- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਂ ਕਾਲ ਸਵਰਗ ਧਾਮ ਸੇਵਾ ਸੋਸਾਇਟੀ ਵੱਲੋਂ ਮੁਫ਼ਤ ਸ਼ੂਗਰ,ਬਲੱਡ ਪਰੈਸ਼ਰ ਚੈੱਕ ਅੱਪ ਅਤੇ ਅਵੈਅਰਨੈੱਸ ਕੈਂਪ 22 ਸਤੰਬਰ ਨੂੰ।

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਮਹਾਂ ਕਾਲ ਸਵਰਗ ਧਾਮ ਸੇਵਾ ਸੋਸਾਇਟੀ ਰਜਿ ਫਰੀਦਕੋਟ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਸਵੇਰੇ ਸੁਸਾਇਟੀ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ,ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਹੁੰਦਿਆਂ, ਸੋਸਾਇਟੀ ਵੱਲੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਪ੍ਰਤੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਚੇਅਰਮੈਨ ਅਸ਼ੋਕ ਭਟਨਾਗਰ ਅਤੇ ਪ੍ਰਧਾਨ ਡਾਕਟਰ ਬਲਜੀਤ ਸ਼ਰਮਾ ਗੋਲੇਵਾਲਾ ਨੇ ਸਾਰੇ ਮੈਂਬਰਾਂ ਦੀ ਸਹਿਮਤੀ ਉਪਰੰਤ ਫੈਸਲਾ ਲਿਆ ਕਿ ਸੁਸਾਇਟੀ ਵੱਲੋਂ ਮਿਤੀ 22 ਸਤੰਬਰ ਦਿਨ ਮੰਗਲਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਮੁਫਤ ਸ਼ੂਗਰ,ਬਲੱਡ ਪ੍ਰੈਸ਼ਰ ਚੈੱਕ ਅਪ ਅਤੇ ਅਵੇਅਰਨੈਸ ਕੈਂਪ, ਸੁਖਮਣੀ ਲਬੋਰਟਰੀ ਫਰੀਦਕੋਟ ਦੇ ਸਹਿਯੋਗ ਨਾਲ ਸਥਾਨਕ ਕਿਲਾ ਮੁਬਾਰਕ ਚੌਂਕ ਵਿਖੇ ਲਗਾਇਆ ਜਾਵੇਗਾ। ਜਿਸ ਵਿੱਚ ਮਾਹਰ ਡਾਕਟਰਾਂ ਵੱਲੋਂ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਪ੍ਰੋਜੈਕਟ ਦੇ ਚੇਅਰਮੈਨ ਡਾਕਟਰ ਪੁਰਸ਼ੋਤਮ ਗੁਪਤਾ ਅਤੇ ਕੋ ਚੇਅਰਮੈਨ ਗੁਰਮੀਤ ਸਿੰਘ ਗਿੱਲ ਹੋਣਗੇ। ਅਗਲੇ ਦਿਨ ਮਿਤੀ 23 ਸਤੰਬਰ ਦਿਨ ਬੁੱਧਵਾਰ ਨੂੰ ਸੁਸਾਇਟੀ ਵੱਲੋਂ ਚੇਅਰਮੈਨ ਭੁਪਿੰਦਰ ਸਰੀਨ ਅਤੇ ਕੋ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਵੇਰੇ 6 ਵਜੇ ਤੋਂ ਲੈ ਕੇ ਸਾਰਾ ਦਿਨ ਆਉਣ ਵਾਲੀਆਂ ਸੰਗਤਾਂ ਲਈ ਠੰਡੇ ਜਲ ਦੀ ਸੇਵਾ ਕੀਤੀ ਜਾਵੇਗੀ। ਇਸ ਮੌਕੇ ਤੇ ਬੋਲਦਿਆਂ ਸੋਸਾਇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਡਾ ਪਰਮਿੰਦਰ ਸਿੰਘ ਨੇ ਸਮੂਹ ਅਵਾਮ ਨੂੰ ਬੇਨਤੀ ਕੀਤੀ ਕਿ ਆਓ ਇਸ ਪਾਵਨ ਪੁਰਬ ਨੂੰ ਜਿੱਥੇ ਅਸੀਂ ਪੂਰਨ ਧਾਰਮਿਕ ਸ਼ਰਧਾ ਨਾਲ ਮਨਾ ਰਹੇ ਹੋਵਾਂਗੇ ਉੱਥੇ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਪਲਾਸਟਿਕ ਡਿਸਪੋਜਲ ਆਦਿ ਸਮਾਨ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਕੇ ਸ਼ਹਿਰ ਦੀ ਅਤੇ ਇਲਾਕੇ ਦੀ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖੀਏ। ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਰਿਟਾਇਰ ਡੀਐਸਪੀ, ਅਸ਼ੋਕ ਸ਼ਰਮਾ ਰਿਟਾਇਰਡ ਏ ਐਸ ਆਈ, ਪੰਡਿਤ ਗਗਨ ਮਿਸ਼ਰਾ, ਖਜਾਨਚੀ ਪਰਮਜੀਤ ਸਿੰਘ ਪੰਮਾ, ਰਾਜੇਸ਼ ਕੁਮਾਰ ਗੌੜ ਅਤੇ ਏ ਐਸ ਆਈ ਕੁਲਦੀਪ ਸਿੰਘ ਫਿੱਡਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਰੋਜ਼ਾਨਾ ਲਗਾਤਾਰ ਸਵੇਰੇ 5.30 ਤੋਂ 7.30 ਤਕ ਚਲਾਈ ਜਾ ਰਹੀ ਮੁਫਤ ਮੱਲਮ ਪੱਟੀ ਅਤੇ ਫਸਟ ਏਡ ਦੀ ਸੇਵਾ ਇਨਾਂ ਦੋਨੇ ਹੀ ਦਿਨਾਂ ਵਿਚ ਪੂਰਾ ਦਿਨ ਜਾਰੀ ਰਹੇਗੀ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਇਸ ਦਾ ਲਾਭ ਪ੍ਰਾਪਤ ਕਰ ਸਕੇ।