- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਸਿੱਧ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਕਲੱਬ ਦੇ ਡਾ. ਢਿੱਲੋਂ ਸਰਬਸੰਮਤੀ ਨਾਲ ਬਣੇ ਪ੍ਰਧਾਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਵਿਸ਼ਵ ਪ੍ਰਸਿੱਧ ਸਮਾਜਸੇਵੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਜਨਰਲ ਇਜਲਾਸ ਦੌਰਾਨ ਡਾ. ਮਨਜੀਤ ਸਿੰਘ ਢਿੱਲੋਂ ਨੂੰ ਸਰਬਸੰਮਤੀ ਨਾਲ ਅਗਲੇ ਦੋ ਸਾਲਾਂ ਲਈ ਪ੍ਰਧਾਨ ਚੁਣ ਲਿਆ ਗਿਆ ਅਤੇ ਨਵੀਂ ਕਾਰਜਕਾਰਨੀ ਬਣਾਉਣ ਦੇ ਅਧਿਕਾਰ ਵੀ ਉਹਨਾਂ ਨੂੰ ਸੌਂਪ ਦਿੱਤੇ ਗਏ। ਸਟੇਜ ਸੰਚਾਲਨ ਕਰਦਿਆਂ ਕਲੱਬ ਦੇ ਸੰਸਥਾਪਕ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਡਾ. ਢਿੱਲੋਂ ਨੇ ਆਪਣਾ ਅਸਤੀਫਾ ਜਨਰਲ ਸਕੱਤਰ ਨੂੰ ਸੋਂਪਦਿਆਂ ਕਾਰਜਕਾਰਨੀ ਭੰਗ ਕਰ ਦਿੱਤੀ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਸਮੇਤ ਜਨਰਲ ਸਕੱਤਰ ਪ੍ਰੋ ਐਚ ਐਸ ਪਦਮ ਅਤੇ ਪੈ੍ਸ ਸਕੱਤਰ ਗੁਰਮੀਤ ਸਿੰਘ ਮੀਤਾ ਨੇ ਆਪੋ ਆਪਣੀਆਂ ਰਿਪੋਰਟਾਂ ਪੇਸ਼ ਕਰਨ ਉਪਰੰਤ ਡਾ. ਢਿੱਲੋਂ ਨੂੰ ਹੀ ਦੁਬਾਰਾ ਪ੍ਰਧਾਨ ਬਣਾਉਣ ਦੀਆਂ ਦਲੀਲਾਂ ਦਿੱਤੀਆਂ। ਸ੍ਰ ਭੱਟੀ ਨੇ 21-21 ਹਜਾਰ ਰੁਪਿਆ ਦੇ ਕੇ ਲਾਈਫ ਮੈਂਬਰਸ਼ਿਪ ਹਾਸਲ ਕਰਨ ਵਾਲੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਮਲਕੀਤ ਸਿੰਘ ਭੋਲਾ ਖੁਰਮੀ ਦੀ ਵਿਸ਼ੇਸ਼ ਪ੍ਰਸੰਸਾ ਕਰਨ ਮੌਕੇ ਦੱਸਿਆ ਕਿ 21 ਹਜਾਰ ਰੁਪਏ ਨਾਲ ਮੈਂਬਰਸ਼ਿਪ ਹਾਸਲ ਕਰਨ ਵਾਲੇ ਨੂੰ ਮਹੀਨਾਵਾਰੀ ਫੀਸ ਅਰਥਾਤ 200 ਰੁਪਏ ਪ੍ਰਤੀ ਮਹੀਨਾ ਤੋਂ ਛੋਟ ਹੁੰਦੀ ਹੈ ਪਰ ਭੋਲਾ ਖੁਰਮੀ ਵੱਲੋਂ ਇਸ ਦੇ ਬਾਵਜੂਦ 1000 ਰੁਪਏ ਪ੍ਰਤੀ ਮਹੀਨਾ ਜਮਾ ਕਰਵਾਇਆ ਜਾਂਦਾ ਹੈ, ਜਿਸ ਕਰਕੇ ਸਮੂਹ ਮੈਂਬਰ ਅਤੇ ਅਹੁਦੇਦਾਰ ਭੋਲਾ ਖੁਰਮੀ ਜੀ ਦੇ ਉਪਰਾਲੇ ਦੀ ਪ੍ਰਸੰਸਾ ਜਰੂਰ ਕਰਦੇ ਹਨ। ਪੋ੍ਰ ਪਦਮ ਨੇ ਦੱਸਿਆ ਕਿ ਭਾਵੇਂ ਕਲੱਬ ਦੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ, ਵਾਤਾਵਰਣ ਦੀ ਸ਼ੁਧਤਾ ਅਤੇ ਸੰਭਾਲ ਵਰਗੇ ਕਾਰਜਾਂ ਕਰਕੇ ਦੁਨੀਆਂ ਭਰ ਵਿੱਚ ਕਲੱਬ ਦੀ ਪ੍ਰਸੰਸਾ ਹੋ ਰਹੀ ਹੈ ਪਰ ਫਿਰ ਵੀ ਅਜੇ ਬਹੁਤ ਕੁਝ ਹੋਰ ਕਰਨ ਦੀ ਲੋੜ ਹੈ। ਕਲੱਬ ਦੇ ਕੁਝ ਮੈਂਬਰਾਂ ਨੇ ਫੋਨ ਰਾਹੀਂ ਸਹਿਮਤੀ ਪ੍ਰਗਟਾਈ ਅਤੇ ਇਕ ਇਕ ਮੈਂਬਰ ਨੇ ਡਾ. ਢਿੱਲੋਂ ਨੂੰ ਹੀ ਦੁਬਾਰਾ 2 ਸਾਲਾਂ ਲਈ ਪ੍ਰਧਾਨ ਬਣਾਉਣ ਸਬੰਧੀ ਸਹਿਮਤੀ ਪ੍ਰਗਟਾਉਂਦਿਆਂ ਅਨੇਕਾਂ ਦਲੀਲਾਂ ਦਿੱਤੀਆਂ। ਡਾ. ਢਿੱਲੋਂ ਨੇ ਹਾਜਰੀਨ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਬਹੁਤ ਸਾਰੀਆਂ ਸੂਬਾ ਪੱਧਰੀ ਅਤੇ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ/ਜਥੇਬੰਦੀਆਂ ਦੀ ਅਗਵਾਈ ਕਰਦੇ ਹਨ ਪਰ ਜੋ ਪਿਆਰ ਉਹਨਾਂ ਨੂੰ ਗੁੱਡ ਮੌਰਨਿੰਗ ਕਲੱਬ ਵਲੋਂ ਮਿਲਿਆ ਹੈ, ਉਸਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਪੇਸ਼ਕਸ਼ ਕੀਤੀ ਕਿ ਕਿਸੇ ਹੋਰ ਕਾਬਲ ਵਿਅਕਤੀ ਦੀ ਚੋਣ ਕਰਕੇ ਉਸਨੂੰ ਪ੍ਰਧਾਨ ਬਣਾਇਆ ਜਾਵੇ ਅਤੇ ਉਹ ਹਰ ਤਰਾਂ ਦੀ ਮੱਦਦ ਤੇ ਸਹਿਯੋਗ ਲਈ ਤਤਪਰ ਰਹਿਣਗੇ ਪਰ ਹਾਜਰੀਨ ਨੇ ਉਹਨਾਂ ਦੀ ਪੇਸ਼ਕਸ਼ ਰੱਦ ਕਰਦਿਆਂ ਦੁਬਾਰਾ ਫਿਰ ਅਗਲੇ ਦੋ ਸਾਲਾਂ ਲਈ ਡਾ ਢਿੱਲੋਂ ਨੂੰ ਪ੍ਰਧਾਨ ਬਣਾ ਦਿੱਤਾ। ਇਸ ਮੌਕੇ ਹਾਜਰੀਨ ਨੇ ਦੁਬਾਰਾ ਪ੍ਰਧਾਨ ਬਣਨ ਦੇ ਨਾਲ ਨਾਲ ਡਾ. ਮਨਜੀਤ ਸਿੰਘ ਢਿੱਲੋਂ ਨੂੰ ਜਨਮ ਦਿਨ ਦੀ ਵੀ ਮੁਬਾਰਕਬਾਦ ਦਿੱਤੀ। ਜਿਕਰਯੋਗ ਹੈ ਕਿ ਡਾ. ਮਨਜੀਤ ਸਿੰਘ ਢਿੱਲੋਂ ਪਹਿਲਾਂ ਵੀ ਦੋ ਵਾਰ 2-2 ਸਾਲ ਲਈ ਸਰਬਸੰਮਤੀ ਨਾਲ ਪ੍ਰਧਾਨ ਬਣਦੇ ਆ ਰਹੇ ਹਨ ਅਤੇ ਹੁਣ ਅਰਥਾਤ ਲਗਾਤਾਰ ਤੀਜੀ ਵਾਰ ਵੀ ਉਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।