ਮਾਲ ਦੀ ਰਾਖੀ ਕਰਨ ਸ਼ਾਮਲ ਹਨ।ਤੁਸੀਂ ਤਕੜੇ ਹੋ ਕੇ ਸਾਥ ਦਿਓ ਤੇ ਅਕਾਲੀਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਪੰਜਾਬ ਵਿੱਚ ਲਿਆਓ। ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਕੀਤੇ ਵਾਅਦੇ ਪੂਰੇ ਕਰਾਂਗੇ ਤੇ ਇਨਸਾਫ ਦਾ ਰਾਜ ਲਿਆਵਾਂਗੇ।ਉਨਾਂ ਸਨਮਾਨ ਕਰਨ ਵਾਲਿਆਂ ਅਤੇ ਸਾਥ ਦੇਣ ਵਾਲਿਆਂ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਹਰਬੰਸ ਸਿੰਘ ਮਾਨੀ ਸਿੰਘ ਵਾਲਾ ਸਰਕਲ ਪ੍ਰਧਾਨ, ਅਮਨਪ੍ਰੀਤ ਸਿੰਘ ਮਾਨੀ ਸਿੰਘ ਵਾਲਾ ,ਗੁਰਸੇਵਕ ਸਿੰਘ ਮਾਨੀ ਸਿੰਘ ਵਾਲਾ, ਕਸ਼ਮੀਰ ਸਿੰਘ ਭਾਊ, ਦੀਦਾਰ ਸਿੰਘ ਮਾਨੀ ਸਿੰਘ ਵਾਲਾ, ਰਾਜਾ ਢਿੱਲੋ ਸਾਦਿਕ, ਕੁਲਦੀਪ ਸਿੰਘ ਕਿੰਗਰਾ, ਸੰਦੀਪ ਸਿੰਘ ਕਿੰਗਰਾ, ਮਨਵਿੰਦਰ ਸਿੰਘ ਬੀੀਲੇਵਾਲਾ, ਕੁਲਵੰਤ ਸਿੰਘ ਸਾਦਿਕ, ਬਖਸ਼ੀਸ਼ ਸਿੰਘ, ਕੁਲਵੰਤ ਸਿੰਘ ਕੰਤਾ, ਲਖਵਿੰਦਰ ਸਿੰਘ ਲੱਖਾ, ਅਵਤਾਰ ਸਿੰਘ ਸੰਗਤਪੁਰਾ, ਗੁਰਮੇਲ ਸਿੰਘ ਸੰਗਰਾਹੂਰ, ਗੁਰਪ੍ਰੀਤ ਸਿੰਘ ਬਰਾੜ ਮਾਨੀ ਸਿੰਘਵਾਲਾ, ਸੁਲੱਖਣ ਸਿੰਘ ਸੰਗਰਾਹੂਰ, ਜੱਗਾ ਸਿੰਘ ਜੰਡ ਵਾਲਾ ,ਪਰਮਜੀਤ ਸਿੰਘ ਕਿਲੀ, ਜਤਿੰਦਰ ਪਾਲ ਸਿੰਘ ਭਾਗ ਸਿੰਘ ਵਾਲਾ, ਸਤਵਿੰਦਰ ਸਿੰਘ ਝੋਕ ਸਰਕਾਰੀ ਮੀਤ ਪ੍ਰਧਾਨ ਫਰੀਦਕੋਟ ਤੇ ਨਸੀਬ ਸੇਠੀ ਵੀ ਹਾਜਰ ਸਨ।